ਗੈਜੇਟ ਡੈਸਕ– ਵਟਸਐਪ ’ਤੇ ਫਰਜ਼ੀ ਖਬਰਾਂ ਨੂੰ ਫੈਲਾਉਣ ਤੋਂ ਰੋਕਣ ਲਈ ਸਰਕਾਰ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਇਕ ਵਾਰ ਫਿਰ ਵਟਸਐਪ ਨੂੰ ਗਲਤ ਮੈਸੇਜ ਭੇਜਣ ਵਾਲਿਆਂ ਦੀ ਪਛਾਣ ਦੱਸਣ ਲਈ ਕਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਮੈਸੇਜ ਬਾਰੇ ਜਾਣਕਾਰੀ ਨਾ ਦੇਣ ਪਰ ਘੱਟੋ-ਘੱਟ ਮੈਸੇਜ ਭੇਜਣ ਵਾਲੇ ਦੀ ਲੋਕੇਸ਼ਨ ਅਤੇ ਉਸ ਦੀ ਪਛਾਣ ਜ਼ਰੂਰ ਦੱਸੇ।

ਆਈ.ਟੀ. ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਮਾਮਲੇ ’ਤੇ ਬੋਲਦੇ ਹੋਏ ਕਿਹਾ ਕਿ ਅਸੀਂ ਫਰਜ਼ੀ ਅਤੇ ਅਫਵਾਹਾਂ ਫੈਲਾਉਣ ਵਾਲੇ ਮੈਸੇਜ ਨੂੰ ਭੇਜਣ ਵਾਲਿਆਂ ਦੀ ਜਾਣਕਾਰੀ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਵਟਸਐਪ ਦੇ ਮੈਸੇਜ ਨੂੰ ਡੀਕ੍ਰਿਪਟ ਕੀਤਾ ਜਾਵੇ ਪਰ ਅਸੀਂ ਅਜਿਹੇ ਫਰਜ਼ੀ ਮੈਸੇਜ ਨੂੰ ਅੱਗੇ ਭੇਜਣ ਅਤੇ ਫੈਲਾਉਣ ਵਾਲੇ ਲੋਕਾਂ ਦੀ ਲੋਕੇਸ਼ਨ ਅਤੇ ਪਛਾਣ ਜਾਣਨਾ ਚਾਹੁੰਦੇ ਹਾਂ ਤਾਂ ਜੋ ਫਰਜ਼ੀ ਮੈਸੇਜ ਕਾਰਨ ਹੋਣ ਵਾਲੇ ਦੰਗਿਆਂ ਅਤੇ ਅਪਰਾਧਾਂ ’ਤੇ ਰੋਕ ਲਗਾਈ ਜਾ ਸਕੇ।

ਸਰਕਾਰ ਦਾ ਦਬਾਅ
ਦੱਸ ਦੇਈਏ ਕਿ ਵਟਸਐਪ ’ਤੇ ਪਿਛਲੇ ਕਈ ਮਹੀਨਿਆਂ ਤੋਂ ਫਰਜ਼ੀ ਖਬਰਾਂ ਨੂੰ ਰੋਕਣ ਨੂੰ ਲੈ ਕੇ ਭਾਰਤ ਸਰਕਾਰ ਦਾ ਦਬਾਅ ਹੈ। ਉਥੇ ਹੀ ਰਵੀਸ਼ੰਕਰ ਪ੍ਰਸਾਦ ਅਤੇ ਵਟਸਐਪ ਦੇ ਵਾਈਸ ਪ੍ਰੈਜ਼ੀਡੈਂਟ ਕ੍ਰਿਸ ਡੈਨੀਅਲ ਦੀ ਅਗਸਤ ਮਹੀਨੇ ’ਚ ਵੀ ਇਸ ਮੁੱਦੇ ਨੂੰ ਲੈ ਕੇ ਮੁਲਾਕਾਤ ਹੋਈ ਸੀ। ਉਸ ਮੁਲਾਕਾਤ ’ਚ ਕ੍ਰਿਸ ਡੈਨੀਅਲ ਨੇ ਭਾਰਤ ਸਰਕਾਰ ਦੀ ਉਸ ਅਪੀਲ ਨੂੰ ਠੁਕਰਾ ਦਿੱਤਾ ਸੀ ਜਿਸ ਵਿਚ ਵਟਸਐਪ ਮੈਸੇਜ ਭੇਜਣ ਵਾਲਿਆਂ ਦੀ ਪਛਾਣ ਦੱਸਣ ਦੀ ਗੱਲ ਕਹੀ ਗਈ ਸੀ।
ਸੈਮਸੰਗ Galaxy J7 Duo ਲਈ ਜਾਰੀ ਹੋਈ ਨਵੀਂ ਅਪਡੇਟ, ਜੋੜਿਆ ਗਿਆ ਇਹ ਵੱਡਾ ਫੀਚਰ
NEXT STORY