ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ’ਚ ਹੈ। ਹਾਲਾਂਕਿ ਹੁਣ ਵਟਸਐਪ ਨੇ ਵਿਵਾਦ ਵਿਚਕਾਰ ਪਰੇਸ਼ ਬੀ. ਲਾਲ ਨੂੰ ਆਪਣਾ ਸ਼ਿਕਾਇਤ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਵਟਸਐਪ ਦੀ ਵੈੱਬਸਾਈਟ ਤੋਂ ਇਸ ਦਾ ਖੁਲਾਸਾ ਹੋਇਆ ਹੈ। ਦਰਅਸਲ, ਵਟਸਐਪ ਨੇ ਨਵੇਂ ਆਈ.ਟੀ. ਨਿਯਮਾਂ ਤਹਿਤ ਪਰੇਸ਼ ਬੀ. ਲਾਲ ਦੀ ਨਿਯੁਕਤੀ ਕੀਤੀ ਹੈ ਜੋ ਪਿਛਲੇ ਹਫ਼ਤੇ ਤੋਂ ਦੇਸ਼ ਭਰ ’ਚ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਲਾਗੂ ਹੋ ਗਏ ਹਨ। ਜਿਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ 50 ਲੱਖ ਤੋਂ ਜ਼ਿਆਦਾ ਉਪਭੋਗਤਾ ਹਨ, ਉਨ੍ਹਾਂ ਨੂੰ ਸ਼ਿਕਾਇਤ ਅਧਿਕਾਰੀ, ਨੋਡਲ ਅਧਿਕਾਰੀ ਅਤੇ ਮੁੱਖ ਪਾਲਣਾ ਅਧਿਕਾਰੀ ਨਿਯੁਕਤ ਕਰਨਾ ਜ਼ਰੂਰੀ ਹੈ। ਇਹ ਸਾਰੇ ਅਧਿਕਾਰੀ ਭਾਰਤ ਦੇ ਰਹਿਣ ਵਾਲੇ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ– ਵਟਸਐਪ ਦੀਆਂ ਨਵੀਆਂ ਸ਼ਰਤਾਂ ਨਾ ਮੰਨਣ ਵਾਲਿਆਂ ਲਈ ਕੰਪਨੀ ਦਾ ਵੱਡਾ ਬਿਆਨ
ਉਪਭੋਗਤਾ ਇਥੇ ਕਰ ਸਕਦੇ ਹਨ ਸ਼ਿਕਾਇਤ
ਵਟਸਐਪ ਦੀ ਵੈੱਬਸਾਈਟ ਮੁਤਾਬਕ, ਉਪਭੋਗਤਾ ਪਰੇਸ਼ ਬੀ. ਲਾਲ ਨਾਲ ਕਾਨਟੈਕਟ ਕਰ ਸਕਦੇ ਹਨ ਜੋ ਕਿ ਸ਼ਿਕਾਇਤ ਅਧਿਕਾਰੀ ਹਨ। ਇਨ੍ਹਾਂ ਨੂੰ ਤੇਲੰਗਾਨਾ ਦੇ ਹੈਦਰਾਬਾਦ ਸਥਿਤ ਬੰਜਾਰਾ ਹਿਲਸ ਦੇ ਪਤੇ ’ਤੇ ਸ਼ਿਕਾਇਤ ਭੇਜੀ ਜਾ ਸਕਦੀ ਹੈ। ਹਾਲਾਂਕਿ, ਸ਼ੁਰੂਆਤ ’ਚ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ’ਤੇ ਵਟਸਐਪ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਉਥੇ ਹੀ ਡਿਜੀਟਲ ਮੀਡੀਆ ਪਲੇਟਫਾਰਮ ਜਿਵੇਂ- ਗੂਗਲ ਨੇ ਨਵੇਂ ਸੋਸ਼ਲ ਮੀਡੀਆ ਨਿਯਮਾਂ ਨੂੰ ਫਾਲੋ ਕਰਦੇ ਹੋਏ ਆਪਣੀ ਵੈੱਬਸਾਈਟ ਨੂੰ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਗੂਗਲ ਦੇ ‘Contact Us' ਪੇਜ ’ਤੇ Jeo Grier ਦਾ ਨਾਂ ਦਿਸ ਰਿਹਾ ਹੈ, ਜਿਨ੍ਹਾਂ ਦਾ ਪਤਾ Mountain View, US ਦਿਸ ਰਿਹਾ ਹੈ। ਉਥੇ ਹੀ ਯੂਟਿਊਬ ਨੇ ਵੀ ਸ਼ਿਕਾਇਤ ਅਧਿਕਾਰੀ ਦੀ ਡਿਟੇਲ ਦਰਜ ਕਰ ਦਿੱਤੀ ਹੈ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਕੀ ਹਨ ਨਵੇਂ ਦਿਸ਼ਾ-ਨਿਰਦੇਸ਼
- ਸੋਸ਼ਲ ਮੀਡੀਆ ਪਲੇਟਫਾਰਮ ਨੂੰ ਭਾਰਤ ’ਚ ਨੋਡਲ ਅਧਿਕਾਰੀ, ਰੈਜੀਡੈਂਟ ਸ਼ਿਕਾਇਤ ਅਧਿਕਾਰੀ ਤਾਇਨਾਤ ਕਰਨਾ ਹੋਵੇਗਾ, ਜੋ ਭਾਰਤ ਦਾ ਰਹਿਣ ਵਾਲਾ ਹੋਵੇਗਾ। ਇਸ ਅਧਿਕਾਰੀ ਨੂੰ 15 ਦਿਨਾਂ ਦੇ ਅੰਦਰ ਓ.ਟੀ.ਟੀ. ਕੰਟੈਂਟ ਖ਼ਿਲਾਫ਼ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੋਵੇਗਾ।
- ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਕ ਮੰਥਲੀ ਰਿਪੋਰਟ ਜਾਰੀ ਕਰਨੀ ਹੋਵੇਗੀ, ਜਿਸ ਵਿਚ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਨਿਪਟਾਰੇ ਦੀ ਜਾਣਕਾਰੀ ਹੋਵੇਗੀ। ਨਾਲ ਹੀ ਕਿਨ੍ਹਾਂ ਪੋਸਟਾਂ ਅਤੇ ਕੰਟੈਂਟ ਨੂੰ ਹਟਾਇਆ ਗਿਆ ਅਤੇ ਉਨ੍ਹਾਂ ਦਾ ਕੀ ਕਾਰਨ ਸੀ, ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣੀ ਹੋਵੇਗੀ। ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਕੋਲ ਭਾਰਤ ਦਾ ਫਿਜੀਕਲ ਪਤਾ ਹੋਣਾ ਚਾਹੀਦਾ ਹੈ, ਜੋ ਕੰਪਨੀ ਦੇ ਮੋਬਾਇਲ ਐਪ ਅਤੇ ਵੈੱਬਸਾਈਟ ’ਤੇ ਦਰਜ ਹੋਣਾ ਚਾਹੀਦਾ ਹੈ।
- ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਸ਼ਿਕਾਇਤ ਦੇ 24 ਘੰਟਿਆਂ ਦੇ ਅੰਦਰ ਇੰਟਰਨੈੱਟ ਮੀਡੀਆ ਤੋਂ ਇਤਰਾਜ਼ਯੋਗ ਕੰਟੈਂਟ ਨੂੰ ਹਟਾਉਣਾ ਹੋਵੇਗਾ। ਇਸ ਤੋਂ ਇਲਾਵਾ ਕੰਪਨੀਆਂ ਨੂੰ ਇਕ ਸ਼ਿਕਾਇਤ ਨਿਪਟਾਰਾ ਵਿਧੀ ਰੱਖਣੀ ਹੋਵੇਗੀ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਲੇ ਅਧਿਕਾਰੀ ਨੂੰ ਵੀ ਰੱਖਣਾ ਹੋਵੇਗਾ। 24 ਘੰਟਿਆਂ ’ਚ ਸ਼ਿਕਾਇਤ ਦਾ ਪੰਜੀਕਰਨ ਹੋਵੇਗਾ ਅਤੇ 15 ਦਿਨਾਂ ’ਚ ਉਸ ਦਾ ਨਿਪਟਾਰਾ ਹੋਵੇਗਾ।
- ਕੇਂਦਰ ਦੀ ਮੰਨੀਏ ਤਾਂ ਨਵੇਂ ਨਿਯਮਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਗਲਤ ਇਸਤੇਮਾਲ ਨੂੰ ਰੋਕਣ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਜੀਓ ਨੇ ਮੁੜ ਪੇਸ਼ ਕੀਤਾ 98 ਰੁਪਏ ਵਾਲਾ ਪਲਾਨ, ਰੋਜ਼ 1.5GB ਡਾਟਾ ਨਾਲ ਮਿਲਣਗੇ ਇਹ ਫਾਇਦੇ
ਵਟਸਐਪ ਦੀਆਂ ਨਵੀਆਂ ਸ਼ਰਤਾਂ ਨਾ ਮੰਨਣ ਵਾਲਿਆਂ ਲਈ ਕੰਪਨੀ ਦਾ ਵੱਡਾ ਬਿਆਨ
NEXT STORY