ਗੈਜੇਟ ਡੈਸਕ- ਲੋਕਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਇਕ ਵਾਰ ਫਿਰ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ। ਸੋਸ਼ਲ ਮੀਡੀਆ ਦਾ ਮਸ਼ਹੂਰ ਚੈਟਿੰਗ ਪਲੇਟਫਾਰਮ ਵਟਸਐਪ ਲਗਾਤਾਰ ਯੂਜ਼ਰਜ਼ ਨੂੰ ਮਿਲਣ ਵਾਲੀ ਸਹੂਲਤ 'ਚ ਸੁਧਾਰ ਕਰ ਰਿਹਾ ਹੈ। ਅਜਿਹੇ 'ਚ ਇਕ ਖਾਸ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ। ਵਟਸਐਪ ਦੇ ਨਵੇਂ ਅਪਡੇਟ ਨਾਲ ਯੂਜ਼ਰਜ਼ ਦਾ ਕਾਲਿੰਗ ਅਨੁਭਵ ਬਦਲ ਜਾਵੇਗਾ। ਦਰਅਸਲ, ਚੈਟਿੰਗ ਐਪ 'ਚ ਡਾਇਲਰ ਫੀਚਰ ਆਉਣ ਵਾਲਾ ਹੈ। ਇਸ ਨਵੇਂ ਅਪਡੇਟ ਦੇ ਆਉਣ ਨਾਲ ਯੂਜ਼ਰਜ਼ ਨੂੰ ਐਪ 'ਚ ਕਿਸੇ ਦਾ ਨੰਬਰ ਸੇਵ ਕਰਨ ਦੀ ਲੋੜ ਨਹੀਂ ਪਵੇਗੀ, ਉਹ ਐਪ ਰਾਹੀਂ ਸਿੱਧਾ ਹੀ ਨੰਬਰ ਡਾਇਲ ਕਰਕੇ ਮੈਸੇਜ ਜਾਂ ਕਾਲ ਕਰ ਸਕਣਗੇ।
ਨਵੇਂ ਅਪਡੇਟ ਨਾਲ ਬਦਲ ਜਾਵੇਗਾ ਯੂਜ਼ਰਜ਼ ਦਾ ਅਨੁਭਵ
ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਡਾਇਲਰ ਫੀਚਰ ਮੌਜੂਦਾ ਸਮੇਂ 'ਚ ਵਟਸਐਪ ਬੀਟਾ ਐਂਡਰਾਇਡ ਵਰਜ਼ਨ 2.24.13.17 ਅਪਡੇਟ 'ਚ ਮਿਲਦਾ ਹੈ। ਉਥੇ ਹੀ, ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਕੰਪਨੀ WABetaInfo ਦੇ ਮੁਤਾਬਕ, ਯੂਜ਼ਰਜ਼ ਨੂੰ ਅਲੱਗ ਤੋਂ ਕਿਸੇ ਵੀ ਨੰਬਰ ਨੂੰ ਐਡਰੈੱਸ ਬੁੱਕ 'ਚ ਸੇਵ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੀ ਬਜਾਏ ਯੂਜ਼ਰਜ਼ ਨੂੰ ਇਕ ਨਵਾਂ ਫਲੋਟਿੰਗ ਐਕਸ਼ਨ ਬਟਨ ਮਿਲੇਗਾ। ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਵੇਂ ਫੀਚਰ ਨੂੰ ਕਾਲ ਟੈਬ 'ਚ ਦਿੱਤਾ ਜਾਵੇਗਾ, ਜਿੱਥੋਂ ਆਸਾਨੀ ਨਾਲ ਐਪ ਡਾਇਲਰ ਦੀ ਸਹੂਲ ਮਿਲੇਗੀ।
ਐਪ 'ਚ ਮਿਲ ਸਕਦੀ ਹੈ ਇਹ ਸਹੂਲਤ
WABetaInfo ਦੀ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਨਵੇਂ ਅਪਡੇਟ 'ਚ ਯੂਜ਼ਰਜ਼ ਨੂੰ ਨੰਬਰ ਸੇਵ ਕਰਨ ਦਾ ਵੀ ਆਪਸ਼ਨ ਮਿਲੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੇਂ ਅਪਡੇਟ 'ਚ ਡਾਇਲਰ ਸਕਰੀਨ 'ਤੇ ਮੈਸੇਜਿੰਗ ਸ਼ਾਰਟਕਟ ਦਿੱਤਾ ਜਾਵੇਗਾ। ਅਜਿਹੇ 'ਚ ਯੂਜ਼ਰਜ਼ ਬਹੁਤ ਜਲਦੀ ਅਤੇ ਆਸਾਨੀ ਨਾਲ ਕਿਸੇ ਨੂੰ ਵੀ ਫੋਨ ਨੰਬਰ ਰਾਹੀਂ ਮੈਸੇਜ ਕਰ ਸਕਣਗੇ। ਇਸ ਫੀਚਰ ਲਈ ਡਾਇਲਰ 'ਚ ਮੈਸੇਜ ਨੂੰ ਚੁਣਨਾ ਪਵੇਗਾ।
ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਟਸਐਪ ਦੇ ਨਵੇਂ ਅਪਡੇਟ ਨੂੰ ਕੁਝ ਬੀਟਾ ਟੈਸਟਰਜ਼ ਦੁਆਰਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕੁਝ ਬੀਟਾ ਟੈਸਟਰ ਗੂਗਲ ਪਲੇ ਸਟੋਰ ਤੋਂ ਨਵੇਂ ਐਂਡਰਾਇਡ ਅਪਡੇਟ ਦਾ ਆਨੰਦ ਲੈ ਰਹੇ ਹਨ। ਆਉਣ ਵਾਲੇ ਸਮੇਂ 'ਚ ਇਸ ਨਵੀਂ ਅਪਡੇਟ ਨੂੰ ਸਾਰੇ ਯੂਜ਼ਰਜ਼ ਲਈ ਰੋਲਆਊਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਐਪ ਕਈ ਹੋਰ ਫੀਚਰਜ਼ 'ਤੇ ਵੀ ਕੰਮ ਕਰ ਰਿਹਾ ਹੈ। ਆਉਣ ਵਾਲੇ ਸਮੇਂ 'ਚ ਚੈਟਿੰਗ ਐਪ ਅਜਿਹੇ ਫੀਚਰਜ਼ ਨੂੰ ਪੇਸ਼ ਕਰੇਗੀ ਜੋ ਯੂਜ਼ਰਜ਼ ਨੂੰ ਬਿਹਤਰ ਅਨੁਭਵ ਦੇ ਨਾਲ-ਨਾਲ ਵੱਡੀ ਸਹੂਲਤ ਪ੍ਰਦਾਨ ਕਰੇਗੀ।
ਲੈਪਟਾਪ ਤੋਂ ਮੋਬਾਇਲ 'ਤੇ ਡਾਇਰੈਕਟ ਭੇਜ ਸਕੋਗੇ ਕੋਈ ਵੀ ਫੋਟੋ-ਵੀਡੀਓ, ਮਾਈਕ੍ਰੋਸਾਫਟ ਨੇ ਕੀਤਾ ਐਲਾਨ
NEXT STORY