ਗੈਜੇਟ ਡੈਸਕ– ਹੁਣ ਵੋਡਾਫੋਨ-ਆਈਡੀਆ ਇਕ ਨਵੇਂ ਬ੍ਰਾਂਡ ਨਾਮ ਨਾਲ ਉਪਲੱਬਧ ਹੋਵੇਗੀ। ਹੁਣ ਇਸ ਨੂੰ VI (ਵੀ) ਕਿਹਾ ਜਾਵੇਗਾ। ਕੰਪਨੀ ਨੇ ਇਕ ਈਵੈਂਟ ਦੌਰਾਨ ਨਵੇਂ ਬ੍ਰਾਂਡ ਨਾਮ ਅਤੇ ਲੋਗੋ ਦਾ ਐਲਾਨ ਕੀਤਾ ਹੈ। V ਫਾਰ Vodafone ਅਤੇ I ਫਾਰ Idea। ਭਾਰਤ ’ਚ ਮਰਜ ਤੋਂ ਬਾਅਦ ਵੀ ਹੁਣ ਤਕ ਦੋਵੇਂ ਕੰਪਨੀਆਂ ਆਪਣੇ-ਆਪਣੇ ਨਾਂ ਨਾਲ ਕੰਮ ਕਰ ਰਹੀਆਂ ਸਨ ਪਰ ਹੁਣ ਇਸ ਵਿਚ ਬਦਲਾਅ ਵੇਖਿਆ ਜਾਵੇਗਾ।
ਵੋਡਾਫੋਨ ਇੰਡੀਆ ਲਿਮਟਿਡ ਹੁਣ ‘ਵੀ’ ਹੋ ਗਿਆ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਹੈ ਕਿ VI ਫਿਊਚਰ ਰੈਡੀ ਹੈ ਅਤੇ ਹੁਣ ਇਸੇ ਇਕ ਬ੍ਰਾਂਡ ਨਾਮ ਤਹਿਤ ਦੋਵੇਂ ਕੰਪਨੀਆਂ ਵਪਾਰ ਕਰਨਗੀਆਂ। ਕੰਪਨੀ ਨੇ ਕਿਹਾ ਹੈ ਕਿ 4ਜੀ ਦੇ ਨਾਲ-ਨਾਲ ਕੰਪਨੀ ਕੋਲ 5ਜੀ ਰੈਡੀ ਤਕਨੀਕ ਵੀ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਰਜ ਤੋਂ ਬਾਅਦ ਦੇਸ਼ ਭਰ ’ਚ 4ਜੀ ਦੀ ਕਵਰੇਜ ਦੁਗਣੀ ਹੋ ਗਈ ਹੈ। ਹਾਲਾਂਕਿ, ਕੰਪਨੀ ਨੇ ਇਸ ਦੌਰਾਨ ਨਵੇਂ ਪਲਾਨਸ ਦਾ ਤਾਂ ਐਲਾਨ ਨਹੀਂ ਕੀਤਾ ਪਰ ਇਹ ਸੰਕੇਤ ਦਿੱਤਾ ਗਿਆ ਹੈ ਕਿ ਟੈਰਿਫ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਰੇਸ ਕਾਨਫਰੰਸ ਦੌਰਾਨ ਵੋਡਾਫੋਨ-ਆਈਡੀਆ ਲਿਮਟਿਡ ਦੇ ਸੀ.ਈ.ਓ. ਰਵਿੰਦਰ ਟੱਕਰ ਨੇ ਇਹ ਵੀ ਕਿਹਾ ਹੈ ਕਿ ਸਾਰੇ ਜ਼ਿਆਦਾ ਕੀਮਤ ’ਤੇ ਪਲਾਨ ਵੇਚ ਰਹੇ ਹਨ ਅਤੇ ਕੰਪਨੀ ਨੂੰ ਕਦਮ ਚੁੱਕਣ ’ਚ ਸ਼ਰਮ ਦੀ ਗੱਲ ਨਹੀਂ ਹੈ। ਇਥੇ ਉਹ ਇਸ ਗੱਲ ਲਈ ਵੀ ਸੰਕੇਤ ਦੇ ਰਹੇ ਸਨ ਕਿ ਆਉਣ ਵਾਲੇ ਸਮੇਂ ’ਚ ਬਿਹਤਰ ਸੇਵਾ ਦੇ ਨਾਲ ਹੀ ਟੈਰਿਫ ਦੀਆਂ ਕੀਮਤਾਂ ਵੀ ਵਧਾਈਆਂ ਜਾ ਸਕਦੀਆਂ ਹਨ। ਵੋਡਾਫੋਨ-ਆਈਡੀਆ ਲਿਮਟਿਡ ਦੇ ਸੀ.ਈ.ਓ. ਰਵਿੰਦਰ ਟੱਕਰ ਨੇ ਕਿਹਾ ਹੈ ਕਿ ਵੋਡਾਫੋਨ-ਆਈਡੀਆ ਦੋ ਸਾਲ ਪਹਿਲਾਂ ਮਰਜਡ ਐਂਟਿਟੀ ਦੇ ਤੌਰ ’ਤੇ ਸਥਾਪਿਤ ਕੀਤੇ ਗਏਸਨ। ਉਦੋਂ ਤੋਂ ਹੁਣ ਤਕ ਦੋਵੇਂ ਵੱਡੇ ਨੈੱਟਵਰਕਾਂ ਨੂੰ ਇਕ ਕਰਨ ਦਾ ਕੰਮ ਚੱਲ ਰਿਹਾ ਸੀ ਅਤੇ ਹੁਣ VI ਬ੍ਰਾਂਡ ਨਾਮ ਨਾਲ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਬੈਨ ਤੋਂ ਬਾਅਦ ਵੀ ਚੱਲ ਰਹੀ PUBG Mobile, ਹੁਣ ਆਸਾਨੀ ਨਾਲ ਮਿਲਣ ਲੱਗੇ ‘ਚਿਕਨ ਡਿਨਰ’
NEXT STORY