ਗੈਜੇਟ ਡੈਸਕ- ਵੋਡਾਫੋਨ ਇੰਡੀਆ ਕਾਫ਼ੀ ਸਮਾਂ ਤੋਂ 4G Voice over LTE (VoLTE) ਸਰਵਿਸ ਨੂੰ ਪੂਰੇ ਭਾਰਤ 'ਚ ਰੋਲ ਆਊਟ ਕਰ ਰਿਹਾ ਹੈ। ਉਥੇ ਹੀ ਹੁਣ ਕੰਪਨੀ ਨੇ ਗੂਗਲ Pixel 2 XL ਸਬਸਕ੍ਰਾਇਬਰਸ ਲਈ ਇਸ ਸਰਵਿਸ ਨੂੰ ਪੇਸ਼ ਕੀਤੀ ਹੈ। ਇਸ ਦੇ ਲਈ ਯੂਜ਼ਰਸ ਨੂੰ ਗੂਗਲ ਤੋਂ ਐਂਡ੍ਰਾਇਡ ਅਪਡੇਟ ਦਾ ਇੰਤਜਾਰ ਕਰਨਾ ਹੋਵੇਗਾ। VoLTE ਸਪੋਰਟ ਤੋਂ ਬਾਅਦ Pixel 2 XL ਯੂਜ਼ਰਸ ਹਾਈ ਕੁਆਲਿਟੀ ਵੁਆਈਸ ਕਾਲਸ ਕਰ ਸਕਣਗੇ।
ਵੋਡਾਫੋਨ ਤੋਂ ਇਲਾਵਾ ਰਿਲਾਇੰਸ ਜਿਓ ਏਅਰਟੈੱਲ ਤੇ ਆਇਡੀਆ ਸੈਲੂਲਰ ਵੀ 4G VoLTE ਸਰਵਿਸ ਆਫਰ ਕਰਦੀਆਂ ਹਨ। VoLTE 'ਚ ਕਾਲ 'ਤੇ ਚੰਗੀ ਆਡੀਓ ਕੁਆਲਿਟੀ ਮਿਲਦੀ ਹੈ। ਇਸ ਦੇ ਨਾਲ ਹੀ ਚੰਗੀ ਸਪੀਡ 'ਚ ਡਾਟਾ ਵੀ ਮਿਲਦਾ ਹੈ।
Pixel 2 XL 'ਚ 6 ਇੰਚ ਦੀ ਕਵਾਡ HD+ OLED ਡਿਸਪਲੇਅ ਦਿੱਤੀ ਗਈ ਹੈ ਅਤੇ ਇਹ ਦੋਨੋਂ ਫੋਨਜ਼ ਕੁਆਲਕਾਮ ਦੇ ਸਨੈਪਡ੍ਰੈਗਨ 835 ਚਿੱਪਸੈੱਟ ਨਾਲ ਲੈਸ ਹਨ। ਇਹ ਸਮਾਰਟਫੋਨਸ 4GB ਰੈਮ ਅਤੇ 64GB ਜਾਂ 128GB ਇੰਟਰਨਲ ਸਟੋਰੇਜ਼ ਨਾਲ ਲੈਸ ਹਨ।
Pixel 2 XL ਵਿੱਚ 12MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ f/1.8 ਅਪਰਚਰ, ਡਿਊਲ ਪਿਕਸਲ ਆਟੋਫੋਕਸ ਅਤੇ ਆਪਟਿਕਲ ਇਮੇਜ ਸਟੇਬੀਲਾਇਜੇਸ਼ਨ ਦੇ ਨਾਲ ਆਉਂਦਾ ਹੈ। ਇਨ੍ਹਾਂ ਦੇ ਫਰੰਟ 'ਤੇ 8MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨਸ ਦਾ ਸੇਲਿੰਗ ਪੁਵਾਇੰਟ ਇਨ੍ਹਾਂ ਦਾ ਕੈਮਰਾ ਅਤੇ ਤਿੰਨ ਸਾਲਾਂ ਤੱਕ ਲੇਟੈਸਟ ਐਂਡ੍ਰਾਇਡ ਅਪਗ੍ਰੇਡ ਕਰਨ ਦਾ ਵਾਅਦਾ ਹੈ।
ਗੂਗਲ ਪਿਕਸਲ 3 ’ਚ ਆਇਆ ਬਗ, ਗੈਲਰੀ ’ਚੋਂ ਆਪਣੇ-ਆਪ ਡਿਲੀਟ ਹੋ ਰਹੀਆਂ ਹਨ ਫੋਟੋਆਂ
NEXT STORY