ਜਲੰਧਰ- ਦੁਨੀਆ ਭਰ 'ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਯੂਜ਼ਰਸ ਲਈ ਵੀਡੀਓ ਕਾਲਿੰਗ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਲ ਹੀ 'ਚ ਕੰਪਨੀ ਨੇ ਵਿੰਡੋਜ਼ ਫੋਨਜ਼ ਲਈ ਬੀਟਾ ਵਰਜ਼ਨ ਜਾਰੀ ਕੀਤਾ ਸੀ ਜਿਸ ਵਿਚ ਵੀਡੀਓ ਕਾਲਿੰਗ ਫੀਚਰ ਦਿੱਤਾ ਗਿਆ ਸੀ। ਹੁਣ ਇਹ ਫੀਚਰ ਐਂਡ੍ਰਾਇਡ ਸਮਾਰਟਫੋਨ 'ਚ ਵੀ ਆਉਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਅਜੇ ਇਹ ਫੀਚਰ ਬੀਟਾ 'ਚ ਹੀ ਹੈ।
ਵਟਸਐਪ ਦੇ 2.16.318 ਬੀਟਾ ਵਰਜ਼ਨ 'ਚ ਵੀਡੀਓ ਕਾਲ ਦਾ ਫੀਚਰ ਜੋੜਿਆ ਗਿਆ ਹੈ। ਵੀਡੀਓ ਕਾਲ ਕਰਨ ਲਈ ਯੂਜ਼ਰ ਨੂੰ ਡਾਇਲਰ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ ਜੋ ਸਰਚ ਆਈਕਨ ਦੇ ਨਾਲ ਮੌਜੂਦ ਹੈ। ਡਾਇਰਲ ਆਈਕਨ 'ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰ ਨੂੰ ਵਾਇਸ ਕਾਲ ਜਾਂ ਵੀਡੀਓ ਕਾਲ 'ਚੋਂ ਚੋਣ ਕਰਨ ਲਈ ਕਿਹਾ ਜਾਵੇਗਾ। ਧਿਆਨ ਰਹੇ ਕਿ ਇਹ ਫੀਚਰ ਉਦੋਂ ਹੀ ਕੰਮ ਕਰੇਗਾ ਜਦੋਂ ਕਾਲਰ ਅਤੇ ਜਿਸ ਨੂੰ ਕਾਲ ਕਰਨੀ ਹੈ ਉਹ ਦੋਵੇਂ ਐਂਡ੍ਰਾਇਡ ਬੀਟਾ ਟੈਸਟਿੰਗ ਪ੍ਰੋਗਰਾਮ ਦਾ ਹਿੱਸਾ ਹੋਣਗੇ। ਜੇਕਰ ਦੂਜੇ ਸਖਸ਼ ਕੋਲ ਐਪ ਦਾ ਪੁਰਾਣਾ ਵਰਜ਼ਨ ਹੈ ਜਾਂ ਬੀਟਾ ਵਰਜ਼ਨ ਇਸਤੇਮਾਲ ਨਹੀਂ ਕਰ ਰਿਹਾ ਹੈ ਤਾਂ ਕਾਲਰ ਨੂੰ '3ouldn’t place call' ਦਾ ਮੈਸੇਜ ਮਿਲੇਗਾ।
ਜੇਕਰ ਤੁਸੀਂ ਵਟਸਐਪ ਦੇ ਬੀਟਾ ਟੈਸਟਰ ਹੋ ਤਾਂ ਅਜੇ ਵੀ ਪਲੇਅ ਸਟੋਰ 'ਚ ਇਸ ਦਾ ਅਪਡੇਟ ਮਿਲ ਜਾਵੇਗਾ। ਜੇਕਰ ਤੁਸੀਂ ਬੀਟਾ ਟੈਸਟਰ ਨਹੀਂ ਬਣਨਾ ਚਾਹੁੰਦੇ ਤਾਂ ਏ.ਪੀ.ਕੇ. ਮਿਰਰ ਦੀ ਵੈੱਬਸਾਈਟ 'ਤੇ ਜਾ ਕੇ ਇਸ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹੋ।
Xiaomi ਨੇ ਲਾਂਚ ਕੀਤਾ Mi Mix ਸਮਾਰਟਫੋਨ, ਜਾਣੋ ਕੀਮਤ ਤੇ ਖਾਸ ਫੀਚਰ
NEXT STORY