ਗੈਜੇਟ ਡੈਸਕ– Vivo T1 Pro 5G ਅਤੇ Vivo T1 44W ਇਸੇ ਹਫਤੇ 4 ਮਈ ਨੂੰ ਭਾਰਤ ’ਚ ਲਾਂਚ ਹੋ ਰਹੇ ਹਨ। Vivo T1 Pro 5G ਨੂੰ ਲੈ ਕੇ ਅਧਿਕਾਰਤ ਤੌਰ ’ਤੇ ਪੁਸ਼ਟੀ ਹੋ ਗਈ ਹੈ ਕਿ ਇਸ ਵਿਚ ਸਨੈਪਡ੍ਰੈਗਨ 778G ਪ੍ਰੋਸੈਸਰ ਮਿਲੇਗਾ। ਫੋਨ ਦੇ ਕੈਮਰੇ ਅਤੇ ਬੈਟਰੀ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਵੀਵੋ ਦੇ ਇਨ੍ਹਾਂ ਦੋਵਾਂ ਫਨੋਾਂ ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ।
ਕੰਪਨੀ ਨੇ ਫੋਨ ਦੇ ਕੈਮਰੇ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਹੈ। Vivo T1 Pro 5G ਅਤੇ Vivo T1 44W ਦੋਵਾਂ ਫੋਨਾਂ ਨੂੰ 64 ਮੈਗਾਪਿਕਸਲ ਦੇ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ। ਪ੍ਰਾਈਮਰੀ ਲੈੱਨਜ਼ ਦੇ ਨਾਲ ਸੁਪਰ ਨਾਈਟ ਮੋਡ ਵੀ ਮਿਲੇਗਾ। ਕੈਮਰੇ ਦੇ ਨਾਲ 117 ਡਿਗਰੀ ਵਾਈ ਐਂਗਲ ਵਾਲਾ ਅਲਟਰਾ ਵਾਈਡ ਐਂਗਲ ਲੈੱਨਜ਼ ਮਿਲੇਗਾ। ਫੋਨ ’ਚ ਇਕ ਮੈਕ੍ਰੋ ਸੈਂਸਰ ਵੀ ਮਿਲੇਗਾ। Vivo T1 Pro 5G ਦੇ ਨਾਲ 66 ਵਾਟ ਟਰਬੋ ਫਲੈਸ਼ ਅਲਟਰਾ ਫਾਸਟ ਚਾਰਜਿੰਗ ਮਿਲੇਗੀ ਜਿਸਨੂੰ ਲੈ ਕੇ ਸਿਰਫ 18 ਮਿੰਟਾਂ ਦੀ ਚਾਰਜਿੰਗ ’ਚ 50 ਫੀਸਦੀ ਤਕ ਬੈਟਰੀ ਚਾਰਜ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਹੁਣ ਤਕ ਸਾਹਮਣੇ ਆਈ ਰਿਪੋਰਟ ਮੁਤਾਬਕ, Vivo T1 Pro 5G ਨੂੰ ਐਂਡਰਾਇਡ 12 ਆਧਾਰਿਤ ਫਨਟੱਚ ਓ.ਐੱਸ. 12 ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਵਿਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੋਵੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਵੀਵੋ ਦੇ ਇਸ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਸ ਵਿਚ 4700mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। Vivo T1 Pro 5G ਅਤੇ Vivo T1 44W ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਫੋਨਾਂ ਦੇ ਫੀਚਰਜ਼ ਇਕ ਸਮਾਨ ਹੋਣਗੇ, ਹਾਲਾਂਕਿ ਵੀਵੋ ਨੇ ਅਧਿਕਾਰਤ ਤੌਰ ’ਤੇ ਅਜਿਹਾ ਕੁਝ ਨਹੀਂ ਕਿਹਾ।
Crossbeats ਦੀ ਨਵੀਂ ਸਮਾਰਟਵਾਚ ਹੋਈ ਲਾਂਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY