ਨਵੀਂ ਦਿੱਲੀ - ਭਾਰਤ ਵਿਚ 1.75 ਕਰੋੜ ਲੋਕ ਟਵਿੱਟਰ ਦੀ ਵਰਤੋਂ ਕਰਦੇ ਹਨ ਅਤੇ ਸਪੱਸ਼ਟ ਤੌਰ 'ਤੇ ਇਸ ਵਿਚ ਜਨਾਨੀਆਂ ਵੀ ਸ਼ਾਮਲ ਹਨ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਸੋਸ਼ਲ ਮੀਡੀਆ 'ਤੇ ਜਨਾਨੀਆਂ ਕਿਸ ਮੁੱਦੇ ਬਾਰੇ ਗੱਲ ਕਰਦੀਆਂ ਹਨ, ਤਾਂ ਤੁਹਾਡੇ ਕੋਲ ਸ਼ਾਇਦ ਜਵਾਬ ਨਹੀਂ ਹੋਵੇਗਾ। ਟਵਿੱਟਰ ਨੇ ਇਕ ਸਰਵੇਖਣ ਕੀਤਾ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਜਨਾਨੀਆਂ ਕਿਹੜੇ ਮੁੱਦਿਆਂ 'ਤੇ ਸਭ ਤੋਂ ਵੱਧ ਚਰਚਾ ਕਰ ਰਹੀਆਂ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਰਵੇਖਣ ਵਿਚ 700 ਜਨਾਨੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੇ 5,22,992 ਟਵੀਟਾਂ ਦਾ ਅਧਿਐਨ ਕੀਤਾ ਗਿਆ ਸੀ। ਇਹ ਅਧਿਐਨ ਦੇਸ਼ ਭਰ ਦੇ 19 ਸ਼ਹਿਰਾਂ ਵਿਚ ਨੌਂ ਸ਼੍ਰੇਣੀਆਂ ਵਿਚ ਕੀਤਾ ਗਿਆ ਸੀ ਅਤੇ ਇਸ ਦੌਰਾਨ ਜਨਵਰੀ 2019 ਤੋਂ ਫਰਵਰੀ 2020 ਦੇ ਵਿਚ ਕੀਤੇ ਗਏ ਟਵੀਟ ਸ਼ਾਮਲ ਕੀਤੇ ਗਏ ਸਨ।
ਇਹ ਵੀ ਪੜ੍ਹੋ : Amazon 10 ਭਾਰਤੀ ਸਟਾਰਟਅਪ ਨੂੰ ਪੂਰੀ ਦੁਨੀਆ ਦੇ ਗਾਹਕਾਂ ਤੱਕ ਪਹੁੰਚਾਉਣ ਲਈ ਕਰੇਗਾ ਮਦਦ
ਜਨਾਨੀਆਂ ਇਨ੍ਹਾਂ ਵਿਸ਼ਿਆਂ ਬਾਰੇ ਕਰਦੀਆਂ ਹਨ ਜ਼ਿਆਦਾ ਸਰਚ
ਇਸ ਸਰਵੇਖਣ ਦੌਰਾਨ ਟਵਿੱਟਰ ਇੰਡੀਆ ਨੇ ਖੁਲਾਸਾ ਕੀਤਾ ਕਿ 24.9 ਫੀਸਦ ਜਨਾਨੀਆ ਫੈਸ਼ਨ, ਸੁੰਦਰਤਾ, ਕਿਤਾਬਾਂ, ਮਨੋਰੰਜਨ ਅਤੇ ਖਾਣੇ ਬਾਰੇ ਗੱਲਾਂ ਕਰਦੀਆਂ ਹਨ। 20.8 ਪ੍ਰਤੀਸ਼ਤ ਜਨਾਨੀਆਂ ਮੌਜੂਦਾ ਮਾਮਲਿਆਂ ਬਾਰੇ ਅਤੇ 14.5 ਪ੍ਰਤੀਸ਼ਤ ਸੈਲੀਬ੍ਰਿਟੀ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਸਮਾਜ ਬਾਰੇ 11.7 ਪ੍ਰਤੀਸ਼ਤ ਟਵੀਟ ਅਤੇ 8.7 ਪ੍ਰਤੀਸ਼ਤ ਜਨਾਨੀਆਂ ਸਮਾਜਿਕ ਬਦਲਾਅ ਬਾਰੇ ਟਵੀਟ ਕਰਦੀਆਂ ਹਨ। ਹਾਲਾਂਕਿ ਇਹਨਾਂ ਵਿਚੋਂ ਸੇਲਿਬ੍ਰਿਟੀ ਮੋਮੈਂਟ ਸਭ ਤੋਂ ਜ਼ਿਆਦਾ ਰੁਝੇਵੇਂ ਵਾਲਾ ਰਿਹਾ ਹੈ ਅਤੇ ਸੇਲੇਬ੍ਰਿਟੀ ਮੋਮੈਂਟ ਨਾਲ ਜੁੜੇ ਟਵੀਟ ਨੂੰ ਵਧੇਰੇ ਲਾਈਕਸ ਅਤੇ ਕੁਮੈਂਟ ਮਿਲੇ ਹਨ।
ਮਸ਼ਹੂਰ ਹਸਤੀਆਂ ਨਾਲ ਸਬੰਧਤ ਟਵੀਟ ਸਭ ਤੋਂ ਵਧ ਚੇਨਈ ਤੋਂ ਹੁੰਦੇ ਹਨ, ਜਦੋਂ ਕਿ ਸਮਾਜ, ਸਮਾਜਿਕ ਤਬਦੀਲੀ ਆਦਿ ਨਾਲ ਸਬੰਧਤ ਟਵੀਟ ਬੰਗਲੌਰ ਤੋਂ ਸਭ ਤੋਂ ਵੱਧ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ ਫੈਸ਼ਨ ਅਤੇ ਕਰੰਟ ਅਫੇਅਰਜ਼ ਨੂੰ ਗੁਹਾਟੀ ਤੋਂ ਟਵੀਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ
ਇਨ੍ਹਾਂ ਖੇਤਰਾਂ ਵਿਚ ਜ਼ਿਆਦਾ ਰੁਚੀ ਰੱਖਦੀਆਂ ਹਨ ਜਨਾਨੀਆਂ
ਇਸ ਸਰਵੇਖਣ ਨੇ ਇਹ ਵੀ ਦਰਸਾਇਆ ਹੈ ਕਿ ਜਨਾਨੀਆ ਕਿਸ ਖੇਤਰ ਵਿਚ ਜ਼ਿਆਦਾ ਦਿਲਚਸਪੀ ਲੈਂਦੀਆਂ ਹਨ। ਸਰਵੇਖਣ ਅਨੁਸਾਰ 20.8 ਪ੍ਰਤੀਸ਼ਤ ਜਨਾਨੀਆਂ ਟਵਿੱਟਰ 'ਤੇ ਦੇਸ਼ ਅਤੇ ਦੁਨੀਆ ਦੀ ਖਬਰਾਂ ਨਾਲ ਅਪਡੇਟ ਰਹਿਣ ਲਈ ਲਾਗਇਨ ਕਰਦੀਆਂ ਹਨ। ਇਨ੍ਹਾਂ ਵਿਚ ਗੁਹਾਟੀ ਅਤੇ ਦਿੱਲੀ ਦੀਆਂ ਜਨਾਨੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : WhatsApp ਨੇ ਭੇਜਿਆ ਹੈ ਇਕ ਮੈਸੇਜ, ਨਹੀਂ ਪੜ੍ਹਿਆ ਤਾਂ ਹੁਣੇ ਕਰੋ ਚੈੱਕ, ਨਹੀਂ ਤਾਂ ਵਧ ਸਕਦੀ ਹੈ ਮੁਸੀਬਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
Fujifilm ਨੇ ਪੇਸ਼ੇਵਰ ਫੋਟੋਗ੍ਰਾਫ਼ਰਾਂ ਲਈ 102 ਮੈਗਾਪਿਕਸਲ ਸੈਂਸਰ ਵਾਲਾ ਕੈਮਰਾ ਕੀਤਾ ਲਾਂਚ
NEXT STORY