ਜਲੰਧਰ- ਦੁਨੀਆ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਬਣ ਚੁੱਕੀ ਵਟਸਐਪ ਨੇ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਵਿੰਡੋਜ਼ ਫੋਨ 'ਚ ਸਕਿਓਰਿਟੀ ਫੀਚਰ ਜੋੜਨ ਦਾ ਫੈਸਲਾ ਲਿਆ ਹੈ। ਵਟਸਐਪ ਅਜੇ ਵੀ ਐਂਡ੍ਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਦੇ ਨਾਲ ਮਾਈਕ੍ਰੋਸਾਫਟ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਵਿੰਡੋਜ਼ ਫੋਨ ਐਪ 'ਚ ਨਿਵੇਸ਼ ਕਰ ਰਹੀ ਹੈ।
ਇਕ ਸਪੈਨਿਸ਼ ਵੈੱਬਸਾਈਟ ਮੁਤਾਬਕ ਵਟਸਐਪ ਜਲਦੀ ਹੀ ਵਿੰਡੋਜ਼ ਫੋਨ ਪਲੇਟਫਾਰਮ ਲਈ ਟੂ-ਫੈਕਟਰ ਆਥੈਂਟਿਕੇਸ਼ਨ ਦੀ ਪੇਸ਼ਕਸ਼ ਕਰ ਸਕਦਾ ਹੈ। ਇਹ ਟੂ-ਫੈਕਟਰ ਆਧੈਂਟਿਕੇਸ਼ਨ ਇਕ ਅਜਿਹਾ ਸਕਿਓਰਿਟੀ ਮੈਤਡ ਹੈ ਜੋ ਯੂਜ਼ਰ ਦੇ ਯੂਜ਼ਰਨੇਮ, ਪਾਸਵਰਡ ਅਤੇ ਅਕਾਊਂਟ ਦੀ ਸੁਰੱਖਿਆ ਕਰਦਾ ਹੈ। ਇਹ ਇਸ ਤਰ੍ਹਾਂ ਦੇ ਕੋਡ ਹੁੰਦੇ ਹਨ ਜੋ ਯੂਜ਼ਰਸ ਦੇ ਮੋਬਾਇਲ ਨੂੰ ਅਲਟਰਨੇਟਿਵ ਆਥੈਂਟਿਕੇਸ਼ਨ ਸਿਸਟਮਸ ਪ੍ਰੋਵਾਈਡ ਕਰਦੇ ਹਨ। ਵਟਸਐਪ ਨੇ ਅਜੇ ਤਕ ਇਹ ਐਲਾਨ ਨਹੀਂ ਕੀਤਾ ਹੈ ਕਿ ਇਹ ਨਵੀਂ ਅਪਡੇਟ ਕਦੋਂ ਤਕ ਰੋਲ ਆਊਟ ਕੀਤਾ ਜਾਵੇਗਾ।
ਨਵੇਂ ਇੰਜਣ ਦੇ ਨਾਲ ਬਜਾਜ ਨੇ ਲਾਂਚ ਕੀਤਾ 2017 ਮਾਡਲ Pulsar
NEXT STORY