ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣਾ Vivo V15 ਸਮਾਰਟਫੋਨ ਭਾਰਤ ’ਚ ਲਾਂਚ ਕਰ ਦਿੱਤਾ ਹੈ। Vivo V15 ਦੀ ਵਿਕਰੀ ਭਾਰਤ ’ਚ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਗਲੈਮਰ ਰੈੱਡ, ਫਰੋਜ਼ਨ ਬਲੈਕ ਅਤੇ ਰਾਇਲ ਬਲਿਊ ਕਲਰ ਆਪਸ਼ਨ ’ਚ ਆਉਣ ਵਾਲੇ ਇਸ ਫੋਨ ਨੂੰ ਅਮੇਜ਼ਨ, ਫਲਿਪਕਾਰਟ ਅਤੇ ਵੀਵੋ ਇੰਡੀਆ ਦੇ ਈ-ਸਟੋਰ ਸਮੇਤ ਕਈ ਹੋਰ ਈ-ਕਾਮਰਸ ਪਲੇਟਫਾਰਮਾਂ ਤੋਂ ਖਰੀਦਿਆ ਜਾ ਸਕੇਗਾ। Vivo V15 ਦੀ ਕੀਮਤ 23,990 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਖਰੀਦਣ ਵਾਲੇ ਗਾਹਕਾਂ ਨੂੰ ਲਾਂਚ ਆਫਰ ਤਹਿਤ ਜਿਓ ਵਲੋਂ 3.3TB 4ਜੀ ਡਾਟਾ, 10000 ਰੁਪਏ ਦਾ ਜਿਓ ਵੀਵੋ ਕ੍ਰਿਕੇਟ ਆਫਰ, ਅਟ੍ਰੈਕਟਿਵ ਈ.ਐੱਮ.ਆਈ. ਆਪਸ਼ਨ ਦੇ ਨਾਲ ਹੀ ਹੋਰ ਵੀ ਆਕਰਸ਼ਕ ਆਫਰ ਦਿੱਤੇ ਜਾਣਗੇ।
ਫੀਚਰਜ਼
Vivo V15 ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਫੋਨ ’ਚ ਮੌਜੂਦ 32 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ। ਇਸ ਤੋਂ ਇਲਾਵਾ ਫੋਨ ਦੇ ਰੀਅਰ ’ਚ 12+8+5 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅਪ ਮੌਜੂਦ ਹੈ। Vivo V15 ’ਚ ਦਿੱਤਾ ਗਿਆ ਕੈਮਰਾ ਏ.ਆਈ. ਫੀਚਰ ਨਾਲ ਲੈਸ ਹੈ। ਫੋਨ ’ਚ 6.53 ਇੰਚ ਦੀ ਅਲਟਰਾ ਫੁੱਲ-ਵਿਊ ਡਿਸਪਲੇਅ ਦਿੱਤੀ ਗਈ ਹੈ।ਫੋਨ ’ਚ 90.95 ਫੀਸਦੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ ਮੌਜੂਦ ਹੈ। ਡਿਸਪਲੇਅ ਦੀ
6 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਦੇ ਨਾਲ ਆਉਣ ਵਾਲੇ ਇਸ ਫੋਨ ’ਚ ਮੀਡੀਆਟੈੱਕ ਪੀ70 ਪ੍ਰੋਸੈਸਰ ਮੌਜੂਦ ਹੈ ਜੋ ਫੋਨ ਦੀ ਓਵਰਆਲ ਪਰਫਾਰਮੈਂਸ ਨੂੰ ਕਾਫੀ ਸਮੂਦ ਬਣਾਉਂਦਾ ਹੈ। ਐਂਡਰਾਇਡ 9 ਪਾਈ ਓ.ਐੱਸ. ਦੇ ਨਾਲ ਫੋਨ ’ਚ Funyouch OS 9 ਦਿੱਤਾ ਗਿਆ ਹੈ ਜੋ ਫੋਨ ਦੀ ਐਨਰਜੀ ਮੈਨੇਜਮੈਂਟ ਨੂੰ ਆਪਟੀਮਾਈਜ਼ ਕਰਨ ਦੇ ਨਾਲ ਹੀ ਫੋਨ ਇਸਤੇਮਾਲ ਕਰਨ ਦੇ ਐਕਸਪੀਰੀਅੰਸ ਨੂੰ ਕਾਫੀ ਬਿਹਤਰ ਬਣਾਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4,000mAh ਦੀ ਬੈਟਰੀ ਮੌਜੂਦ ਹੈ ਜੋ ਡਿਊਲ ਇੰਜਣ ਫਾਸਟ ਚਾਰਜਿੰਗ ਤਕਨੀਕ ਨਾਲ ਆਉਂਦੀ ਹੈ।
ਯੂਜ਼ਰਜ਼ ਦਾ ਨਿੱਜੀ ਡਾਟਾ ਚੀਨ ਪਹੁੰਚਾ ਰਹੇ Nokia ਸਮਾਰਟਫੋਨਜ਼!
NEXT STORY