ਗੈਜੇਟ ਡੈਸਕ– ਵੀਵੋ ਨੇ ਭਾਰਤ ’ਚ ਆਪਣੀ Y-ਸੀਰੀਜ਼ ਨੂੰ ਅਪਡੇਟ ਕਰਦੇ ਹੋਏ ਨਵਾਂ Y15 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਇਕ ਮਿਡਰੇਂਜ ਸਮਾਰਟਫੋਨ ਹੈ ਜਿਸ ਵਿਚ ਟ੍ਰਿਪਲ ਰੀਅਰ ਕੈਮਰਾ ਅਤੇ 5,000mAh ਦੀ ਦਮਦਾਰ ਬੈਟਰੀ ਹੈ। ਵੀਵੋ Y15 ਨੂੰ ਤੁਸੀਂ Aqua Blue ਅਤੇ Burgundy Red ਕਲਰ ’ਚ ਕਰੀਦ ਸਕਦੇ ਹੋ।
ਕੀਮਤ ਤੇ ਉਪਲੱਬਧਤਾ
ਵੀਵੋ Y15 ਨੂੰ ਭਾਰਤ ’ਚ 13,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਤੁਸੀਂ ਇਸ ਸਮਾਰਟਫੋਨ ਨੂੰ ਫਲਿਪਕਾਰਟ, ਐਮਾਜ਼ਾਨ ਇੰਡੀਆ, ਪੇ.ਟੀ.ਐੱਮ. ਮਾਲ ਅਤੇ Tata Cliq online ਦੇ ਨਾਲ ਹੀ ਆਫਲਾਈਨ ਰਿਟੇਲ ਸਟੋਰ ਤੋਂ ਖਰੀਦ ਸਕਦੇ ਹੋ। ਕੰਪਨੀ ਇਸ ਸਮਾਰਟਫੋਨ ਨੂੰ ਆਪਣੇ ਈ-ਸੋਟਰ ’ਤੇ ਵੀ ਵੇਚੇਗੀ। ਤੁਸੀਂ ਇਸ ਸਮਾਰਟਫੋਨ ਨੂੰ 9 ਮਹੀਨੇ ਦੀ ਨੋ-ਕਾਸਟ ਈ.ਐੱਮ.ਆਈ. ਦੇ ਨਾਲ ਵੀ ਖਰੀਦ ਸਕਦੇ ਹੋ। ਪੁਰਾਣੇ ਫੋਨ ਨੂੰ ਐਕਸੇਂਚ ਕਰਨ ’ਤੇ 1,000 ਰੁਪਏ ਦਾ ਆਫ ਮਿਲ ਰਿਹਾ ਹੈ। ਰਿਲਾਇੰਸ ਜਿਓ ਯੂਜ਼ਰਜ਼ ਨੂੰ 3ਟੀ.ਬੀ. ਤਕ ਡਾਟਾ ਅਤੇ 4,000 ਰੁਪਏ ਦਾ ਫਾਇਦਾ ਮਿਲ ਰਿਹਾ ਹੈ।
ਫੀਚਰਜ਼
ਫੋਨ ’ਚ 6.35-ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1544 ਪਿਕਸਲ ਹੈ। ਫੋਨ ਦੀ ਸਕਰੀਨ ਵਾਟਰਡ੍ਰੋਪ ਸਟਾਈਲ ਨੌਚ ਦੇ ਨਾਲ ਆਉਂਦਾ ਹੈ ਜਿਸ ਦੇ ਉਪਰ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਪੀ22 ਆਕਟਾ-ਕੋਰ SoC ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਫੋਨ ਦੀ ਸਟੋਰੇਜ ਨੂੰ ਵਧਾਇਆ ਵੀ ਜਾ ਸਕਦਾ ਹੈ।
ਫੋਨ ਦੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿਚ ਪਹਿਲਾ ਸੈਂਸਰ 13 ਮੈਗਾਪਿਕਸਲ ਦਾ, ਦੂਜਾ ਸੈਂਸਰ 8 ਮੈਗਾਪਿਕਸਲ ਦਾ ਅਤੇ ਤੀਜਾ ਸੈਂਸਰ 2 ਮੈਗਾਪਿਕਸਲ ਦਾ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ 5,000mAh ਦੀ ਬੈਟਰੀ ਹੈ। ਫੋਨ ਐਂਡਰਾਇਡ 9 ਪਾਈ ਓ.ਐੱਸ. ’ਤੇ ਆਪਰੇਟ ਹੁੰਦਾ ਹੈ ਜਿਸ ਦੇ ਉਪਰ FunTouch OS 9 skin ਸਕਿਨ ਦਿੱਤੀ ਗਈ ਹੈ।
TikTok ਵਾਲੀ ਕੰਪਨੀ ਲਿਆ ਰਹੀ ਹੈ ਸਮਾਰਟਫੋਨ, ਸ਼ਾਓਮੀ ਨੂੰ ਮਿਲੇਗੀ ਟੱਕਰ
NEXT STORY