ਜਲੰਧਰ— ਦੁਨੀਆ ਦੇ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਐਂਡ੍ਰਾਇਡ ਲਈ ਲੇਟੈਸਟ ਅਪਡੇਟ ਜਾਰੀ ਕੀਤਾ ਹੈ ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜਾਰੀ ਕੀਤੇ ਗਏ ਇਸ ਨਵੇਂ ਵਰਜਨ 2.16.18 'ਚ ਯਿਮਮਿਤ ਤੌਰ 'ਤੇ ਕਈ ਨਵੇਂ ਫੀਚਰਜ਼ ਜੋੜੇ ਗਏ ਹਨ ਜਿਨ੍ਹਾਂ 'ਚ ਫਰੰਟ ਕੈਮਰਾ ਜ਼ੂਮ ਸ਼ਾਮਲ ਫੀਚਰ ਸ਼ਾਮਿਲ ਕੀਤਾ ਗਿਆ ਹੈ। ਹਾਲ ਹੀ 'ਚ ਵਟਸਐਪ ਵੱਲੋਂ ਕੀਤੇ ਗਏ ਅਪਡੇਟ 'ਚ ਆਪਣੇ ਟੈਕਸਟ ਮੈਸੇਜ ਨੂੰ ਬੋਲਡ ਅਤੇ ਇਟੈਲਿਕ ਕੀਤਾ ਜਾ ਸਕਦਾ ਹੈ।
ਵਟਸਐਪ ਦੇ ਇਸ ਨਵੇਂ ਵਰਜਨ ਦਾ ਸਾਈਜ਼ 27.79ਐੱਮ.ਬੀ. ਹੈ ਜਿਸ ਦੇ ਫੀਚਰਜ਼ ਬਾਰੇ ਤੁਹਾਨੂੰ ਦੱਸ ਦਿੱਤਾ ਗਿਆ ਹੈ ਅਤੇ ਮੈਸੇਜ (ਟੈਕਸਟਸ, ਤਸਵੀਰਾਂ ਅਤੇ ਵੀਡੀਓਜ਼) ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਫੀਚਰ ਉਪਲੱਬਧ ਹੈ। ਐਪਲ ਅਤੇ ਐੱਫ.ਬੀ.ਆਈ. ਵਿਚਾਲੇ ਚੱਲੇ ਵਿਵਾਦ ਨੂੰ ਧਿਆਨ 'ਚ ਰੱਖਦੇ ਹੋਏ ਵਟਸਐਪ 'ਚ ਇਨਕ੍ਰਿਪਸ਼ਨ ਨੂੰ ਐਡ ਕੀਤਾ ਗਿਆ ਹੈ।
ਆਖਿਰ ਹੋ ਹੀ ਗਈ ਸਮੁੰਦਰ 'ਚ ਸਪੇਸ ਐਕਸ ਦੇ ਰਾਕੇਟ ਦੀ ਸੇਫ ਲੈਂਡਿੰਗ
NEXT STORY