ਗੈਜੇਟ ਡੈਸਕ– ਜੇ ਤੁਸੀਂ ਗੂਗਲ ਪਿਕਸਲ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਅਤੇ ਫੋਟੋਆਂ ਆਪਣੇ-ਆਪ ਡਿਲੀਟ ਹੋਣ ਤੋਂ ਪ੍ਰੇਸ਼ਾਨ ਹੋ ਤਾਂ ਯਕੀਨ ਮੰਨੋ ਤੁਸੀਂ ਇਕੱਲੇ ਨਹੀਂ ਜੋ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ। ਆਨਲਾਈਨ ਡਿਸਕਸ਼ਨ ਵੈੱਬਸਾਈਟ ਰੈਡਿਟ ਤੇ ਗੂਗਲ ਫੋਰਮਸ ’ਤੇ ਕੁਝ ਗੂਗਲ ਪਿਕਸਲ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੂਗਲ ਦੇ ਪਿਕਸਲ 3, ਪਿਕਸਲ 3XL, ਪਿਕਸਲ 2 ਤੇ 2XL ਸਮਾਰਟਫੋਨ ਇਕ ਬੱਗ ਦਾ ਸ਼ਿਕਾਰ ਬਣ ਗਏ ਹਨ। ਇਸ ਬੱਗ ਕਾਰਨ ਜਦੋਂ ਉਹ ਆਪਣੇ ਸਮਾਰਟਫੋਨ ਨਾਲ ਫੋਟੋਆਂ ਖਿੱਚਦੇ ਹਨ ਤਾਂ ਉਹ ਆਪਣੇ-ਆਪ ਗਾਇਬ ਹੋ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਇੰਝ ਸਾਹਮਣੇ ਆਈ ਸਮੱਸਿਆ
ਐਨਗੈਜੇਟ ਦੀ ਰਿਪੋਰਟ ਅਨੁਸਾਰ, ਯੂਜ਼ਰਸ ਜਦੋਂ ਗੂਗਲ ਸਮਾਰਟਫੋਨ ਦੇ ਕੈਮਰੇ ਨਾਲ ਫੋਟੋਆਂ ਖਿੱਚਦੇ ਹਨ ਤਾਂ ਇਸ ਦੌਰਾਨ ਜੇ ਉਹ ਆਪਣੇ ਫੋਨ ਨੂੰ ਲੌਕ ਕਰ ਦਿੰਦੇ ਹਨ ਜਾਂ ਕੋਈ ਹੋਰ ਐਪ ਖੋਲ੍ਹਦੇ ਹਨ ਤਾਂ ਇਸ ਨਾਲ ਖਿੱਚੀ ਗਈ ਫੋਟੋ ਡਿਲੀਟ ਹੋ ਜਾਂਦੀ ਹੈ। ਕੁਝ ਹੋਰ ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਦੇ ਫੋਨ ਦੀ ਗੈਲਰੀ ਵਿਚ ਫੋਟੋਆਂ ਦਾ ਥੰਬਨੇਲ ਤਾਂ ਸ਼ੋਅ ਹੋ ਰਿਹਾ ਹੈ ਪਰ ਜਦੋਂ ਉਹ ਉਸ ’ਤੇ ਕਲਿੱਕ ਕਰਦੇ ਹਨ ਤਾਂ ਫੋਟੋ ਗਾਇਬ ਹੋ ਜਾਂਦੀ ਹੈ।

ਗੂਗਲ ਕੈਮਰਾ ਐਪ ’ਚ ਹੋ ਸਕਦੀ ਹੈ ਸਮੱਸਿਆ
ਹੋਰ ਕੰਪਨੀਆਂ ਦੇ ਸਮਾਰਟਫੋਨਸ ਵਿਚ ਇਸ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਕਿਹਾ ਜਾ ਸਕਦਾ ਹੈ ਕਿ ਗੂਗਲ ਵਲੋਂ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਵਿਚ ਜੋ ਗੂਗਲ ਕੈਮਰਾ ਐਪ ਦਿੱਤੀ ਗਈ ਹੈ, ਇਸੇ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ ਮਤਲਬ ਇਸ ਸਮੱਸਿਆ ਨੂੰ ਦੂਰ ਕਰਨ ਲਈ ਗੂਗਲ ਕੈਮਰਾ ਐਪ ਨੂੰ ਬੱਗਸ ਫਿਕਸ ਕਰ ਕੇ ਫੋਨ ਵਿਚ ਅਪਡੇਟ ਕਰਨ ਦੀ ਲੋੜ ਹੈ। ਫਿਲਹਾਲ ਗੂਗਲ ਨੇ ਇਸ ਬੱਗ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਹੌਲੀ-ਹੌਲੀ ਹੋਰ ਐਂਡ੍ਰਾਇਡ ਸਮਾਰਟਫੋਨ ਵੀ ਹੋ ਰਹੇ ਹਨ ਪ੍ਰਭਾਵਤ
ਇਹ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਹੋਰ ਐਂਡ੍ਰਾਇਡ ਸਮਾਰਟਫੋਨ ਆਨਰਸ ਨੇ ਵੀ ਸੋਸ਼ਲ ਮੀਡੀਆ ’ਤੇ ਇਸ ਬੱਗ ਨੂੰ ਲੈ ਕੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ‘ਦਿ ਵਰਜ’ ਦੀ ਰਿਪੋਰਟ ਅਨੁਸਾਰ ਕੁਝ ਆਨਰਸ ਨੂੰ ਇਹ ਸਮੱਸਿਆ ਮੋਟੋ Z2, ਮੋਟੋ E4 ਤੇ ਗਲੈਕਸੀ S9 ਫੋਨਾਂ ਵਿਚ ਵੀ ਦੇਖਣ ਨੂੰ ਮਿਲੀ ਹੈ।
BSNL ਨੇ ਆਪਣੇ ਬਰਾਡਬੈਂਡ ਪਲਾਨਜ਼ 'ਚ ਕੀਤਾ ਵੱਡਾ ਬਦਲਾਅ, ਤੇਜ਼ ਸਪੀਡ ਨਾਲ ਮਿਲੇਗਾ ਜ਼ਿਆਦਾ ਡਾਟਾ
NEXT STORY