ਗੈਜੇਟ ਡੈਸਕ– ਬੀਤੇ ਦਿਨੀਂ ਮੈਸੇਜਿੰਗ ਪਲੇਟਫਾਰਮ ਵਟਸਐਪ ਨਾਲ ਜੁੜੀ ਖਾਮੀ ਸਾਹਮਣੇ ਆਈ ਸੀ। ਇਸ ਕਾਰਨ ਉਪਭੋਗਤਾਵਾਂ ਦੇ ਨਿੱਜੀ ਵਟਸਐਪ ਨੰਬਰ ਗੂਗਲ ਸਰਚ ’ਚ ਵਿਖਾਈ ਦੇ ਰਹੇ ਸਨ ਅਤੇ ਕੋਈ ਵੀ ਉਨ੍ਹਾਂ ਦੇ ਨੰਬਰ ਚੋਰੀ ਕਰ ਸਕਦਾ ਸੀ ਜਾਂ ਉਨ੍ਹਾਂ ਨੂੰ ਮੈਸੇਜ ਕਰ ਸਕਦਾ ਸੀ। ਵਟਸਐਪ ਦੁਆਰਾ ਇਸ ਖਾਮੀ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਜੁੜੀਆਂ ਕੁਝ ਜਾਣਕਾਰੀਆਂ ਵੀ ਸਾਂਝੀਆਂ ਕੀਤੀ ਗਈਆਂ ਹਨ। ਕੁਝ ਦਿਨ ਪਹਿਲਾਂ ਹੀ ਇਕ ਖੋਜੀ ਵਲੋਂ ਵਟਸਐਪ ਦੇ ‘ਕਲਿੱਕ ਟੂ ਚੈਟ’ ਫੀਚਰ ’ਚ ਇਹ ਸਮੱਸਿਆ ਪਾਈ ਗਈ ਸੀ, ਜਿਸ ਦੀ ਮਦਦ ਨਾਲ ਚੈਟ ਲਈ ਲਿੰਕ ਕ੍ਰਿਏਟ ਕੀਤਾ ਜਾ ਸਕਦਾ ਹੈ।
ਖੋਜੀ ਅਤੁਲ ਜੈਰਾਮ ਮੁਤਾਬਕ, ਇਸ ਖਾਮੀ ਕਾਰਨ ਕਰੀਬ 3 ਲੱਖ ਉਪਭੋਗਤਾਵਾਂ ਦੇ ਫੋਨ ਨੰਬਰ ਗੂਗਲ ਸਰਚ ’ਚ ਵਿਖਾਈ ਦੇ ਰਹੇ ਸਨ। ਇਸ ਲਈ ਸਿਰਫ 'site:we.me' ਸਰਚ ਕਰਨਾ ਹੁੰਦਾ ਸੀ ਅਤੇ ਫੋਨ ਨੰਬਰ ਸਧਾਰਣ ਟੈਕਸਟ ’ਚ ਲਿਖੇ ਨਜ਼ਰ ਆ ਜਾਂਦੇ ਸਨ। ਜੈਰਾਮ ਦਾ ਕਹਿਣਾ ਹੈ ਸੀ ਕਿ ਅਜਿਹਾ ਗੂਗਲ ਦੁਆਰਾ ਕੀਤੀ ਜਾਣ ਵਾਲੀ ਇਨਡੈਕਸਿੰਗ ਦੇ ਚਲਦੇ ਹੋ ਰਿਹਾ ਸੀ ਕਿਉਂਕਿ ਵਟਸਐਪ ਵਲੋਂ ਸਰਚ ਇੰਜਣ ਕੰਪਨੀ ਦੇ ਵੈੱਬ ਕ੍ਰਾਲਰ ਨੰਬਰਾਂ ਨੂੰ ਸੁਰੱਖਿਅਤ ਰੱਖਣ ਜਾਂ ਇਗਨੋਰ ਕਰਨ ਦੀ ਵਾਧੂ ਪਰਤ ਨਹੀਂ ਸੈੱਟ ਕੀਤੀ ਗਈ ਸੀ। ਟੈੱਕ ਕਰੰਚ ਮੁਤਾਬਕ, ਇਹ ਫੀਚਰ ਵੈੱਬ ਐਡਮਿਨੀਸਟ੍ਰੇਟਰਸ ਨੂੰ ਮਿਲਦਾ ਹੈ।
ਨਹੀਂ ਮੰਨਿਆ ਬਾਊਂਟੀ ਦਾ ਹਿੱਸਾ
ਵਟਸਐਪ ਨੇ ਟੈੱਕ ਕਰੰਚ ਨੂੰ ਕਿਹਾ ਸੀ ਕਿ ਜੈਰਾਮ ਵਲੋਂ ਪਤਾ ਲਗਾਏ ਗਏ ਇਸ ਬਗ ਲਈ ਉਨ੍ਹਾਂ ਨੂੰ ਬਗ ਬਾਊਂਟੀ ਰਿਵਾਰਡ ਨਹੀਂ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਦੀ ਖੋਜ ’ਚ ਪਬਲੀਕਲੀ ਮੌਜੂਦ ਗੂਗਲ ਨਤੀਜੇ ਹੀ ਸ਼ਾਮਲ ਹਨ। ਵਟਸਐਪ ਨੇ ਇਸ ਬਿਆਨ ’ਚ ਕਿਹਾ ਕਿ ਅਸੀਂ ਖੋਜੀਆਂ ਦੁਆਰਾ ਕੀਤੀ ਗਈ ਰਿਪੋਰਟ ਦੀ ਪ੍ਰਸ਼ੰਸਾਂ ਕਰਦੇ ਹਾਂ ਅਤੇ ਉਨ੍ਹਾਂ ਨੇ ਇਸ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ, ਹਾਲਾਂਕਿ ਇਹ ਬਾਊਂਟੀ ਲਈ ਕੁਆਲੀਫਾਈ ਨਹੀਂ ਕਰਦਾ ਕਿਉਂਕਿ ਇਸ ਵਿਚ ਸਿਰਫ ਸਰਚ ਇੰਜਣ ਇਨਡੈਕਸ ਅਤੇ ਯੂ.ਆਰ.ਐੱਲ. ਸ਼ਾਮਲ ਹਨ, ਜਿਨ੍ਹਾਂ ਨੂੰ ਵਟਸਐਪ ਉਪਭੋਗਤਾਵਾਂ ਨੇ ਖੁਦ ਜਨਤਕ ਕਰਨਾ ਚੁਣਿਆ ਹੈ।
BSNL ਗਾਹਕਾਂ ਲਈ ਖ਼ੁਸ਼ਖ਼ਬਰੀ, 99 ਰੁਪਏ ਵਾਲੇ ਪਲਾਨ ’ਚ ਮੁਫ਼ਤ ਮਿਲੇਗੀ ਇਹ ਖ਼ਾਸ ਸੇਵਾ
NEXT STORY