ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਗਲੋਬਲ ਸਕਿਓਰਿਟੀ ਸੈਂਟਰ ਪੇਜ ਨੂੰ 10 ਭਾਸ਼ਾਵਾਂ 'ਚ ਪਬਲਿਸ਼ ਕੀਤਾ ਹੈ। ਇਸ ਪੇਜ ਰਾਹੀਂ ਯੂਜ਼ਰਜ਼ ਨੂੰ ਵਟਸਐਪ 'ਤੇ ਸੁਰੱਖਿਅਤ ਰਹਿਣ ਦੇ ਟਿਪਸ ਮਿਲਣਗੇ ਅਤੇ ਅਣਚਾਹੇ ਮੈਸੇਜ, ਕਾਲ ਆਦਿ ਤੋਂ ਵੀ ਬਚਣ ਦੇ ਤਰੀਕੇ ਮਿਲਣਗੇ।
ਵਟਸਐਪ ਨੇ ਵੀਰਵਾਰ ਨੂੰ ਇਸ ਪੇਜ ਨੂੰ ਪਬਲਿਸ਼ ਕੀਤਾ ਹੈ। ਇਸ ਪੇਜ ਨੂੰ ਯੂਜ਼ਰਜ਼ ਦੀ ਪ੍ਰਾਈਵੇਸੀ ਅਤੇ ਸੇਫਟੀ ਲਈ ਤਿਆਰ ਕੀਤਾ ਗਿਆ ਹੈ। ਵਟਸਐਪ ਦਾ ਸਕਿਓਰਿਟੀ ਸੈਂਟਰ ਪੇਜ ਅੰਗਰੇਜੀ, ਹਿੰਦੀ, ਪੰਜਾਬੀ, ਤਮਿਲ, ਮਲਿਆਲਮ, ਬੰਗਾਲੀ, ਮਰਾਠੀ ਅਤੇ ਗੁਜਰਾਤੀ ਸਣੇ 10 ਭਾਸ਼ਾਵਾਂ 'ਚ ਉਪਲੱਬਧ ਹੈ।
ਵਟਸਐਪ ਨੇ ਆਪਣੇ ਇਸ ਪੇਜ 'ਚ ਕਿਹਾ ਹੈ ਕਿ ਸ਼ੁਰੂਆਤ ਤੋਂ ਅਖੀਰ ਤਕ ਐਨਕ੍ਰਿਪਸ਼ਨ ਦੇ ਨਾਲ ਵਿਅਕਤੀਗਤ ਸੰਦੇਸ਼ਾਂ ਦੀ ਸੁਰੱਖਿਆ ਸਕੈਮਰਾਂ ਅਤੇ ਧੋਖੇਬਾਜ਼ਾਂ ਦੇ ਖਿਲਾਫ ਰੱਖਿਆ ਦੀਆਂ ਸਭ ਤੋਂ ਚੰਗੀਆਂ ਲਾਈਨਾਂ 'ਚੋਂ ਇਕ ਹੈ ਅਤੇ ਇਸਤੋਂ ਇਲਾਵਾ ਵਟਸਐਪ ਲੋਕਾਂ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਵਧਾਉਣ ਲਈ ਲਗਾਤਾਰ ਨਵੇਂ-ਨਵੇਂ ਤਰੀਕਿਆਂ 'ਤੇ ਕੰਮ ਕਰ ਰਿਹਾ ਹੈ।
ਵਟਸਐਪ ਨੇ ਭਾਰਤ 'ਚ ਸਟੇ ਸੇਫ ਵਿਦ ਵਟਸਐਪ ਮੁਹਿੰਮ ਦੀ ਸ਼ੁਰੂਆਤ ਕੀਤਾ ਹੈ ਜਿਸਦਾ ਮਕਸਦ ਦੇਸ਼ 'ਚ ਵਟਸਐਪ ਯੂਜ਼ਰਜ਼ ਨੂੰ ਜਾਗਰੂਕ ਕਰਨਾ ਹੈ। ਯੂਜ਼ਰਜ਼ ਦੀ ਸੇਫਟੀ ਲਈ ਵਟਸਐਪ 'ਤੇ ਪਹਿਲਾਂ ਤੋਂ ਹੀ ਕਈ ਸੇਫਟੀ ਫੀਚਰਜ਼ ਹਨ ਜਿਨ੍ਹਾਂ 'ਚ ਟੂ ਸਟੈੱਪ ਵੈਰੀਫਿਕੇਸ਼ਨ, ਬਲੈਕ ਐਂਡ ਰਿਪੋਰਟ, ਸਪੈਮ ਬਲਾਕ ਸ਼ਾਮਲ ਹਨ।
ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ 'ਚ ਇਕ ਨਵੇਂ ਫੀਚਰ ਦੀ ਟੈਸਟਿੰਗ ਸ਼ੁਰੂ ਕੀਤੀ ਹੈ। ਫੀਚਰ ਜਾਰੀ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਸਟੇਟਸ ਟੈਬ ਦੇ ਅੰਦਰ ਇਕ ਨੋਟੀਫਿਕੇਸ਼ਨ ਬੈਨਲ ਮਿਲੇਗਾ। ਇਸ ਫੀਚਰ ਦੀ ਮਦਦ ਨਾਲ 24 ਘੰਟਿਆਂ ਤੋਂ ਬਾਅਦ ਵੀ ਸਟੇਟਸ ਨੂੰ ਦੇਖਿਆ ਜਾ ਸਕੇਗਾ। ਦਰਅਸਲ, ਇਹ ਸਟੇਟਸ ਅਪਡੇਟ 24 ਘੰਟਿਆਂ ਦੇ ਬਾਅਦ ਡਿਵਾਈਸ 'ਤੇ ਸਟੋਰ ਕੀਤੇ ਜਾਣਗੇ।
WhatsApp ਨੇ ਭਾਰਤ 'ਚ ਅਪ੍ਰੈਲ ਮਹੀਨੇ ਦੌਰਾਨ ਲੱਖਾਂ Accounts ਕੀਤੇ ਬੰਦ, ਜਾਣੋ ਵਜ੍ਹਾ
NEXT STORY