ਜਲੰਧਰ— ਦੁਨੀਆ ਭਰ 'ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਲਗਾਤਾਰ ਆਪਣੇ ਮੈਸੇਜਿੰਗ ਪਲੇਟਫਾਰਮ ਲਈ ਨਵੇਂ-ਨਵੇਂ ਅਪਡੇਟ ਪੇਸ਼ ਕਰਦੀ ਹੈ। ਇਸ ਵਾਰ ਵਟਸਐਪ ਤੁਹਾਡੇ ਲਈ ਇਕ ਅਜਿਹਾ ਫੀਚਰ ਲੈ ਕੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ। ਦਰਅਸਲ, ਵਟਸਐਪ ਨੇ ਇਕ ਅਜਿਹਾ ਨਵਾਂ ਫੀਚਰ ਜਾਰੀ ਕੀਤਾ ਹੈ ਜਿਸ ਦੇ ਚੱਲਦੇ ਤੁਸੀਂ ਇਹ ਜਾਣ ਸਕੋਗੇ ਕਿ ਕੋਣ ਕਿਸ ਨਾਲ ਗੱਲ ਕਰ ਰਿਹਾ ਹੈ।
ਆਓ ਜਾਣਦੇ ਹਾਂ ਇਸ ਫੀਚਰ ਬਾਰੇ-
ਵਟਸਐਪ ਦੇ ਇਸ ਫੀਚਰ ਰਾਹੀਂ ਜੇਕਰ ਤੁਸੀਂ ਕਿਸੇ ਵੀ ਗਰੁੱਪ 'ਚ ਚੈਟ ਕਰ ਰਹੇ ਹੋ ਤਾਂ ਤੁਸੀਂ ਜਿਸ ਦੇ ਸਵਾਲ ਦਾ ਜਵਾਬ ਦੇ ਰਹੇ ਹੋ ਉਸ ਦਾ ਨਾਂ ਕੋਟ ਕਰ ਦਿਓ। ਜਿਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸ ਦੀ ਗੱਲ ਦਾ ਜਵਾਬ ਦੇ ਰਹੇ ਹੋ ਜਾਂ ਫਿਰ ਕੋਈ ਹੋਰ ਕਿਸ ਦੀ ਗੱਲ ਦਾ ਜਵਾਬ ਦੇ ਰਿਹਾ ਹੈ। (ਉਦਾਹਰਣ ਲਈ, ਜੇਕਰ ਤੁਸੀਂ ਗਰੁੱਪ ਚੈਟ ਕਰ ਰਹੇ ਹੋ ਤਾਂ ਤੁਸੀਂ ਜਿਸ ਵੀ ਵਿਕਅਤੀ ਦੇ ਸਵਾਲ ਦਾ ਜਵਾਬ ਦੇ ਰਹੇ ਹੋ ਉਸ ਦਾ ਨਾਂ ਹਾਈਲਾਈਟ ਕਰ ਸਕਦੇ ਹੋ)। ਉਥੇ ਹੀ ਹੁਣ ਤੁਹਾਨੂੰ ਕਿਸੇ ਵੀ ਮੈਸੇਜ ਦਾ ਜਵਾਬ ਦੇਣ ਲਈ ਐਪ ਨੂੰ ਓਪਨ ਕਰਨ ਦੀ ਵੀ ਲੋੜ ਨਹੀਂ ਹੈ। ਜੀ ਹਾਂ, ਹੁਣ ਤੁਸੀਂ ਕਿਸੇ ਵੀ ਮੈਸੇਜ ਦਾ ਡਾਇਰੈਕਟ ਰਿਪਲਾਈ ਕਰ ਸਕਦੇ ਹੋ।
ਇਸ ਤਰ੍ਹਾਂ ਕਰੋ ਇਸ ਫੀਚਰ ਦੀ ਵਰਤੋਂ-
ਵਟਸਐਪ ਦੇ ਇਸ ਫੀਚਰ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਵਟਸਐਪ ਅਪਡੇਟ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਗਰੁੱਪ 'ਚ ਜਿਸ ਵੀ ਵਿਅਕਤੀ ਦੇ ਮੈਸੇਜ ਦਾ ਰਿਪਲਾਈ ਦੇਣਾ ਚਾਹੁੰਦੇ ਹੋ ਉਸ ਦੇ ਮੈਸੇਜ 'ਤੇ ਕੁਝ ਦੇਰ ਟੈਪ ਕਰਕੇ ਹੋਲਡ ਰੱਖੋ। ਇਸ ਨਾਲ ਉਹ ਮੈਸੇਜ ਸਿਲੈਕਟ ਹੋ ਜਾਵੇਗਾ।
ਹੁਣ ਐਪ 'ਚ ਸਭ ਤੋਂ ਉੱਪਰ ਵਾਲੇ ਪਾਸੇ ਤੁਹਾਨੂੰ ਰਿਪਲਾਈ ਦੀ ਆਪਸ਼ਨ ਦਿਸੇਗੀ, ਉਸ 'ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਜਿਥੇ ਤੁਸੀਂ ਮੈਸੇਜ ਟਾਈਪ ਕਰਦੇ ਹੋ ਉਥੇ ਮੈਸੇਜ ਗ੍ਰੇ ਰੰਗ ਦੇ ਬਾਕਸ 'ਚ ਦਿਖਾਈ ਦੇਵੇਗਾ, ਜਿਸ ਨੂੰ ਤੁਸੀਂ ਸਿਲੈਕਟ ਕੀਤਾ ਸੀ। ਬਸ ਹੁਣ ਤੁਸੀਂ ਆਪਣਾ ਜਵਾਬ ਟਾਈਪ ਕਰਕੇ ਸੈਂਡ ਕਰ ਦਿਓ।
ਕਾਰ, ਬਾਈਕ ਖਰੀਦਣ ਤੋਂ ਲੈ ਕੇ ਇੰਸ਼ੋਅਰਸ ਤੱਕ ਫਲਿਪਕਾਰਟ ਦੇਵੇਗਾ ਸਾਰੀ ਸਹੂਲਤਾਂ
NEXT STORY