ਗੈਜੇਟ ਡੈਸਕ - ਅੱਜ-ਕੱਲ੍ਹ ਟੈਕਨਾਲੋਜੀ ਜਿੰਨੀ ਉੱਨਤ ਹੋ ਰਹੀ ਹੈ, ਉਨੀ ਹੀ ਇਹ ਸਾਡੀ ਨਿੱਜਤਾ ਲਈ ਖਤਰਾ ਵੀ ਪੈਦਾ ਕਰ ਰਹੀ ਹੈ। ਸਮਾਰਟਫੋਨ ਅਤੇ ਸਮਾਰਟ ਵਾਚ ਦੀ ਤਰ੍ਹਾਂ ਹੁਣ ਤੁਹਾਡੇ ਘਰ 'ਚ ਲੱਗਿਆ ਸਮਾਰਟ ਟੀਵੀ ਵੀ ਤੁਹਾਡੀ ਜਾਸੂਸੀ ਕਰ ਸਕਦਾ ਹੈ। ਰਿਪੋਰਟਾਂ ਅਨੁਸਾਰ, ਇਹ ਤੁਹਾਡੇ ਬੈੱਡਰੂਮ ਦੀਆਂ ਨਿੱਜੀ ਗੱਲਾਂ ਸੁਣ ਸਕਦਾ ਹੈ ਅਤੇ ਤੁਹਾਡੀ ਲੋਕੇਸ਼ਨ ਵੀ ਕਿਸੇ ਨਾਲ ਸਾਂਝੀ ਕਰ ਸਕਦਾ ਹੈ।
ਸਮਾਰਟ ਟੀਵੀ ਤੋਂ ਕਿਵੇਂ ਹੈ ਖਤਰਾ?
ਅੱਜ-ਕੱਲ੍ਹ ਦੇ ਸਮਾਰਟ ਟੀਵੀ 'ਚ ਵਾਇਸ ਕੰਟਰੋਲ ਫੀਚਰ ਵਾਲਾ ਰਿਮੋਟ ਹੁੰਦਾ ਹੈ। ਯੂਜ਼ਰਸ ਸਮੱਗਰੀ ਖੋਜਣ ਦੀ ਸਹੂਲਤ ਲਈ ਇਸ ਨੂੰ ਵਾਇਸ ਕਮਾਂਡ ਦੀ ਪਰਮਿਸ਼ਨ ਦਿੰਦੇ ਹਨ, ਪਰ ਇਹ ਸੁਵਿਧਾ ਤੁਹਾਡੀਆਂ ਨਿੱਜੀ ਗੱਲਾਂ ਨੂੰ ਗੂਗਲ ਜਾਂ ਐਮਾਜ਼ਾਨ ਦੇ ਸਰਵਰ ਤੱਕ ਪਹੁੰਚਾ ਸਕਦੀ ਹੈ। ਇਸ ਤੋਂ ਇਲਾਵਾ, ਵੱਖ-ਵੱਖ ਐਪਸ ਰਾਹੀਂ ਤੁਹਾਡੇ ਘਰ ਦੀ ਲੋਕੇਸ਼ਨ ਵੀ ਆਨਲਾਈਨ ਸ਼ੇਅਰ ਹੋ ਸਕਦੀ ਹੈ।
ਬਚਾਅ ਲਈ ਅਪਣਾਓ ਇਹ ਤਰੀਕੇ :-
ਆਪਣੀ ਨਿੱਜਤਾ ਨੂੰ ਸੁਰੱਖਿਅਤ ਰੱਖਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ :-
ਟੀਵੀ ਨੂੰ ਸਵਿੱਚ ਆਫ ਕਰੋ
- ਜੇਕਰ ਤੁਸੀਂ ਟੀਵੀ ਨਹੀਂ ਦੇਖ ਰਹੇ, ਤਾਂ ਇਸ ਨੂੰ ਸਿਰਫ ਰਿਮੋਟ ਨਾਲ ਬੰਦ ਕਰਨ ਦੀ ਬਜਾਏ ਪੂਰੀ ਤਰ੍ਹਾਂ ਸਵਿੱਚ ਆਫ ਕਰ ਦਿਓ। ਇਸ ਨਾਲ ਰਿਮੋਟ ਇੰਟਰਨੈੱਟ ਨਾਲ ਕਨੈਕਟ ਨਹੀਂ ਰਹੇਗਾ ਅਤੇ ਤੁਹਾਡੀਆਂ ਗੱਲਾਂ ਸ਼ੇਅਰ ਨਹੀਂ ਹੋਣਗੀਆਂ।
ਲੋਕੇਸ਼ਨ ਪਰਮਿਸ਼ਨ
- ਸਮਾਰਟ ਟੀਵੀ ਦੇ ਕਿਸੇ ਵੀ ਐਪ ਨੂੰ ਆਪਣੀ ਲੋਕੇਸ਼ਨ ਦੀ ਪਰਮਿਸ਼ਨ ਨਾ ਦਿਓ।
ਐਪ ਇੰਸਟਾਲੇਸ਼ਨ
- ਕੋਈ ਵੀ ਨਵਾਂ ਐਪ ਇੰਸਟਾਲ ਕਰਦੇ ਸਮੇਂ ਅਜਿਹੀ ਕੋਈ ਪਰਮਿਸ਼ਨ ਨਾ ਦਿਓ ਜਿਸ ਨਾਲ ਤੁਹਾਡੀ ਨਿੱਜਤਾ ਨੂੰ ਖਤਰਾ ਹੋਵੇ।
ਨਿੱਜੀ ਗੱਲਬਾਤ
- ਜਦੋਂ ਟੀਵੀ ਚੱਲ ਰਿਹਾ ਹੋਵੇ, ਤਾਂ ਉਸ ਦੇ ਸਾਹਮਣੇ ਕੋਈ ਵੀ ਅਜਿਹੀ ਨਿੱਜੀ ਗੱਲ ਨਾ ਕਰੋ ਜੋ ਤੁਸੀਂ ਜਨਤਕ ਨਹੀਂ ਕਰਨਾ ਚਾਹੁੰਦੇ।
ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਮਾਰਟ ਟੀਵੀ ਨੂੰ ਆਪਣੀ ਜਾਸੂਸੀ ਕਰਨ ਤੋਂ ਰੋਕ ਸਕਦੇ ਹੋ।
WhatsApp ਯੂਜ਼ਰਸ ਸਾਵਧਾਨ! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ ਹੈਕ ਹੋ ਸਕਦੈ ਤੁਹਾਡਾ ਅਕਾਊਂਟ
NEXT STORY