ਗੈਜੇਟ ਡੈਸਕ– ਵਟਸਐਪ ਦੀ ਪ੍ਰਾਈਵੇਸੀ ਪਾਲਿਸੀ 15 ਮਈ ਤੋਂ ਭਾਰਤ ਸਮੇਤ ਤਮਾਮ ਦੇਸ਼ਾਂ ’ਚ ਲਾਗੂ ਹੋ ਗਈ ਹੈ। ਹਾਲਾਂਕਿ, ਵਟਸਐਪ ਦੀ ਇਹ ਪ੍ਰਾਈਵੇਸੀ ਪਾਲਿਸੀ ਯੂਰਪ ’ਚ ਲਾਗੂ ਨਹੀਂ ਹੈ। ਕੁਝ ਦਿਨ ਪਹਿਲਾਂ ਵਟਸਐਪ ਨੇ ਕਿਹਾ ਸੀ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਨਾ ਮੰਨਣ ਵਾਲੇ ਉਪਭੋਗਤਾਵਾਂ ਨੂੰ ਉਹ ਕੁਝ ਫੀਚਰ ਤੋਂ ਵਾਂਝਾ ਕਰੇ ਦੇਵੇਗੀ ਅਤੇ 120 ਦਿਨਾਂ ਤਕ ਐਕਟਿਵ ਨਾ ਹੋਣ ਤੋਂ ਬਾਅਦ ਅਕਾਊਂਟ ਵੀ ਡਿਲੀਟ ਕਰ ਦਿੱਤਾ ਜਾਵੇਗਾ। ਹੁਣ ਆਪਣੀ ਪਾਲਿਸੀ ਨੂੰ ਲੈ ਕੇ ਵਟਸਐਪ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਜੋ ਕਿ ਉਪਭੋਗਤਾਵਾਂ ਦੇ ਫਾਇਦਾ ਦਾ ਹੈ। ਦੱਸ ਦੇਈਏ ਕਿ ਤਮਾਮ ਵਿਵਾਦ ਤੋਂ ਬਾਅਦ ਹਾਲ ਹੀ ’ਚ ਵਟਸਐਪ ਨੇ ਭਾਰਤ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ ਨੂੰ ਸਵਿਕਾਰ ਕੀਤਾ ਹੈ। ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਸਰਕਾਰ ਦੀਆਂ ਗਾਈਡਲਾਈਨਜ਼ ਉਪਭੋਗਤਾਵਾਂ ਦੀ ਪ੍ਰਾਈਵੇਸੀ ਦੇ ਅਧਿਕਾਰ ਨੂੰ ਖ਼ਤਮ ਕਰਨ ਵਾਲੀਆਂ ਹਨ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਵਟਸਐਪ ਨੇ ਪਹਿਲਾਂ ਕੀ ਕਿਹਾ ਸੀ
ਵਟਸਐਪ ਨੇ ਕਿਹਾ ਸੀ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਨਾ ਮੰਨਣ ਵਾਲੇ ਉਪਭੋਗਤਾਵਾਂ ਦੇ ਅਕਾਊਂਟ ਡਿਲੀਟ ਨਹੀਂ ਹੋਣਗੇ ਪਰ ਕੁਝ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ ’ਚ ਮੈਸੇਜ ਅਤੇ ਕਾਲ ਵਰਗੀ ਸੇਵਾ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਪ੍ਰਾਈਵੇਸੀ ਪਾਲਿਸੀ ਨੂੰ ਸਵਿਕਾਰ ਨਾ ਕਰਨ ਵਾਲੇ ਉਪਭੋਗਤਾਵਾਂ ਦਾ ਅਕਾਊਂਟ ਡਿਲੀਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਖਾਤਾ ਡਿਲੀਟ ਨਹੀਂ ਕੀਤਾ ਜਾਵੇਗਾ ਪਰ ‘ਕਈ ਹਫਤਿਆਂ’ ਬਾਅਦ ਸ਼ਰਤਾਂ ਨਾ ਮੰਨਣ ਵਾਲੇ ਉਪਭੋਗਤਾ ਆਪਣੀ ਚੈਟ ਸੂਚੀ ਨਹੀਂ ਵੇਖ ਸਕਣਗੇ। ਅਖੀਰ ’ਚ ਉਨ੍ਹਾਂ ਦੇ ਐਪ ’ਤੇ ਆਉਣ ਵਾਲੇ ਫੋਨ ਕਾਲ ਜਾਂ ਵੀਡੀਓ ਕਾਲ ਦਾ ਜਵਾਬ ਦੇਣ ਦੀ ਸੁਵਿਧਾ ’ਤੇ ਰੋਕ ਲੱਗ ਜਾਵੇਗੀ।
ਇਹ ਵੀ ਪੜ੍ਹੋ– ਜੀਓ ਨੇ ਮੁੜ ਪੇਸ਼ ਕੀਤਾ 98 ਰੁਪਏ ਵਾਲਾ ਪਲਾਨ, ਰੋਜ਼ 1.5GB ਡਾਟਾ ਨਾਲ ਮਿਲਣਗੇ ਇਹ ਫਾਇਦੇ
ਵਟਸਐਪ ਦਾ ਨਵਾਂ ਬਿਆਨ ਕੀ ਹੈ
ਵਟਸਐਪ ਨੇ ਦਿ ਵਰਜ਼ ਨੂੰ ਇਕ ਬਿਆਨ ’ਚ ਕਿਹਾ ਹੈ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਨਾ ਮੰਨਣ ਵਾਲੇ ਉਪਭੋਗਤਾਵਾਂ ਦੀਆਂ ਸੇਵਾਵਾਂ ਸੀਮਿਤ ਨਹੀਂ ਕੀਤੀਆਂ ਜਾਣਗੀਆਂ। ਦੂਜੇ ਸ਼ਬਦਾਂ ’ਚ ਕਹੀਏ ਤਾਂ ਜੇਕਰ ਤੁਸੀਂ ਨਵੀਂ ਪਾਲਿਸੀ ਸਵਿਕਾਰ ਨਹੀਂ ਕਰਦੇ ਤਾਂ ਵੀ ਕੰਪਨੀ ਤੁਹਾਡੇ ਲਈ ਕਿਸੇ ਫੀਚਰ ਨੂੰ ਬੰਦ ਨਹੀਂ ਕਰੇਗੀ, ਜਦਕਿ ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਪਾਲਿਸੀ ਸਵਿਕਾਰ ਨਾ ਕਰਨ ਵਾਲਿਆਂ ਦੇ ਕੁਝ ਫੀਚਰਜ਼ ਹੌਲੀ-ਹੌਲੀ ਬੰਦ ਕੀਤੇ ਜਾਣਗੇ।
ਇਹ ਵੀ ਪੜ੍ਹੋ– ਹੁਣ ਸਿਰਫ਼ 8 ਮਿੰਟਾਂ ’ਚ ਪੂਰਾ ਚਾਰਜ ਹੋ ਜਾਵੇਗਾ ਫੋਨ, ਇਹ ਕੰਪਨੀ ਲਿਆ ਰਹੀ ਨਵੀਂ ਚਾਰਜਿੰਗ ਤਕਨੀਕ
ਨਵੀਂ ਪਾਲਿਸੀ ਸਵਿਕਾਰ ਕਰਨ ਲਈ ਆਉਂਦੇ ਰਹਿਣਗੇ ਨੋਟੀਫਿਕੇਸ਼ਨ
ਵਟਸਐਪ ਨੇ ਸਾਫ਼ਤੌਰ ’ਤੇ ਕਿਹਾ ਹੈ ਕਿ ਉਹ ਨਵੀਂ ਪਾਲਿਸੀ ਸਵਿਕਾਰ ਕਰਨ ਲਈ ਉਪਭੋਗਤਾਵਾਂ ਨੂੰ ਲਗਾਤਾਰ ਨੋਟੀਫਿਕੇਸ਼ਨ ਦਿੰਦੀ ਰਹੇਗੀ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਜ਼ਿਆਦਾਤਰ ਉਪਭੋਗਤਾਵਾਂ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਸਵਿਕਾਰ ਕਰ ਲਿਆ ਹੈ। ਦੱਸ ਦੇਈਏ ਕਿ ਵਟਸਐਪ ਨੇ ਕਿਹਾ ਹੈ ਕਿ ਨਵੀਂ ਪਾਲਿਸੀ ਤਹਿਤ ਉਹ ਵਟਸਐਪ ਬਿਜ਼ਨੈੱਸ ਅਕਾਊਂਟ ਦੇ ਡਾਟਾ ਨੂੰ ਫੇਸਬੁੱਕ ਨਾਲ ਸਾਂਝਾ ਕਰੇਗੀ।
ਇਹ ਵੀ ਪੜ੍ਹੋ– ਦਿੱਲੀ ’ਚ ਸ਼ਰਾਬ ਦੀ ਹੋਵੇਗੀ ਹੋਮ ਡਿਲਿਵਰੀ, ਕੇਜਰੀਵਾਲ ਸਰਕਾਰ ਨੇ ਦਿੱਤੀ ਮਨਜ਼ੂਰੀ
ਜਲਦ ਹੀ ਡੈਸਕਟਾਪ ’ਤੇ ਵੀ ਵੇਖ ਸਕੋਗੇ ਇੰਸਟਾਗ੍ਰਾਮ ਰੀਲ ਦੀ ਵੀਡੀਓ
NEXT STORY