ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਨੇ ਲੋਕਪ੍ਰਿਅ Pulsar ਸੀਰੀਜ 'ਚ ਰਿਫਾਇੰਡ ਮਾਡਲ ਨੂੰ ਐਡ ਕਰਦੇ ਹੋਏ 220F ਲਾਂਚ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਇਸ ਬਾਈਕ 'ਚ ਕੰਪਨੀ ਨੇ ਪਹਿਲੀ ਵਾਰ BSIV ਮਾਣਕ 'ਤੇ ਤਿਆਰ ਰਿਫਾਇੰਡ ਇੰਜਣ ਨੂੰ ਲਗਾਇਆ ਹੈ। ਇਸ ਬਾਈਕ ਦੀ ਕੀਮਤ 91,000 (ਐਕਸ-ਸ਼ੋਰੂਮ, ਠਾਣੇ) ਰੱਖੀ ਗਈ ਹੈ। ਹਾਲਾਂਕਿ ਇਸ ਬਾਈਕ 'ਚ ਕੀਤੇ ਗਏ ਬਦਲਾਵ ਦੇ ਬਾਰੇ 'ਚ ਕੰਪਨੀ ਨੇ ਆਧਿਕਾਰਿਕ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇੰਜਣ -
ਇਸ ਬਾਈਕ 'ਚ ਲੱਗੇ 220ਸੀ. ਸੀ ਸਿੰਗਲ-ਸਿਲੈਂਡਰ ਇੰਜਣ ਨੂੰ ਪਹਿਲਾਂ ਤੋਂ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ। ਇਹ ਇਜਣ 8500rpm 'ਤੇ 20.7bhp ਦੀ ਪਾਵਰ ਅਤੇ 7000rpm 'ਤੇ 19.12Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਬਾਈਕ 'ਚ ਕੀਤੇ ਗਏ ਬਦਲਾਵ -
ਕਾਸਮੈਟਿੱਕ ਅਪਗ੍ਰੇਡ ਦੀ ਗੱਲ ਕਰੀਏ ਤਾਂ ਇਸ 'ਚ ਨਵੀਂ ਬਲੈਕ-ਰੈੱਡ ਪੇਂਟ ਸਕੀਮ ਅਤੇ ਟਾਇਰਾਂ ਨੂੰ ਰੈੱਡ ਸਟਰਿਪ ਨਾਲ ਕਵਰ ਕੀਤਾ ਗਿਆ ਹੈ। ਬਾਇਕ ਦੇ ਇੰਸਟਰੂਮੇਂਟ ਕਲਸਟਰ 'ਚ ਬਲੂ-ਬੈਕ ਲਿਟ ਐਲੂਮੀਨੇਸ਼ਨ ਲਗਾਇਆ ਗਿਆ ਹੈ। ਇਸ ਵਾਰ ਬਾਈਕ 'ਚ ਮੈਨੂਅਲ ਚੋਕ ਦੀ ਸਹੂਲਤ ਵੀ ਦਿੱਤੀ ਗਈ ਹੈ। ਧਿਆਨ ਯੋਗ ਹੈ ਕਿ ਬਜਾਜ਼ ਨੇ ਇਹ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਪਲਸਰ ਦੀ 2017 ਰੇਂਜ 'ਚ 135, 150 ਅਤੇ 180 ਵੇਰਿਅੰਟ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕਰ ਦਿੱਤਾ ਜਾਵੇਗਾ ਅਤੇ ਇਨ੍ਹਾਂ ਸਾਰਿਆਂ ਮਾਡਲਸ 'ਚ BSIV ਇੰਜਣ ਲਗਾ ਹੋਵੇਗਾ।
ਅਧਿਕਾਰਕ ਤੌਰ ਤੇ ਲਾਂਚ ਹੋਇਆ ਮੋਟੋ ਐਮ ਸਮਾਰਟਫੋਨ
NEXT STORY