ਗੈਜੇਟ ਡੈਸਕ- Jio ਦੇ 149 ਰੁਪਏ ਵਾਲੇ ਪੈਕ ਨੂੰ ਟੱਕਰ ਦੇਣ ਲਈ ਹੁਣ ਵੋਡਾਫੋਨ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਨਵਾਂ ਪਲਾਨ ਲੈ ਕੇ ਆਈ ਹੈ। ਸਰਵਿਸ ਪ੍ਰੋਵਾਇਡਰ ਨੇ 169 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਹੈ।
169 ਰੁਪਏ ਦਾ ਨਵਾਂ ਪਲਾਨ
169 ਰੁਪਏ ਦੇ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਨੈਸ਼ਨਲ ਤੇ ਲੋਕਲ ਕਾਲਿੰਗ ਦੀ ਸਹੂਲਤ ਮਿਲਦੀ ਹੈ ਤਾਂ ਉਥੇ ਹੀ ਰੋਜ਼ਾਨਾ 100 ਐੱਸ. ਐੱਮ. ਐੱਸ ਵੀ. ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਜਿੱਥੇ ਯੂਜ਼ਰਸ ਨੂੰ ਰੋਜ਼ਾਨਾ 1 ਜੀ. ਬੀ ਡਾਟਾ ਦਿੱਤਾ ਜਾਵੇਗਾ। ਇਸ ਦਾ ਮਤਲੱਬ ਇਹ ਹੋਇਆ ਕਿ ਯੂਜ਼ਰਸ ਨੂੰ ਕੁਲ ਡਾਟਾ 28 ਜੀ. ਬੀ ਮਿਲੇਗਾ। ਐੱਫ. ਯੂ. ਪੀ ਲਿਮਿਟ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 50 ਪੈਸੇ ਪ੍ਰਤੀ M2 ਦੀ ਦਰ ਤੋਂ ਪੈਸੇ ਦੇਣ ਹੋਣਗੇ। ਇਸ ਦੇ ਨਾਲ ਕਾਲ 'ਤੇ ਵੀ ਐੱਫ. ਯੂ. ਪੀ. ਲਿਮਿਟ ਹੈ। ਵੋਡਾਫੋਨ ਯੂਜ਼ਰਸ ਇਕ ਦਿਨ 'ਚ 250 ਮਿੰਟ ਕਾਲ ਕਰ ਸਕਦੇ ਹਨ ਤਾਂ ਉਥੇ ਹੀ ਇੱਕ ਹਫਤੇ 'ਚ 1000 ਮਿੰਟ।
ਰਿਲਾਇੰਸ ਜਿਓ ਨੂੰ 149 ਰੁਪਏ ਦੇ ਪਲਾਨ ਨੂੰ ਟੱਕਰ
ਨਵਾਂ ਪਲਾਨ ਰਿਲਾਇੰਸ ਜਿਓ ਨੂੰ 149 ਰੁਪਏ ਦੇ ਪਲਾਨ ਨੂੰ ਟੱਕਰ ਦੇਵੇਗਾ। ਜਿਓ ਦੇ 149 ਰੁਪਏ ਦੇ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1.5 ਜੀ. ਬੀ. ਡਾਟਾ ਮਿਲ ਰਿਹਾ ਹੈ ਤਾਂ ਉਥੇ ਹੀ 100 ਐੱਸ. ਐੱਮ. ਐੱਸ ਵੀ. ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਜਿੱਥੇ ਯੂਜ਼ਰਸ ਨੂੰ ਕੁਲ ਡਾਟਾ 42 ਜੀ. ਬੀ ਮਿਲ ਰਿਹਾ ਹੈ। ਇਕ ਵਾਰ ਐੱਫ. ਯੂ. ਪੀ. ਲਿਮਿਟ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 64 ਕੇ. ਬੀ. ਪੀ. ਐੱਸ 'ਤੇ ਆ ਕੇ ਰੁੱਕ ਜਾਵੇਗਾ। ਉਥੇ ਹੀ ਕਾਲਿੰਗ ਲਈ ਕੋਈ ਐੱਫ. ਯੂ. ਪੀ ਲਿਮਿਟ ਨਹੀਂ ਹੈ।
22kg ਤਕ ਸਾਮਾਨ ਨੂੰ ਡਲਿਵਰ ਕਰਨ ਦੇ ਕੰਮ ਆਏਗਾ Serve ਰੋਬੋਟ
NEXT STORY