ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਅੱਜ ਬੀਜਿੰਗ 'ਚ ਆਯੋਜਿਤ ਇਕ ਇਵੈਂਟ ਦੌਰਾਨ ਆਪਣਾ ਫਲੈਗਸ਼ਿਪ ਸਮਾਰਟਫੋਨ Mi Mix ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਪ੍ਰੀ-ਆਰਡਰ ਬੁਕਿੰਗ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਚੀਨੀ ਮਾਰਕੀਟ 'ਚ ਇਹ 4 ਨਵੰਬਰ ਤੋਂ ਉਪਲੱਬਧ ਹੋਵੇਗਾ ਅਤੇ ਦੋ ਵੇਰੀਅੰਟਸ 'ਚ ਮਿਲੇਗਾ। ਇਸ ਦੇ 4ਜੀ.ਬੀ. ਰੈਮ/128ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 3,499 ਚੀਨੀ ਯੁਆਨ (ਕਰੀਬ 34,500 ਰੁਪਏ) ਅਤੇ 6ਜੀ.ਬੀ. ਰੈਮ/256ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 3,999 ਚੀਨੀ ਯੁਆਨ (ਕਰੀਬ 39,500 ਰੁਪਏ) ਰੱਖੀ ਗਈ ਹੈ।
ਕਵਰਡ ਐੱਜ ਡਿਸਪਲੇ ਦੇ ਨਾਲ ਇਸ ਸੈਰਾਮਿਕ ਬਾਡੀ ਵਾਲੇ ਸਮਾਰਟਫੋਨ 'ਚ 6.4-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜੋ 1080x2040 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ ਵਿਚ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ 'ਚ 4400 ਐੱਮ.ਏ.ਐੱਚ. ਦੀ ਪਾਵਰ ਵਾਲੀ ਬੈਟਰੀ ਲੱਗੀ ਹੈ ਜੋ ਕੁਇੱਕ ਚਾਰਜ 3.0 ਤਕਨੀਕ ਨੂੰ ਸਪੋਰਟ ਕਰਦੀ ਹੈ।
ਘਰ ਤੋਂ ਲੈ ਕੇ ਕਾਰ ਤਕ Jio ਨਾਲ ਸਭ ਬਣੇਗਾ ਸਮਾਰਟ
NEXT STORY