ਜਲੰਧਰ- ਅਜਕੱਲ੍ਹ ਸਮਾਰਟਫੋਨ 'ਚ ਅੱਗ ਲਗਣ ਦੀ ਖਬਰ ਆਮ ਜਿਹੀ ਹੋ ਗਈ ਹੈ। ਪਿਛਲੇ ਸਾਲ ਸਾਊਥ ਕੋਰੀਆ ਦੀ ਕੰਪਨੀ ਸੈਮਸੰਗ ਨੇ ਦੁਨਿਆਭਰ ਤੋਂ ਗਲੈਕਸੀ ਨੋਟ 7 ਨਾਲ ਜੁੜੀ ਓਵਰਹੀਟ ਅਤੇ ਅੱਗ ਲਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਜਿਸ ਕਰਕੇ ਕੰਪਨੀ ਨੇ ਦੁਨਿਆ ਭਰ ਤੋਂ ਨੋਟ 7 ਦੇ ਸਾਰੀਆਂ ਯੂਨਿਟਸ ਵਾਪਿਸ ਮੰਗਵਾ ਲਈਆਂ ਸਨ। ਉਥੇ ਹੀ, ਹਾਲ ਹੀ 'ਚ ਭਾਰਤ ਦੇ ਹਰਿਆਣਾ ਸਟੇਟ ਤੋਂ ਵੀਵੋ V5 ਕਥਿਤ ਤੌਰ 'ਤੇ ਚਾਰਜ ਕਰਦੇ ਸਮੇਂ ਅੱਗ ਲਗਣ ਦੀ ਖਬਰ ਸਾਹਮਣੇ ਆਈ ਹੈ।
ਇਕ ਵਾਰ ਵੀਵੋ V5 'ਚ ਫਿਰ ਅੱਗ ਲਗਣ ਦੀ ਖਬਰ ਨੇ ਫੋਨ ਦੇ ਉਪਰ ਸਵਾਲ ਖੜੇ ਕਰ ਦਿੱਤੇ ਹਨ। ਇਸ ਵਾਰ ਹਰਿਆਣਾ ਦੇ ਹਿਮੇਸ਼ ਮੋਹਿਤ ਆਰੋੜਾ ਨਾਮ ਨਾਲ ਫੇਸਬੁੱਕ ਯੂਜ਼ਰ ਨਾਂ ਆਪਣੀ ਵਾਲ 'ਤੇ V5 'ਚ ਅੱਗ ਲਗਣ ਤੋਂ ਬਾਅਦ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਫੋਨ 'ਚ ਅੱਗ ਚਾਰਜਿੰਗ ਦੇ ਸਮੇਂ ਲਗੀ ਸੀ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਹੌਲੀ-ਹੌਲੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਤੁਸੀਂ ਫੋਨ 'ਚ ਲਗੀ ਅੱਗ ਦਾ ਅੰਦਾਜਾ ਲਗਾ ਸਕਦੇ ਹੋ । ਫੇਸਬੁੱਕ ਯੂਜ਼ਰ ਮੁਤਾਬਕ ਵੀਵੋ ਵਲੋਂ ਇਸ ਮਾਮਲੇ 'ਚ ਕੋਈ ਗੱਲ ਨਹੀਂ ਕੀਤੀ ਗਈ ਹੈ। ਉਥੇ ਹੀ, ਵੀਵੋ ਵਲੋਂ ਬਿਆਨ ਸਾਹਮਣੇ ਆਇਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੰਪਨੀ ਮੁਤਾਬਕ ਉਹ ਜਦੋ ਤੱਕ ਜਾਂਚ ਪੂਰੀ ਨਾਂ ਹੋਵੇ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ।
Jio ਦੇ ਕਈ ਯੂਜ਼ਰਸ ਨੂੰ 509 ਰੁਪਏ ਦੇ ਰੀਚਾਰਜ 'ਤੇ ਮਿਲ ਰਿਹੈ 1ਜੀ.ਬੀ. ਡਾਟਾ, ਜਾਣੋ ਕੀ ਹੈ ਕਾਰਨ
NEXT STORY