ਗੈਜੇਟ ਡੈਸਕ- ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਜਲਦੀ ਹੀ ਆਪਣਾ ਸਸਤਾ 5ਜੀ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਫੋਨ Vivo T4x 5G ਨਾਂ ਨਾਲ ਅਗਲੇ ਹਫਤੇ ਲਾਂਚ ਹੋਵੇਗਾ। ਹਾਲ ਹੀ 'ਚ ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਅਤੇ ਮੁੱਖ ਫੀਚਰਜ਼ ਨੂੰ ਟੀਜ਼ ਕੀਤਾ ਸੀ। ਕੰਪਨੀ ਦੀ ਮੰਨੀਏ ਤਾਂ Vivo T4x 5G ਆਪਣੇ ਸੈਗਮੈਂਟ 'ਚ ਸਭ ਤੋਂ ਦਮਦਾਰ ਬੈਟਰੀ ਦੇ ਨਾਲ ਆਏਗਾ। ਨਾਲ ਹੀ ਫੋਨ ਦਾ ਡਿਜ਼ਾਈਨ ਵੀ ਸਾਹਮਣੇ ਆ ਗਿਆ ਹੈ।
ਹੈਂਡਸੈੱਟ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਏਗਾ, ਜਿਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਇਹ ਸਮਾਰਟਫੋਨ ਦੋ ਰੰਗਾਂ 'ਚ ਆ ਸਕਦਾ ਹੈ। ਕੰਪਨੀ ਇਸਨੂੰ ਦੋ ਕੰਫੀਗ੍ਰੇਸ਼ਨ 'ਚ ਵੀ ਲਾਂਚ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ...
Vivo T4x 5G ਕਦੋਂ ਹੋਵੇਗਾ ਲਾਂਚ
ਸਮਾਰਟਫੋਨ 5 ਮਾਰਚ ਨੂੰ ਦੁਪਹਿਰ 12 ਵਜੇ ਲਾਂਚ ਹੋਵੇਗਾ। ਕੰਪਨੀ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਇਸ ਹੈਂਡਸੈੱਟ ਦੇ ਲਾਂਚ ਦੀ ਜਾਣਕਾਰੀ ਦਿੱਤੀ ਹੈ। ਇਸ ਹੈਂਡਸੈੱਟ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕੋਗੇ। ਇਸ ਤੋਂ ਇਲਾਵਾ ਇਹ ਵੀਵੋ ਦੇ ਆਨਲਾਈਨ ਸਟੋਰਾਂ ਅਤੇ ਦੂਜੇ ਰਿਟੇਲ ਸਟੋਰਾਂ 'ਤੇ ਵੀ ਉਪਲੱਬਧ ਹੋਵੇਗਾ। ਕੰਪਨੀ ਨੇ ਇਸ ਸਮਾਰਟਫੋਨ ਨੂੰ ਪਰਪਲ ਅਤੇ ਬਲਿਊ ਕਲਰ 'ਚ ਦਿਖਾਇਆ ਹੈ।
ਇਹ ਸਮਾਰਟਫੋਨ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਬ੍ਰਾਂਡ ਨੇ ਇਸਦੀ ਕੀਮਤ ਨੂੰ ਟੀਜ਼ ਕੀਤਾ ਹੈ। ਇਹ ਕੀਮਤ ਫੋਨ ਦੇ 6GB RAM + 128GB ਸਟੋਰੇਜ ਵੇਰੀਐਂਟ ਦੀ ਹੋ ਸਕਦੀ ਹੈ। ਹਾਲਾਂਕਿ, ਇਹ ਕੀਮਤ ਬੈਂਕ ਡਿਸਕਾਊਂਟ ਤੋਂ ਬਾਅਦ ਦੀ ਹੋਵੇਗੀ। ਦੱਸ ਦੇਈਏ ਕਿ Vivo T3x ਦੀ ਮੌਜੂਦਾ ਕੀਮਤ 12,499 ਰੁਪਏ ਹੈ।
ਫੋਨ ਦੇ ਫੀਚਰਜ਼
ਇਹ ਸਮਾਰਟਫੋਨ 6500mAh ਦੀ ਬੈਟਰੀ ਦੇ ਨਾਲ ਆ ਸਕਦਾ ਹੈ। ਇਸ ਵਿਚ ਤੁਹਾਨੂੰ ਕਈ ਏ.ਆਈ. ਫੀਚਰਜ਼ ਮਿਲਣਗੇ। ਸਮਾਰਟਫੋਨ 'ਚ ਏ.ਆਈ. ਇਰੇਜ਼, ਏ.ਆਈ. ਫੋਟੋ ਐਨਹਾਂਸ ਅਤੇ ਏ.ਆਈ. ਡਾਕਿਊਮੈਂਟ ਮੋਡ ਵਰਗੇ ਫੀਚਰਜ਼ ਮਿਲਣਗੇ। ਸਮਾਰਟਫੋਨ ਆਈ.ਆਰ. ਬਲਾਸਟਰ ਅਤੇ ਮਿਲੀਟਰੀ ਗ੍ਰੇਡ ਡਿਊਰੇਬਿਲਿਟੀ ਦੇ ਨਾਲ ਲਾਂਚ ਹੋ ਸਕਦਾ ਹੈ। ਇਸ ਵਿਚ MediaTek Dimensity 7300 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।
ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜੋ ਇਸਦੇ ਡਿਜ਼ਾਈਨ ਤੋਂ ਸਾਫ ਹੈ। ਇਸ ਕੈਮਰਾ ਸੈੱਟਅਪ ਦਾ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋ ਸਕਦਾ ਹੈ। ਇਹ ਸਮਾਰਟਫੋਨ LED ਡਿਸਪਲੇਅ ਨਾਲ ਲਾਂਚ ਹੋ ਸਕਦਾ ਹੈ। ਹਾਲਾਂਕਿ, ਇਹ ਸਾਰੀ ਜਾਣਕਾਰੀ ਲੀਕ ਰਿਪੋਰਟਾਂ ਦੇ ਆਧਾਰ 'ਤੇ ਹੈ।
Maruti Alto 'ਚ ਹੁਣ ਮਿਲਣਗੇ 6 ਏਅਰਬੈਗਸ, ਕੀਮਤ 'ਚ ਹੋਇਆ ਇੰਨਾ ਬਦਲਾਅ
NEXT STORY