ਗੈਜੇਟ ਡੈਸਕ– ਤੁਹਾਡੇ ’ਚੋਂ ਕਈ ਲੋਕ ਹੋਣਗੇ ਜੋ ਆਪਣੀ ਪੁਰਾਣੀ ਵਟਸਐਪ ਚੈਟ ਨੂੰ ਸਾਂਭ ਕੇ ਰੱਖਦੇ ਹੋਣਗੇ। ਜਦੋਂ ਵੀ ਅਸੀਂ ਕੋਈ ਨਵੇਂ ਫੋਨ ’ਤੇ ਆਪਣਾ ਵਟਸਐਪ ਅਕਾਊਂਟ ਬਣਾਉਂਦੇ ਹਾਂ ਤਾਂ ਚੈਟ ਨੂੰ ਟ੍ਰਾਂਸਫਰ ਕਰਨ ’ਚ ਸਭ ਤੋਂ ਜ਼ਿਆਦਾ ਸਮੱਸਿਆ ਆਉਂਦੀ ਹੈ ਆਈਫੋਨ ਯੂਜ਼ਰ ਨੂੰ ਜਦੋਂ ਉਹ ਆਈਫੋਨ ਤੋਂ ਐਂਡਰਾਇਡ ’ਤੇ ਸਵਿੱਚ ਕਰਦਾ ਹੈ। ਇਸ ਦਾ ਹੱਲ ਹੁਣ ਗੂਗਲ ਨੇ ਕੱਢ ਲਿਆ ਹੈ। ਹੁਣ ਤੁਸੀਂ ਆਸਾਨੀ ਨਾਲ ਆਈਫੋਨ ਦੀ ਵਟਸਐਪ ਚੈਟ ਹਿਸਟਰੀ ਨੂੰ ਐਂਡਰਾਇਡ ਫੋਨ ’ਚ ਸਟੋਰ ਕਰ ਸਕਦੇ ਹੋ।
ਹਾਲ ਹੀ ’ਚ ਇਕ ਬਲਾਗ ’ਚ ਟੈੱਕ ਯੂਜ਼ਰ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਵਟਸਐਪ ਟੀਮ ਨਾਲ ਮਿਲ ਕੇ ਨਵਾਂ ਕੰਮ ਕੀਤਾ ਹੈ। ਨਾਲ ਹੀ ਉਸ ਨੇ ਇਹ ਵੀ ਦੱਸਿਆ ਹੈ ਕਿ ਵਟਸਐਪ ਨੇ ਕਈ ਹੋਰ ਨਵੇਂ ਫੀਚਰਜ਼ ’ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਜਿਵੇਂ- ਜੇਕਰ ਤੁਸੀਂ ਆਈਫੋਨ ਤੋਂ ਐਂਡਰਾਇਡ ’ਤੇ ਸਵਿੱਚ ਹੁੰਦੇ ਹੋ ਤਾਂ ਅਤੇ ਤੁਸੀਂ ਆਪਣੀ ਚੈਟ ਹਿਸਟਰੀ ਨੂੰ ਵੀ ਸੇਵ ਰੱਖਣਾ ਹੈ ਤਾਂ ਉਹ ਤੁਸੀਂ ਹੁਣ ਆਸਾਨੀ ਨਾਲ ਕਰ ਸਕਦੇ ਹੋ।
ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ
ਫਾਲੋ ਕਰੋ ਇਹ ਸਟੈੱਪ
ਅਜੇ ਇਹ ਫੀਚਰ ਸਿਰਫ ਗੂਗਲ ਪਿਕਸਲ ਫੋਨ ਅਤੇ ਸੈਮਸੰਗ ਦੇ ਕੁਝ ਨਵੇਂ ਫੋਨਾਂ ਨੂੰ ਹੀ ਸਪੋਰਟ ਕਰ ਰਿਹਾ ਹੈ। ਚੈਟ ਨੂੰ ਟ੍ਰਾਂਸਫਰ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਯੂ.ਐੱਸ.ਬੀ.-ਸੀ ਲਾਈਟਨਿੰਗ ਕੇਬਲ ਨਾਲ ਐਂਡਰਾਇਡ ਅਤੇ ਆਈਫੋਨ ਦੋਵਾਂ ਨੂੰ ਕੁਨੈਕਟ ਕਰਨਾ ਹੈ। ਫਿਰ ਆਈਫੋਨ ’ਤੇ ਵਟਸਐਪ ਨੂੰ ਆਨ ਕਰਕੇ QR ਕੋਡ ਨੂੰ ਸਕੈਨ ਕਰੋ। ਇਸ ਤੋਂ ਬਾਅਦ ਅੱਗੇ ਦੇ ਪ੍ਰੋਸੈੱਸ ਨੂੰ ਫਾਲੋ ਕਰੋ। ਇਸ ਤੋਂ ਬਾਅਦ ਤੁਹਾਡੇ ਆਈਫੋਨ ਦਾ ਵਟਸਐਪ ਡਾਟਾ ਐਂਡਰਾਇਡ ਵਾਲੇ ਨਵੇਂ ਫੋਨ ’ਚ ਟ੍ਰਾਂਸਫਰ ਹੋ ਜਾਵੇਗਾ।
ਇਹ ਵੀ ਪੜ੍ਹੋ– 1,999 ਰੁਪਏ ਦੇ ਕੇ ਖ਼ੀਰਦ ਸਕੋਗੇ JioPhone Next, ਇਸ ਦਿਨ ਸ਼ੁਰੂ ਹੋਵੇਗੀ ਵਿਕਰੀ
ਇਨ੍ਹਾਂ ਨਵੇਂ ਫੋਨ ਮਾਡਲਾਂ ਨੂੰ ਕਰੇਗਾ ਸਪੋਰਟ
ਤੁਹਾਨੂੰ ਦੱਸ ਦੇਈਏ ਕਿ ਇਹ ਨਵਾਂ ਫੀਚਰ ਸਿਰਫ ਐਂਡਰਾਇਡ 12 ’ਤੇ ਚੱਲ ਰਹੇ ਫੋਨਾਂ ਨੂੰ ਸਪੋਰਟ ਕਰੇਗਾ ਯਾਨੀ ਜੇਕਰ ਤੁਹਾਡੇ ਕੋਲ ਕੋਈ ਪੁਰਾਣਾ ਫੋਨ ਹੈ ਜਿਸ ਦਾ ਐਂਡਰਾਇਡ ਵਰਜ਼ਨ 12 ਤੋਂ ਘੱਟ ਹੈ ਤਾਂ ਤੁਸੀਂ ਇਸ ਫੀਚਰ ਦਾ ਫਾਇਦਾ ਨਹੀਂ ਲੈ ਸਕੋਗੇ।
ਗੂਗਲ ਨੇ ਬਲਾਗ ਪੋਸਟ ’ਚ ਅੱਗੇ ਦੱਸਿਆ ਕਿ ਉਸ ਨੇ ਵਟਸਐਪ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇਕਿ ਟ੍ਰਾਂਸਫਰ ਸਟੈੱਪ ਦੌਰਾਨ ਡਾਟਾ ਸੁਰੱਖਿਅਤ ਰਹੇ।
ਇਹ ਵੀ ਪੜ੍ਹੋ– Nikon ਨੇ ਲਾਂਚ ਕੀਤਾ ਨਵਾਂ ਪ੍ਰੋਫੈਸ਼ਨਲ ਕੈਮਰਾ, ਕੀਮਤ ਜਾਣ ਹੋ ਜਾਓਗੇ ਹੈਰਾਨ
Nikon ਨੇ ਲਾਂਚ ਕੀਤਾ ਨਵਾਂ ਪ੍ਰੋਫੈਸ਼ਨਲ ਕੈਮਰਾ, ਕੀਮਤ ਜਾਣ ਹੋ ਜਾਓਗੇ ਹੈਰਾਨ
NEXT STORY