ਜਲੰਧਰ- ਖੜ੍ਹੇ ਰਹਿ ਕੇ ਪੂਰਾ ਦਿਨ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇਕ ਅਜਿਹੀ ਵੀਅਰੇਬਲ ਚੇਅਰ ਬਣਾਈ ਗਈ ਹੈ, ਜੋ ਕਿਸੇ ਵੀ ਸਥਿਤੀ ਵਿਚ ਅਤੇ ਕਿਤੇ ਵੀ ਬੈਠਣ ਦੇ ਕੰਮ ਆਏਗੀ। ਇਸ ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜਿਊਰਿਖ ਦੀ ਵੀਅਰੇਬਲ ਡਿਵਾਈਸਿਜ਼ ਨਿਰਮਾਤਾ ਕੰਪਨੀ Noonee ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਜਰਮਨੀ ਵਿਚ 50 ਤੋਂ ਜ਼ਿਆਦਾ ਉਮਰ ਵਾਲੇ ਕਰਮਚਾਰੀਆਂ ਦੀ ਗਿਣਤੀ 2011 ਤੋਂ ਸਾਲ 2021 ਤਕ ਦੁੱਗਣੀ ਹੋ ਜਾਵੇਗੀ। ਉਥੇ ਹੀ ਖੋਜੀਆਂ ਦਾ ਕਹਿਣਾ ਹੈ ਕਿ ਬੀਮਾਰੀਆਂ ਦੇ ਵਧਣ ਨਾਲ ਮਸਲ ਟਿਸ਼ੂ ਵਿਚ ਦਰਦ ਹੋਣ ਲੱਗਦੀ ਹੈ ਜਿਸ ਨਾਲ ਕੰਮ ਕਰਨ 'ਚ ਪ੍ਰੇਸ਼ਾਨੀ ਹੁੰਦੀ ਹੈ। ਇਸੇ ਲਈ ਇਸ ਨੂੰ ਤਿਆਰ ਕੀਤਾ ਗਿਆ ਹੈ, ਜੋ ਸਰੀਰ ਨੂੰ ਥੋੜ੍ਹੀ ਦੇਰ ਲਈ ਆਰਾਮ ਕਰਵਾਉਣ ਦਾ ਚੰਗਾ ਬਦਲ ਹੋਵੇਗਾ। ਇਸ ਦੀ ਮਦਦ ਨਾਲ ਸਿਹਤ ਵੀ ਠੀਕ ਰਹੇਗੀ ਅਤੇ ਕੰਮ ਵੀ ਚੰਗਾ ਹੋਵੇਗਾ।

ਵਰਤੋਂ ਵਿਚ ਲਿਆਉਣਾ ਆਸਾਨ
ਵੀਅਰੇਬਲ ਚੇਅਰਲੈੱਸ ਚੇਅਰ ਦੀ ਵਰਤੋਂ ਕਰਨ ਲਈ ਵਿਅਕਤੀ ਨੂੰ ਇਸ ਨੂੰ ਬਸ ਆਪਣੀ ਕਮਰ ਨਾਲ ਬੈਲਟ ਵਾਂਗ ਬੰਨ੍ਹਣ ਪਵੇਗਾ ਅਤੇ ਸਟ੍ਰੈਪ ਨੂੰ ਲੱਤਾਂ ਦੇ ਪਿੱਛਿਓਂ ਹੁੰਦੇ ਹੋਏ ਟਾਈਟ ਕਰਨਾ ਪਵੇਗਾ। ਇਸ 3.4 ਕਿਲੋ ਭਾਰੀ ਵੀਅਰੇਬਲ ਚੇਅਰਲੈੱਸ ਚੇਅਰ ਵਿਚ ਵਿਅਕਤੀ ਨੂੰ ਬਸ ਇਕ ਬਟਨ ਦਬਾਉਣਾ ਪਵੇਗਾ, ਜਿਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਬੈਠ ਸਕੋਗੇ। ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ ਖਾਸ ਤੌਰ 'ਤੇ ਕਰਮਚਾਰੀਆਂ ਦੀ ਵਰਤੋਂ ਲਈ ਬਣਾਇਆ ਗਿਆ ਹੈ। ਇਸ ਦੇ ਪਹਿਲੇ ਸਿਰਫ 350 ਯੂਨਿਟ ਬਣਾਏ ਜਾਣਗੇ। ਕੰਪਨੀ ਨੇ ਫਿਲਹਾਲ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।
ਡਾਟਾ ਲੀਕ ਵਿਵਾਦ ਦੇ ਚੱਲਦੇ ਵੈੱਬ ਬ੍ਰਾਊਜ਼ਰ ਮੋਜ਼ਿਲਾ ਨੇ ਹਟਾਏ ਫੇਸਬੁੱਕ ਐਡ
NEXT STORY