ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੀ ਨਵੀਂ Vivo X50 ਸੀਰੀਜ਼ ਦੀ ਲਾਂਚਿੰਗ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਮੁਤਾਬਕ, ਇਸ ਸੀਰੀਜ਼ ਦੇ ਵੀਵੋ ਐਕਸ 50 ਅਤੇ ਐਕਸ 50 ਪ੍ਰੋ ਸਮਾਰਟਫੋਨ ਨੂੰ 16 ਜੁਲਾਈ 2020 ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਜਾਵੇਗਾ। ਗਾਹਕਾਂ ਨੂੰ ਇਨ੍ਹਾਂ ਦੋਵਾਂ ਆਉਣ ਵਾਲੇ ਸਮਾਰਟਫੋਨਾਂ ’ਚ ਪਾਵਰਫੁਲ ਕੈਮਰਾ, ਪ੍ਰੋਸੈਸਰ ਅਤੇ ਸ਼ਾਨਦਾਰ ਐੱਚ.ਡੀ. ਡਿਸਪਲੇਅ ਦੀ ਸੁਪੋਰਟ ਮਿਲ ਸਕਦੀ ਹੈ। ਦੱਸ ਦੇਈਏ ਕਿ ਕੰਪਨੀ ਨੇ ਐਕਸ 50 ਸੀਰੀਜ਼ ਨੂੰ ਸਭ ਤੋਂ ਪਹਿਲਾਂ ਚੀਨ ’ਚ ਪੇਸ਼ ਕੀਤਾ ਸੀ।
ਇੰਨੀ ਹੋ ਸਕਦੀ ਹੈ ਕੀਮਤ
ਸਾਹਮਣੇ ਆਈ ਮੀਡੀਆ ਰਿਪੋਰਟ ਮੁਤਾਬਕ, ਕੰਪਨੀ ਵੀਵੋ ਐਕਸ 50 ਅਤੇ ਐਕਸ 50 ਪ੍ਰੋ ਸਮਾਰਟਫੋਨ ਦੀ ਕੀਮਤ 30,000 ਤੋਂ 40,000 ਰੁਪਏ ਤਕ ਰੱਖੇਗੀ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਸਮਾਰਟਫੋਨਾਂ ਨੂੰ ਵਿਕਰੀ ਲਈ ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ਅਤੇ ਫਲਿਪਕਾਰਟ ’ਤੇ ਮੁਹੱਈਆ ਕਰਵਾਇਆ ਜਾਵੇਗਾ।
ਫੀਚਰਜ਼
ਵੀਵੋ ਐਕਸ 50 ਅਤੇ ਐਕਸ 50 ਪ੍ਰੋ ਸਮਾਰਟਫੋਨ ’ਚ 6.56 ਇੰਚ ਦੀ ਡਿਸਪਲੇਅ ਹੈ। ਨਾਲ ਹੀ ਦੋਵਾਂ ਸਮਾਰਟਫੋਨਾਂ ’ਚ ਅਮੋਲੇਡ ਡਿਸਪਲੇਅ ਪੈਨਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਦੋਵਾਂ ਸਮਾਰਟਫੋਨਾਂ ’ਚ ਸ਼ਾਨਦਾਰ ਪਰਫਾਰਮੈਂਸ ਲਈ ਕੁਆਲਕਾਮ ਸਨੈਪਡ੍ਰੈਗਨ 765 5ਜੀ ਚਿਪਸੈੱਟ ਦੀ ਸੁਪੋਰਟ ਦਿੱਤੀ ਹੈ। ਦੋਵੇਂ ਡਿਵਾਈਸ ਐਂਡਰਾਇਡ 10 ’ਤੇ ਅਧਾਰਿਤ ਫਨਟੱਚ ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ।
ਕੈਮਰੇ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਦੋਵਾਂ ਫੋਨਾਂ ’ਚ ਕਵਾਡ ਕੈਮਰਾ ਸੈੱਟਅਪ ਮਿਲੇਗਾ। ਹਾਲਾਂਕਿ, ਦੋਵਾਂ ’ਚ ਵੱਖ-ਵੱਖ ਸੈਂਸਰ ਦਿੱਤੇ ਗਏ ਹਨ। ਐਕਸ 50 ਫੋਨ ’ਚ 48 ਮੈਗਾਪਿਕਸਲ ਦਾ ਮੇਨ ਸੈਂਸਰ, 13 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਜਦਕਿ ਐਕਸ 50 ਪ੍ਰੋ ’ਚ 48 ਮੈਗਾਪਿਕਸਲ ਦਾ ਮੇਨ ਸੈਂਸਰ, 13 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼ ਅਤੇ 8 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਦੋਵਾਂ ਫੋਨਾਂ ’ਚ ਫਰੰਟ ’ਤੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।
ਕੰਪਨੀ ਨੇ ਦੋਵਾਂ ਫੋਨਾਂ ’ਚ ਕੁਨੈਕਟੀਵਿਟੀ ਲਈ 5ਜੀ, ਐੱਨ.ਐੱਫ.ਸੀ., ਜੀ.ਪੀ.ਐੱਸ., ਬਲੂਟੂਥ, ਵਾਈ-ਫਾਈ ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਐਕਸ 50 ’ਚ 4,200mAh ਦੀ ਬੈਟਰੀ ਮਿਲੇਗੀ ਜਦਿਕ ਐਕਸ 50 ਪ੍ਰੋ ’ਚ 4,315mAh ਦੀ ਬੈਟਰੀ ਮਿਲੇਗੀ।
Oppo ਦੀ ਜ਼ਬਰਦਸਤ ਤਕਨੀਕ, 10 ਮਿੰਟਾਂ ’ਚ ਪੂਰਾ ਚਾਰਜ ਹੋਵੇਗਾ ਫੋਨ
NEXT STORY