ਗੈਜੇਟ ਡੈਸਕ– ਬੀਤੀ 2 ਸਤੰਬਰ ਨੂੰ ਭਾਰਤ ਸਰਕਾਰ ਵਲੋਂ PUBG Mobile ਸਮੇਤ 118 ਐਪਸ ’ਤੇ ਬੈਨ ਲਗਾ ਦਿੱਤਾ ਗਿਆ ਹੈ। ਭਾਰਤ ’ਚ ਮਲਟੀ ਪਲੇਅ ਬੈਟਲ ਰਾਇਲ ਗੇਮ ਦਾ ਵੱਡਾ ਯੂਜ਼ਰਬੇਸ ਸੀ ਅਤੇ ਗੇਮ ’ਤੇ ਬੈਨ ਲਗਾਉਣਾ ਉਨ੍ਹਾਂ ਲਈ ਵੱਡੀ ਖ਼ਬਰ ਹੈ। ਇਸ ਗੇਮ ਨੂੰ ਹੁਣ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ ਪਲੇਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ, ਜਿਨ੍ਹਾਂ ਸਮਾਰਟਫੋਨਾਂ ’ਚ PUBG Mobile ਪਹਿਲਾਂ ਤੋਂ ਇੰਸਟਾਲ ਹੈ, ਉਨ੍ਹਾਂ ’ਚ ਅਜੇ ਵੀ ਪਲੇਅਰ ਇਹ ਗੇਮ ਖੇਡ ਸਕਦੇ ਹਨ। ਭਾਰਤ ’ਚ ਅਜਿਹੇ ਢੇਰਾਂ ਪਲੇਅਰ ਅਜੇ ਵੀ ਗੇਮ ਖੇਡ ਰਹੇ ਹਨ, ਜਿਨ੍ਹਾਂ ਨੇ ਬੈਨ ਲੱਗਣ ਤੋਂ ਪਹਿਲਾਂ ਇਸ ਗੇਮ ਨੂੰ ਇੰਸਟਾਲ ਕੀਤਾ ਸੀ। ਪਰ ਇਹ ਵੀ ਉਸ ਸਮੇਂ ਤਕ ਹੀ ਗੇਮ ਖੇਡ ਸਕਣਗੇ ਜਦੋਂ ਤਕ ਗੇਮ ਡਿਵੈਲਪਰਾਂ ਵਲੋਂ ਭਾਰਤੀ ਗੇਮ ਸਰਵਰ ਨੂੰ ਸ਼ਟ-ਡਾਊਨ ਨਹੀਂ ਕੀਤਾ ਜਾਂਦਾ। ਅਜਿਹਾ ਹੁੰਦਾ ਹੈ ਤਾਂ ਪਲੇਅਰ ਨਵਾਂ ਮੈਚ ਸ਼ੁਰੂ ਨਹੀਂ ਕਰ ਸਕਣਗੇ। ਫਿਲਹਾਲ ਸਰਵਸ ਕਦੋਂ ਸ਼ਟ-ਡਾਊਨ ਕੀਤਾ ਜਾਵੇਗਾ, ਇਸ ਨਾਲ ਜੁੜੀ ਕੋਈ ਟਾਈਮਲਾਈਨ ਸਾਹਮਣੇ ਨਹੀਂ ਆਈ।
ਗੇਮ ਡਿਵੈਲਪ ਕਰਨ ਵਾਲੀ ਕੰਪਨੀ Tencent ਦਾ ਕਹਿਣਾ ਹੈ ਕਿ ਚੀਜ਼ਾਂ ਠੀਕ ਕਰਨ ਲਈ ਉਹ ਸਰਕਾਰ ਨਾਲ ਗੱਲਬਾਤ ਵੀ ਕਰ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਲੇਅਰ ਆਸਾਨੀ ਨਾਲ ਗੇਮ ’ਚ ਜਿੱਤ ਵੀ ਰਹੇ ਹਨ, ਇਸ ਨਾਲ ਉਂਝ ਵੀ ਪਲੇਅਰਾਂ ਨੂੰ ਪਹਿਲਾਂ ਵਰਗਾ ਮਜ਼ਾ ਨਹੀਂ ਆ ਰਿਹਾ। ਆਸਾਨੀ ਨਾਲ ਚਿਕਨ ਡਿਨਰ ਮਿਲਣ ਦਾ ਕਾਰਨ ਹੈ ਕਿ ਗੇਮ ਦੇ ਸਰਵਰ ’ਤੇ ਪਲੇਅਰ ਘੱਟ ਹੋ ਗਏ ਹਨ ਅਤੇ ਹੁਣ ਪਲੇਅਰਾਂ ਦੀ ਥਾਂ ਬੋਟ ਲੈ ਰਹੇ ਹਨ, ਜਿਨ੍ਹਾਂ ਨੂੰ ਹਰਾਉਣਾ ਆਸਾਨ ਹੁੰਦਾ ਹੈ। ਜਲਦ ਹੀ ਇਸ ਗੇਮ ਨੂੰ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਜਾਵੇਗਾ, ਇਹ ਤੈਅ ਹੈ।
Redmi ਦਾ ਇਹ ਬਜਟ ਸਮਾਰਟਫੋਨ ਖ਼ਰੀਦਣ ਦਾ ਸੁਨਹਿਰੀ ਮੌਕਾ, ਅੱਜ ਹੋਵੇਗੀ ਵਿਕਰੀ
NEXT STORY