ਆਟੋ ਡੈਸਕ– ਫਾਕਸਵੈਗਨ ਇੰਡੀਆ ਨੇ ਆਖ਼ਿਰਕਾਰ ਆਪਣੀ ਆਉਣ ਵਾਲੀ ਸਬਕੰਪੈਕਟ ਐੱਸ.ਯੂ.ਵੀ. ਟਾਈਗਨ (Taigun) ਦੀ ਟੀਜ਼ਰ ਵੀਡੀਓ ਜਾਰੀ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਕਾਰ ਨੂੰ ਖ਼ਾਸ ਤੌਰ ’ਤੇ ਭਾਰਤੀ ਗਾਹਕਾਂ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਬਿਹਤਰ ਪਰਫਾਰਮੈਂਸ ਲਈ Taigun ਕੰਪੈਕਟ ਐੱਸ.ਯੂ.ਵੀ. ’ਚ 1.0 ਲੀਟਰ ਦਾ ਤਿੰਨ ਸਿਲੰਡਰ ਵਾਲਾ ਟਰਬੋਚਾਰਜਡ ਟੀ.ਐੱਸ.ਆਈ. ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 113 ਬੀ.ਐੱਚ.ਪੀ. ਦੀ ਪਾਵਰ ਅਤੇ 200 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਇਸ ਨੂੰ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਲਿਆਇਆ ਜਾਵੇਗਾ, ਉਥੇ ਹੀ ਇਸ ਵਿਚ 7-ਸਪੀਡ ਡੀ.ਐੱਸ.ਜੀ. ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਮਿਲ ਸਕਦਾ ਹੈ।
ਲਾਂਚ ਹੋਣ ਤੋਂ ਬਾਅਦ ਇਸ ਨਵੀਂ ਕੰਪੈਕਟ ਐੱਸ.ਯੂ.ਵੀ. ਦਾ ਭਾਰਤੀ ਬਾਜ਼ਾਰ ’ਚ ਹੁੰਡਈ ਕ੍ਰੇਟਾ, ਕੀਆ ਸੇਲਟੋਸ, ਰੈਨੋ ਡਸਟਰ ਅਤੇ ਐੱਮ.ਜੀ. ਹੈਕਟਰ ਵਰਗੀਆਂ ਕਾਰਾਂ ਨਾਲ ਮੁਕਾਬਲਾ ਹੋਵੇਗਾ।
ਭਾਰਤ ਦੇ ਸਭ ਤੋਂ ਤੇਜ਼ ਇਲੈਕਟ੍ਰਿਕ ਮੋਟਰਸਾਈਕਲ ਦੀ ਡਿਲੀਵਰੀ ਸ਼ੁਰੂ
NEXT STORY