ਜਲੰਧਰ-ਟੈਲੀਕਾਮ ਕੰਪਨੀ ਵੋਡਾਫੋਨ (Vodafone) ਆਪਣੇ ਪੋਰਟਫੋਲਿਓ ਦਾ ਵਿਸਥਾਰ ਕਰਦੇ ਹੋਏ ਨਵੇਂ ਪਲਾਨਸ ਪੇਸ਼ ਕਰ ਦਿੱਤੇ ਹਨ। ਵੋਡਾਫੋਨ ਨੇ ਆਪਣੇ ਇਨ੍ਹਾਂ ਪਲਾਨਸ ਨਾਲ ਪ੍ਰੀਪੇਡ ਯੂਜ਼ਰਸ ਨੂੰ ਆਕਰਸ਼ਿਤ ਕੀਤਾ ਹੈ ਅਤੇ 209 ਰੁਪਏ, 479 ਰੁਪਏ ਅਤੇ 529 ਰੁਪਏ ਦੇ ਪਲਾਨਸ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਸ ਦੀ ਮਿਆਦ ਕ੍ਰਮਵਾਰ 28 ਦਿਨ, 84 ਦਿਨ ਅਤੇ 90 ਦਿਨ ਹੋਵੇਗੀ।
ਪਲਾਨਸ 'ਚ ਮਿਲੇਗਾ ਇਹ ਆਫਰ
ਇਨ੍ਹਾਂ ਪਲਾਨਸ 'ਚ 1.5 ਜੀ. ਬੀ. ਡਾਟਾ ਹਰ ਰੋਜ਼ ਮਿਲੇਗਾ। ਇਸ ਦੇ ਨਾਲ ਯੂਜ਼ਰਸ ਨੂੰ ਪਲਾਨਸ 'ਚ ਅਨਲਿਮਟਿਡ ਵਾਇਸ ਕਾਲ, 250 ਮਿੰਟ ਪ੍ਰਤੀ ਦਿਨ ਅਤੇ 1000 ਮਿੰਟ ਇਕ ਹਫਤੇ ਲਈ ਮਿਲਣਗੇ। ਇਸ ਤੋਂ ਇਲਾਵਾ ਪਲਾਨਸ 'ਚ 100 ਮੈਸੇਜ ਪ੍ਰਤੀ ਦਿਨ ਮਿਲਣਗੇ।ਰਿਪੋਰਟ ਮੁਤਾਬਕ ਇਸ ਪਲਾਨ ਦੇ ਨਾਲ ਯੂਜ਼ਰਸ ਨੂੰ ਵੋਡਾਫੋਨ ਪਲੇਅ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਸਬਸਕ੍ਰਿਪਸ਼ਨ 'ਚ ਯੂਜ਼ਰਸ ਨੂੰ 300 ਲਾਈਵ ਟੀ. ਵੀ ਚੈਨਲ ਅਤੇ ਦੂਜਾ ਕੰਟੈਂਟ ਮਿਲੇਗਾ। ਇਹ ਨਵੇਂ ਪ੍ਰੀਪੇਡ ਪਲਾਨਸ ਸਿਰਫ ਕੁਝ ਚੋਣਵੇਂ ਸਰਕਿਲਾਂ ਦੇ ਲਈ ਉਪਲੱਬਧ ਹਨ।
ਚੀਨੀ ਸਮਾਰਟਫੋਨ ਕੰਪਨੀ Huawei ਦੀ ਖੁੱਲੀ ਪੋਲ, ਫੇਕ ਤਸਵੀਰ ਦਿਖਾ ਕੇ ਲੋਕਾਂ ਨੂੰ ਦੇ ਰਹੀ ਹੈ ਧੋਖਾ
NEXT STORY