ਗੈਜੇਟ ਡੈਸਕ - ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ। ਹੁਣ ਵਟਸਐਪ ਐਂਡਰਾਇਡ ਯੂਜ਼ਰਸ ਲਈ ਇਕ ਅਜਿਹਾ ਫੀਚਰ ਲੈ ਕੇ ਆ ਰਿਹਾ ਹੈ, ਜਿਸ ਨਾਲ ਬਿਜ਼ਨਸ ਚੈਟ ਨੂੰ ਪਰਸਨਲ ਚੈਟ ਤੋਂ ਵੱਖ ਕਰਨਾ ਬਹੁਤ ਆਸਾਨ ਹੋ ਜਾਵੇਗਾ।
ਬਿਜ਼ਨਸ ਚੈਟ ਲਈ ਬਣੇਗੀ ਵੱਖਰੀ ਲਿਸਟ
ਸਰੋਤਾਂ ਅਨੁਸਾਰ, ਵਟਸਐਪ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਹੀ ਹੈ ਜੋ ਬਿਜ਼ਨਸ ਚੈਟਾਂ ਨੂੰ ਇਕ ਵੱਖਰੇ ਸੈਕਸ਼ਨ 'ਚ ਆਪਣੇ ਆਪ ਮੈਨੇਜ ਕਰੇਗਾ। ਇਸ ਦੇ ਲਈ ਇਕ ਡੈਡੀਕੇਟਿਡ ਬਿਜ਼ਨਸ ਚੈਟ ਲਿਸਟ ਤਿਆਰ ਕੀਤੀ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਕਿਸੇ ਮੈਨੂਅਲ ਸੈੱਟਅੱਪ ਦੀ ਲੋੜ ਨਹੀਂ ਪਵੇਗੀ ਅਤੇ ਸਾਰੇ ਬਿਜ਼ਨਸ ਅਕਾਊਂਟਸ ਦੇ ਮੈਸੇਜ ਇਕੋ ਥਾਂ 'ਤੇ ਦੇਖੇ ਜਾ ਸਕਣਗੇ। ਇਹ ਬਦਲਾਅ ਮੇਨ ਇਨਬਾਕਸ 'ਚ ਭੀੜ ਨੂੰ ਘੱਟ ਕਰਨ ਅਤੇ ਸਪੈਮ ਮੈਸੇਜਾਂ ਨੂੰ ਸੀਮਤ ਕਰਨ 'ਚ ਮਦਦਗਾਰ ਸਾਬਤ ਹੋਵੇਗਾ।
24 ਘੰਟਿਆਂ ਬਾਅਦ ਆਪਣੇ ਆਪ ਸ਼ਿਫਟ ਹੋਵੇਗੀ ਚੈਟ
ਇਸ ਨਵੇਂ ਅਪਡੇਟ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਯੂਜ਼ਰਸ ਇਹ ਤੈਅ ਕਰ ਸਕਣਗੇ ਕਿ ਕਿਹੜੀ ਬਿਜ਼ਨਸ ਚੈਟ ਨੂੰ ਮੁੱਖ ਚੈਟ ਲਿਸਟ 'ਚ ਰੱਖਣਾ ਹੈ ਅਤੇ ਕਿਸ ਨੂੰ ਨਹੀਂ। ਯੂਜ਼ਰਸ ਕੋਲ ਇਹ ਵਿਕਲਪ ਹੋਵੇਗਾ ਕਿ ਬਿਜ਼ਨਸ ਮੈਸੇਜ ਪ੍ਰਾਪਤ ਹੋਣ ਦੇ 24 ਘੰਟਿਆਂ ਬਾਅਦ ਉਹ ਚੈਟ ਆਪਣੇ ਆਪ ਨਵੇਂ ਬਿਜ਼ਨਸ ਸੈਕਸ਼ਨ 'ਚ ਚਲੀ ਜਾਵੇਗੀ। ਇਸ ਨਾਲ ਯੂਜ਼ਰਸ ਆਪਣੀਆਂ ਨਿੱਜੀ ਗੱਲਬਾਤਾਂ 'ਤੇ ਜ਼ਿਆਦਾ ਧਿਆਨ ਦੇ ਸਕਣਗੇ।
ਵਿਕਾਸ ਦੇ ਪੜਾਅ 'ਚ ਹੈ ਫੀਚਰ
ਰਿਪੋਰਟਾਂ ਮੁਤਾਬਕ ਇਹ ਫੀਚਰ ਫਿਲਹਾਲ ਡਿਵੈਲਪਮੈਂਟ ਫੇਜ਼ 'ਚ ਹੈ। ਐਂਡਰਾਇਡ ਬੀਟਾ ਦੇ ਅਪਡੇਟ 2.26.14.1 ਅਤੇ 2.26.15.9 'ਚ ਇਸ ਦੇ ਸੰਕੇਤ ਮਿਲੇ ਹਨ। ਵਟਸਐਪ ਇਸ ਫੀਚਰ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਜੋ ਆਫੀਸ਼ੀਅਲ ਰਿਲੀਜ਼ ਤੋਂ ਪਹਿਲਾਂ ਯੂਜ਼ਰਸ ਨੂੰ ਵਧੀਆ ਅਨੁਭਵ ਮਿਲ ਸਕੇ। ਇਹ ਨਵਾਂ ਸਿਸਟਮ ਖਾਸ ਤੌਰ 'ਤੇ ਉਨ੍ਹਾਂ ਬਿਜ਼ਨਸ ਚੈਟਾਂ ਨੂੰ ਮੈਨੇਜ ਕਰੇਗਾ ਜੋ ਅਕਸਰ ਆਫਰ ਅਤੇ ਅਪਡੇਟਸ ਭੇਜਦੀਆਂ ਰਹਿੰਦੀਆਂ ਹਨ।
Airtel ਯੂਜ਼ਰਸ ਲਈ ਖਾਸ ਖਬਰ! ਇਕੋ ਰੀਚਾਰਜ 'ਚ Netflix, Prime Video ਤੇ 350+ ਚੈਨਲ ਬਿਲਕੁਲ ਮੁਫ਼ਤ
NEXT STORY