ਗੈਜੇਟ ਡੈਸਕ - ਅੱਜਕਲ ਵ੍ਹਾਟਸਐਪ ਹਰ ਕਿਸੇ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਦੋਸਤਾਂ ਨਾਲ ਗੱਲਬਾਤ ਹੋਵੇ ਜਾਂ ਦਫ਼ਤਰੀ ਅਪਡੇਟਸ, ਹਰ ਕੰਮ ਲਈ ਇਹ ਐਪ ਵਰਤੀ ਜਾਂਦੀ ਹੈ ਪਰ ਜਦੋਂ ਵੱਧ ਮੈਸੇਜ ਇੱਕਠੇ ਆ ਜਾਣ, ਤਾਂ ਸਭ ਨੂੰ ਪੜ੍ਹਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਹੁਣ ਇਸ ਮੁਸ਼ਕਲ ਦਾ ਹੱਲ ਲੈ ਕੇ ਆਇਆ ਹੈ ਵ੍ਹਾਟਸਐਪ ਦਾ ਨਵਾਂ "Message Summaries" ਫੀਚਰ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕੀ ਹੈ Message Summaries ਫੀਚਰ?
ਇਹ ਇਕ ਆਰਟੀਫੀਸ਼ਲ ਇੰਟੈਲੀਜੈਂਸ (AI) ਅਧਾਰਿਤ ਫੀਚਰ ਹੈ, ਜਿਸਨੂੰ ਮੈਟਾ ਨੇ ਤਿਆਰ ਕੀਤਾ ਹੈ। ਇਹ ਤੁਹਾਡੇ ਅਣਪੜ੍ਹੇ ਮੈਸੇਜਾਂ ਦੀ ਛੋਟੀ ਸਾਰ ਬਣਾਕੇ ਤੁਹਾਨੂੰ ਦੱਸਦਾ ਹੈ ਕਿ ਗੱਲ ਕਿਹੜੇ ਵਿਸ਼ੇ 'ਤੇ ਹੋਈ, ਕੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਉਦਾਹਰਣ ਵਜੋਂ, ਜੇ ਤੁਹਾਡੇ ਕਿਸੇ ਗਰੁੱਪ 'ਚ 100 ਮੈਸੇਜ ਆਏ ਹੋਣ, ਤਾਂ ਇਹ ਫੀਚਰ ਉਨ੍ਹਾਂ ਦਾ ਸਾਰ ਲਿਖ ਕੇ ਦੱਸੇਗਾ ਕਿ ਮੁੱਖ ਤੌਰ 'ਤੇ ਚਰਚਾ ਕਿਸ ਬਾਰੇ ਹੋਈ।
ਇਹ ਫੀਚਰ ਕਿਵੇਂ ਵਰਤਿਆ ਜਾ ਸਕਦਾ ਹੈ?
- ਇਹ ਡਿਫੌਲਟ ਤੌਰ 'ਤੇ ਚਾਲੂ ਨਹੀਂ ਹੁੰਦਾ।
- ਯੂਜ਼ਰ ਆਪਣੀ ਮਰਜ਼ੀ ਅਨੁਸਾਰ ਇਸਨੂੰ ON ਜਾਂ OFF ਕਰ ਸਕਦੇ ਹਨ।
- ਇਸ ਵੇਲੇ ਇਹ ਫੀਚਰ ਸਿਰਫ਼ ਅਮਰੀਕਾ ਵਿੱਚ, ਅੰਗ੍ਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ।
- ਮੈਟਾ ਨੇ ਕਿਹਾ ਹੈ ਕਿ ਸਾਲ ਦੇ ਅੰਤ ਤੱਕ ਇਸਨੂੰ ਹੋਰ ਦੇਸ਼ਾਂ ਅਤੇ ਭਾਸ਼ਾਵਾਂ ਵਿੱਚ ਵੀ ਲਾਂਚ ਕੀਤਾ ਜਾਵੇਗਾ।
ਇਸ ਫੀਚਰ ਦੇ ਕੀ-ਕੀ ਫਾਇਦੇ?
- ਅਣਪੜ੍ਹੇ ਮੈਸੇਜ ਤੇਜ਼ੀ ਨਾਲ ਸਮਝੇ ਜਾ ਸਕਣਗੇ।
- ਸਮੇਂ ਦੀ ਬਚਤ ਹੋਵੇਗੀ।
- ਮੁੱਖ ਅਤੇ ਜ਼ਰੂਰੀ ਗੱਲਾਂ 'ਤੇ ਤੁਰੰਤ ਧਿਆਨ ਦਿੱਤਾ ਜਾ ਸਕੇਗਾ।
- ਇਹ ਫੀਚਰ ਪ੍ਰਾਈਵੇਸੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ।
- ਇਹ ਟੈਕਨੋਲੋਜੀ ਨੂੰ ਹੋਰ ਵੀ ਸਮਾਰਟ ਅਤੇ ਸੁਰੱਖਿਅਤ ਬਣਾਉਂਦੀ ਹੈ।
ਜੇ ਤੁਸੀਂ ਵ੍ਹਾਟਸਐਪ 'ਤੇ ਰੋਜ਼ਾਨਾ ਸੈਂਕੜੇ ਮੈਸੇਜ ਪ੍ਰਾਪਤ ਕਰਦੇ ਹੋ ਅਤੇ ਉਨ੍ਹਾਂ ਨੂੰ ਪੜ੍ਹਣ ਲਈ ਸਮਾਂ ਨਹੀਂ ਮਿਲਦਾ, ਤਾਂ Message Summaries ਤੁਹਾਡੇ ਲਈ ਵੱਡੀ ਸਹੂਲਤ ਬਣ ਸਕਦਾ ਹੈ। ਹੁਣ ਤੁਹਾਨੂੰ ਸਿਰਫ਼ ਚੈਟ ਦੀ ਇੱਕ ਛੋਟੀ Summary ਦੇਖਣੀ ਹੈ ਤੇ ਫੈਸਲਾ ਕਰਨਾ ਹੈ ਕਿ ਕੀ ਪੂਰਾ ਮੈਸੇਜ ਪੜ੍ਹਨਾ ਵੀ ਜ਼ਰੂਰੀ ਹੈ ਜਾਂ ਨਹੀਂ।
Facebook users ਸਾਵਧਾਨ! ਤੁਰੰਤ ਇਸ Features ਨੂੰ ਕਰ ਲਓ ਬੰਦ ਨਹੀਂ ਤਾਂ...
NEXT STORY