ਜਲੰਧਰ- ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਦੂਰਸੰਚਾਰ ਕੰਪਨੀਆਂ 'ਚ ਦੌੜ ਲੱਗੀ ਹੋਈ ਹੈ। ਇਸ ਸਿਲਸਿਲੇ 'ਚ ਹੁਣ ਵੋਡਾਫੋਨ ਨੇ ਆਪਣੇ ਗਾਹਕਾਂ ਨੂੰ ਖਾਸ ਆਫਰ ਦਿੱਤਾ ਹੈ। ਇਸ ਆਫਰ ਤਹਿਤ ਗਾਹਕਾਂ ਨੂੰ 3 ਮਹੀਨੇ ਤਕ 'ਵੋਡਾਫੋਨ ਪਲੇ' ਐਪ 'ਤੇ ਵੀਡੀਓ, ਫਿਲਮਾਂ, ਟੀਵੀ ਸ਼ੋਅ ਅਤੇ ਗਾਣਿਆਂ ਦੀ ਮੁਫਤ ਸੁਵਿਧਾ ਮਿਲੇਗੀ।
ਕੀ-ਕੀ ਹੋਵੇਗਾ ਉਪਲੱਬਧ
ਇਸ ਤਹਿਤ 180 ਲਾਈਵ ਟੀਵੀ ਚੈਨਲ ਉਪਲੱਬਧ ਹੋਣਗੇ, ਜਿਨ੍ਹਾਂ 'ਚ ਫਿਲਮੀ ਅਤੇ ਮਨੋਰੰਜਨ ਚੈਨਲ ਸ਼ਾਮਲ ਹਨ। ਇਸ ਦੇ ਇਲਾਵਾ 14 ਹਜ਼ਾਰ ਤੋਂ ਵਧ ਫਿਲਮਾਂ, ਵੀਡੀਓ ਗਾਣੇ ਅਤੇ ਆਡੀਓ ਉਪਲੱਬਧ ਹਨ। ਗਾਹਕ ਇਸ ਸੁਵਿਧਾ ਦਾ ਲਾਭ 31 ਦਸੰਬਰ 2016 ਤਕ ਲੈ ਸਕਦੇ ਹਨ। ਇਸ ਲਈ ਗਾਹਕ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।
ਕੰਪਨੀ ਦੇ ਨਿਰਦੇਸ਼ਕ (ਵਪਾਰਕ) ਸੰਦੀਪ ਕਟਾਰੀਆ ਨੇ ਕਿਹਾ ਕਿ ਲੋਕ ਆਪਣੇ ਸਮਾਰਟਫੋਨ 'ਤੇ ਹੁਣ ਜ਼ਿਆਦਾ ਵੀਡੀਓ ਦੇਖਣ ਲੱਗੇ ਹਨ। ਗਾਣੇ ਸੁਣਨ ਲਈ ਵੀ ਸਮਾਰਟ ਫੋਨ ਲੋਕਾਂ ਦੀ ਪਹਿਲੀ ਪਸੰਦ ਹੋ ਗਈ ਹੈ। ਇਸ ਲਈ ਉਨ੍ਹਾਂ ਨੂੰ ਹੁਣ ਤਕ ਵੱਖ-ਵੱਖ ਐਪ ਡਾਊਨਲੋਡ ਕਰਨੀ ਪੈਂਦੀ ਹੈ ਪਰ ਇਸ ਸੁਵਿਧਾ ਦੇ ਮਿਲਣ ਨਾਲ ਉਨ੍ਹਾਂ ਨੂੰ ਇਕ ਹੀ ਐਪ 'ਤੇ ਮਨੋਰੰਜਨ ਦੇ ਕਈ ਬਦਲ ਮਿਲਣਗੇ, ਉਹ ਵੀ 3 ਮਹੀਨਿਆਂ ਤਕ ਮੁਫਤ।
ਕਾਰ 'ਚ ਲੰਬੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਰੱਖੋ ਇਸ 10 ਗੱਲਾਂ ਦਾ ਧਿਆਨ
NEXT STORY