ਵੈੱਬ ਡੈਸਕ- ਜੇਕਰ ਤੁਸੀਂ ਕੁਝ ਠੰਡਾ, ਸਵਾਦਿਸ਼ਟ ਅਤੇ ਹੈਲਦੀ ਖਾਣਾ ਚਾਹੁੰਦੇ ਹੋ ਤਾਂ ਇਹ ਹਾਈ ਪ੍ਰੋਟੀਨ ਪਿਸਤਾ ਫਰੋਜ਼ਨ ਯੋਗਰਟ ਕਪਸ ਤੁਹਾਡੇ ਲਈ ਪਰਫੈਕਟ ਹੈ। ਇਹ ਰੈਸਿਪੀ ਆਸਾਨੀ ਨਾਲ ਬਣ ਜਾਂਦੀ ਹੈ ਅਤੇ ਖਾਣ 'ਚ ਜਿੰਨੀ ਟੇਸਟੀ ਹੈ, ਓਨੀ ਹੀ ਪੌਸ਼ਟਿਕ ਵੀ। ਇਸ 'ਚ ਹੰਗ ਯੋਗਰਟ ਅਤੇ ਪਿਸਤਾ ਪ੍ਰੋਟੀਨ ਆਦਿ ਹੁੰਦਾ ਹੈ, ਜਦੋਂ ਕਿ ਸ਼ਹਿਦ ਕੁਦਰਤੀ ਮਿਲਾਸ ਦਿੰਦਾ ਹੈ।
Servings- 4
ਸਮੱਗਰੀ
ਹੰਗ ਯੋਗਰਟ- 150 ਗ੍ਰਾਮ
ਪਿਸਤਾ- 30 ਗ੍ਰਾਮ
ਸ਼ਹਿਦ- 1 ਚਮਚ
ਆਰਗੈਨਿਕ ਫੂਡ ਕਲਰ (ਵਿਕਲਪ)- 1/8 ਚਮਚ
ਗਾਰਨਿਸ਼ਿੰਗ ਲਈ ਪਿਸਤਾ
ਵਿਧੀ
1- ਬਲੈਂਡਰ 'ਚ 150 ਗ੍ਰਾਮ ਹੰਗ ਯੋਗਰਟ, 30 ਗ੍ਰਾਮ ਪਿਸਤਾ, 1 ਚਮਚ ਸ਼ਹਿਦ ਅਤੇ 1/8 ਚਮਚ ਆਰਗੈਨਿਕ ਫੂਡ ਕਲਰ (ਜੇਕਰ ਇਸਤੇਮਾਲ ਕਰ ਰਹੇ ਹੋ) ਪਾਓ। ਸਾਰੀ ਸਮੱਗਰੀ ਚੰਗੀ ਤਰ੍ਹਾਂ ਬਲੈਂਡ ਕਰੋ, ਜਦੋਂ ਤੱਕ ਮਿਸ਼ਰਨ ਸਮੂਦ ਨਾ ਹੋ ਜਾਵੇ।
2- ਤਿਆਰ ਮਿਸ਼ਰਨ ਨੂੰ ਮੋਲਡ 'ਚ ਪਾਓ ਅਤੇ 6-8 ਘੰਟੇ ਲਈ ਫਰਿੱਜ 'ਚ ਰੱਖੋ।
3- ਸੈੱਟ ਹੋਣ ਤੋਂ ਬਾਅਦ ਮੋਲਡ 'ਚ ਕੱਢੋ ਅਤੇ ਉੱਪਰੋਂ ਪਿਸਤਾ ਗਾਰਨਿਸ਼ ਕਰੋ।
4- ਸਰਵ ਕਰੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
NEXT STORY