ਗੈਜੇਟ ਡੈਸਕ-ਮਸ਼ਹੂਰ ਮੈਸੇਜਿੰਗ ਪਲੇਟਫਾਰਮ ਵਟਸਐਪ ਯੂਜ਼ਰਸ ਨੂੰ ਬਿਹਤਰ ਚੈਟਿੰਗ ਐਕਸਪੀਰੀਅੰਸ ਦੇਣ ਲਈ ਲਗਾਤਾਰ ਬਦਲਾਅ ਕਰਦਾ ਰਿਹਾ ਹੈ ਅਤੇ ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ। ਹੁਣ ਵਟਸਐਪ ਐਲਬਮ ਲੇਅ-ਆਊਟ ਅਤੇ ਆਡੀਓ ਫਾਰਮੇਟ ’ਚ ਬਦਲਾਅ ਵਰਗੇ ਫੀਚਰਸ ਐਪ ’ਚ ਲਿਆਉਣ ਵਾਲਾ ਹੈ। ਨਾਲ ਹੀ ਵਟਸਐਪ ਹੁਣ ਉਸ ਫੀਚਰ ਨੂੰ ਬੰਦ ਕਰ ਸਕਦਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਦੂਜਿਆਂ ਦੀ ਪ੍ਰੋਫਾਈਲ ਫੋਟੋ ਨੂੰ ਆਪਣੇ ਡਿਵਾਈਸ ’ਚ ਸੇਵ ਕਰ ਸਕਦੇ ਹਨ। ਅਜੇ ਯੂਜ਼ਰਸ ਨੂੰ ਆਪਣੇ ਕਾਨਟੈਕਟਸ ਦੀ ਵਟਸਐਪ ਪ੍ਰੋਫਾਈਲ ਫੋਟੋ ਓਪਨ ਕਰਨ ’ਤੇ ਸ਼ੇਅਰ ਦਾ ਆਪਸ਼ਨ ਮਿਲਦਾ ਹੈ ਅਤੇ ਇਸ ’ਤੇ ਟੈਪ ਕਰਕੇ ਉਹ ਪ੍ਰੋਫਾਈਲ ਫੋਟੋ ਸੇਵ ਕਰ ਸਕਦੇ ਹਨ।
WABetaInfo ਦੀ ਰਿਪੋਰਟ ਮੁਤਾਬਕ, ਐਪਲ ਦੇ ਟੈਸਟਫਲਾਈਟ ਬੀਟਾ ਪ੍ਰੋਗਰਾਮ ਨਾਲ ਟੈਸਟਰਸ ਨੂੰ ਲੇਟੈਸਟ ਵਟਸਐਪ ਬੀਟਾ ਅਪਡੇਟ iOS ਲਈ v2.19.60.26 ਦਿੱਤਾ ਗਿਆ ਹੈ। ਫਿਲਹਾਲ ਇਨਾਂ ਫੀਚਰਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਅਗਲੇ iOS ਅਪਡੇਟ ’ਚ ਇਸ ਨੂੰ ਸਾਰੇ ਯੂਜ਼ਰਸ ਲਈ ਆਫੀਸ਼ਲ ਰੋਲਆਊਟ ਕੀਤਾ ਜਾ ਸਕਦਾ ਹੈ। ਐਂਡ੍ਰਾਇਡ ਯੂਜ਼ਰਸ ਨੂੰ ਇਹ ਅਪਡੇਟ ਕਦੋ ਮਿਲੇਗਾ, ਇਸ ਦੇ ਬਾਰੇ ’ਚ ਕੋਈ ਅਪਡੇਟਸ ਸਾਹਮਣੇ ਨਹੀਂ ਆਈ ਹੈ। ਵਟਸਐਪ ’ਚ ਹੁਣ ਤਕ ਯੂਜ਼ਰਸ ਨੂੰ ਮਿਲਣ ਵਾਲੀ ਪ੍ਰੋਫਾਈਲ ਫੋਟੋਜ਼ ਡਾਊਨਲੋਡ ਕਰਨ ਦਾ ਆਪਸ਼ਨ ਵੀ ਜਲਦ ਹੀ ਹਟਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਯੂਜ਼ਰਸ ਦੂਜਿਆਂ ਦੀ ਪ੍ਰੋਫਾਈਲ ਫੋਟੋ ਡਾਊਨਲੋਡ ਨਹੀਂ ਕਰ ਸਕਣਗੇ।
ਨਵੇਂ iOS ਬੀਟਾ ਅਪਡੇਟ ’ਚ ਮਿਲੀ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਵਟਸਐਪ ਬਹੁਤ ਜਲਦ ਪ੍ਰੋਫਾਈਲ ਫੋਟੋ ਨੂੰ ਕਾਪੀ, ਸੇਵ ਜਾਂ ਡਾਊਨਲੋਡ ਕਰਨ ਦਾ ਆਪਸ਼ਨ ਖਤਮ ਕਰ ਦੇਵੇਗਾ। ਇਹ ਫੀਚਰ ਪਹਿਲੇ ਐਂਡ੍ਰਾਇਡ ਦੇ ਅਪਡੇਟ ’ਚ ਵੀ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਗਰੁੱਪ ਚੈਟਸ ਲਈ ਰਜਿਸਟਰਿਕਸ਼ੰਸ ਅਜੇ ਲਾਗੂ ਨਹੀਂ ਹਨ ਇਸ ਦਾ ਮਤਲਬ ਹੈ ਕਿ ਕਿਸੇ ਵਟਸਐਪ ਗਰੁੱਪ ਦੀ ਪ੍ਰੋਫਾਈਲ ਫੋਟੋ ਡਾਊਨਲੋਡ ਕੀਤੀ ਜਾ ਸਕਦੀ ਹੈ। ਇਹ ਸਿਰਫ ਇਕ ਪਹਿਲੂ ਹੈ ਕਿਉਂਕਿ ਕਿਸੇ ਵੀ ਪ੍ਰੋਫਾਈਲ ਫੋਟੋ ਨੂੰ ਸੇਵ ਕਰਨ ਲਈ ਸਕੀਰਨਸ਼ਾਟਸ ਅਜੇ ਵੀ ਲਏ ਜਾ ਸਕਦੇ ਹਨ। ਅਜਿਹੇ ’ਚ ਕੋਈ ਪ੍ਰੋਫਾਈਲ ਫੋਟੋ ਸਿੱਧੀ ਡਾਊਨਲੋਡ ਨਹੀਂ ਕੀਤੀ ਜਾ ਸਕਦੀ ਪਰ ਉਸ ਦਾ ਸਕਰੀਨਸ਼ਾਟ ਲਿਆ ਜਾ ਸਕਦਾ ਹੈ।
ਨਾਲ ਹੀ ਨਵੇਂ iOS ਬੀਟਾ ਵਰਜ਼ਨ ’ਚ ਚੈੱਟ ’ਚ ਦਿਖਣ ਵਾਲੇ ਇਮੇਜ ਐਬਲਮ ਨੂੰ ਵੀ ਬਿਹਤਰ ਕੀਤਾ ਗਿਆ ਹੈ ਅਤੇ ਇਸ ’ਚ ਐਲਬਮ ਦੇ ਸਾਈਜ਼ ਤੋਂ ਇਲਾਵਾ ਡਾਊਨਲੋਡ ਕਰਨ ਤੋਂ ਪਹਿਲਾਂ ਹੀ ਭੇਜੀਆਂ ਗਈਆਂ ਤਸਵੀਰਾਂ ਦੀ ਗਿਣਤੀ ’ਤੇ ਉੱਤੇ ਵੀ ਲਿਖਾਈ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਆਡੀਓ ਫਾਈਲਸ ਲਈ ਵਟਸਐਪ ਹੁਣ ਤਕ ਜਿਥੇ opus ਫਾਰਮੇਟ ਯੂਜ਼ ਕਰਦਾ ਸੀ ਹੁਣ ਇਹ M4A ਫਾਰਮੇਟ ਫਾਈਲਸ ਰੀਸੀਵ ਕਰੇਗਾ ਜਾਂ ਭੇਜੇਗਾ। ਇਹ ਫਾਰਮੇਟ ਕਈ ਹੋਰ ਐਪਸ ਨੂੰ ਵੀ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਕੋਈ ਹੋਰ ਛੋਟੇ ਬਦਲਾਅ iOS ਬੀਟਾ ਅਪਡੇਟ ’ਚ ਦਿਖ ਰਿਹਾ ਹੈ ਅਤੇ ਐਂਡ੍ਰਾਇਡ ਨੂੰ ਲੈ ਕੇ ਫਿਲਹਾਲ ਇਨ੍ਹਾਂ ਫੀਚਰਸ ’ਤੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।
Hyundai ਲਿਆਈ ਇਲੈਕਟ੍ਰਿਕ ਡਬਲ ਡੇਕਰ ਬੱਸ, 72 ਮਿੰਟ ’ਚ ਹੁੰਦੀ ਹੈ ਫੁੱਲ ਚਾਰਜ
NEXT STORY