ਜਲੰਧਰ- ਹੁਣ ਤੱਕ ਵਟਸਐਪ ਲਈ ਇਹ ਸਾਲ ਬੇਹੱਦ ਹੀ ਖਾਸ ਰਿਹਾ ਹੈ। ਇਸ ਮੈਸੇਜਿੰਗ ਐਪ ਵੱਲੋਂ ਆਪਣੇ ਯੂਜ਼ਰਜ਼ ਲਈ ਕਈ ਨਵੇਂ ਫੀਚਰਜ਼ ਰੋਲਆਊਟ ਕੀਤੇ ਜਾ ਚੁੱਕੇ ਹਨ। ਕੰਪਨੀ ਦੀ ਕੋਸ਼ਿਸ਼ ਵਟਸਐਪ ਦੇ ਇੰਟਰਫੇਸ ਨੂੰ ਬਿਹਦਰ ਬਣਾਉਣ ਤੋਂ ਇਲਾਵਾ ਕੰਟੈਂਟ ਸਾਂਝਾ ਕਰਨ ਨੂੰ ਹੋਰ ਆਸਾਨ ਬਣਾਉਣ ਦੀ ਰਹੀ ਹੈ। ਹੁਣ ਇਕ ਤਾਜ਼ਾ ਜਾਣਕਾਰੀ ਮਿਲੀ ਹੈ ਕਿ ਕੰਪਨੀ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਦੀ ਮਦਦ ਨਾਲ ਯੂਜ਼ਰ ਆਸਾਨੀ ਨਾਲ ਵਾਇਸ ਕਾਲ ਤੋਂ ਵੀਡੀਓ ਕਾਲ 'ਚ ਸਵਿੱਚ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਇਸ ਸਾਲ ਤੋਂ ਬਿਜ਼ਨੈੱਸ ਸੇਵਾ ਰਾਹੀਂ ਕਮਾਈ ਕਰਨਾ ਵੀ ਸ਼ੁਰੂ ਕਰੇਗੀ।
WABetaInfo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ ਐਂਡਰਾਇਡ 'ਤੇ ਇਕ ਨਵੇਂ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਜਿਸ ਦੀ ਮਦਦ ਨਾਲ ਯੂਜ਼ਰ ਵਾਇਸ ਕਾਲ ਤੋਂ ਸਿੱਧਾ ਵੀਡੀਓ ਕਾਲ 'ਚ ਸਵਿੱਚ ਕਰ ਸਕਣਗੇ। ਇਸ ਫੀਚਰ ਰਾਹੀਂ ਵੀਡੀਓ ਕਾਲ ਤੋਂ ਵਾਇਸ ਕਾਲ 'ਚ ਸਵਿੱਚ ਕਰਨਾ ਵੀ ਸੰਭਵ ਹੋਵੇਗਾ। ਅਜਿਹਾ ਕਰਨ ਦੌਰਾਨ ਤੁਹਾਨੂੰ ਕਾਲ ਨੂੰ ਡਿਸਕੁਨੈਕਟ ਵੀ ਨਹੀਂ ਕਰਨਾ ਹੋਵੇਗਾ। ਵਟਸਐਪ ਦੇ ਮੌਜੂਦਾ ਵਰਜ਼ਨ 'ਚ ਜੇਕਰ ਤੁਸੀਂ ਕਿਸੇ ਵਾਇਸ ਕਾਲ ਦੌਰਾਨ ਵੀਡੀਓ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਪਹਿਲਾਂ ਵਾਇਸ ਕਾਲ ਬੰਦ ਕਰਨ ਤੋਂ ਬਾਅਦ ਫਿਰ ਤੋਂ ਵੀਡੀਓ ਕਾਲ ਕਰਨੀ ਪੈਂਦੀ ਹੈ। ਪਰ ਨਵੇਂ ਫੀਚਰ ਰਾਹੀਂ ਯੂਜ਼ਰ ਦੀ ਇਹ ਪਰੇਸ਼ਾਨੀ ਦੂਰ ਹੋ ਜਾਵੇਗੀ। ਨਵੇਂ ਫੀਚਰ ਨੂੰ ਐਂਡਰਾਇਡ ਬੀਟਾ ਵਰਜ਼ਨ 2.17.263 'ਤੇ ਜਾਰੀ ਕੀਤਾ ਗਿਆ ਹੈ ਜਿਸ ਨੂੰ ਪਿਛਲੇ ਹਫਤੇ ਹੀ ਰਿਲੀਜ਼ ਕੀਤਾ ਗਿਆ ਸੀ।
ਟਿਪਸਟਰ ਨੇ ਪਾਇਆ ਕਿ ਵਾਇਸ ਓਵਰ ਇੰਟਰਨੈੱਟ ਪ੍ਰੋਟੋਕਾਲ ਦੇ ਨਵੇਂ ਯੂ.ਆਈ. 'ਚ ਵਾਇਸ ਕਾਲ ਦੌਰਾਨ ਸਕਰੀਨ ਦੇ ਹੇਠਲੇ ਹਿੱਸੇ 'ਤੇ ਇਕ ਵੀਡੀਓ ਕਾਲ ਦਾ ਬਟਨ ਨਜ਼ਰ ਆਉਂਦਾ ਹੈ। ਜੇਕਰ ਕੋਈ ਯੂਜ਼ਰ ਵੀਡੀਓ ਕਾਲ 'ਚ ਸਵਿੱਚ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਵੀਡੀਓ ਬਟਨ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਕੈਮਰਾ ਐਕਟਿਵ ਹੋ ਜਾਵੇਗਾ। ਇਸ ਤੋਂ ਬਾਅਦ ਵੀਡੀਓ ਕਾਲ ਕਰਨਾ ਸੰਭਵ ਹੋ ਜਾਵੇਗਾ। ਦੱਸ ਦਈਏ ਕਿ ਤੁਸੀਂ ਜਦੋਂ ਵੀ ਵਾਇਸ ਕਾਲ ਦੌਰਾਨ ਕਾਲ 'ਚ ਸਵਿੱਚ ਕਰਨਾ ਚਾਹੋਗੇ ਤਾਂ ਕਾਲ ਦੀ ਸ਼ੁਰੂਆਤ ਦੂਜੇ ਪਾਸੇ ਮੌਜੂਦ ਵਿਅਕਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਹੋਵੇਗੀ। ਟਿਪਸਟਰ ਨੇ ਦੱਸਿਆ ਕਿ ਇਹ ਫੀਚਰ ਡਿਫਾਲਟ 'ਚ ਡਿਸੇਬਲ ਹੈ। ਸੰਭਵ ਹੈ ਕਿ ਇਹ ਫੀਚਰ ਵਟਸਐਪ ਯੂਜ਼ਰ ਲਈ ਆਉਣ ਵਾਲੇ ਅਪਡੇਟ 'ਚ ਐਕਟਿਵ ਕੀਤਾ ਜਾਵੇ।
ਇਸ ਟਿਪਸਟਰ ਨੇ ਕੰਪਨੀ ਦੀ ਬਿਜ਼ਨੈੱਸ ਰਣਨਿਤੀ ਬਾਰੇ ਵੀ ਦੱਸਿਆ। ਪਤਾ ਲੱਗਾ ਹੈ ਕਿ ਵਟਸਐਪ ਦੁਆਰਾ ਛੋਟੇ ਅਤੇ ਮੱਧ ਉਦਯੋਗਪਤੀਆਂ ਲਈ ਨਵੀਂ ਐਪ ਡਿਵੈੱਲਪ ਕੀਤੀ ਜਾ ਰਹੀ ਹੈ। ਇਹ ਐਂਡਰਾਇਡ, ਆਈ.ਓ.ਐੱਸ. ਅਤੇ ਵਿੰਡੋਜ਼ ਫੋਨ ਪਲੇਟਫਾਰਮ ਲਈ ਉਪਲੱਬਧ ਹੋਵੇਗੀ। ਬਿਜ਼ਨੈੱਸ ਹਾਊਸ ਨੂੰ ਆਪਣੇ ਗਾਹਕਾਂ ਨਾਲ ਸੰਪਰਕ ਕਰਨ ਲਈ ਵਟਸਐਪ ਦੇ ਬਿਜ਼ਨੈੱਸ ਐਪ ਦੀ ਵਰਤੋਂ ਕਰਨੀ ਹੋਵੇਗੀ। ਹਾਲਾਂਕਿ, ਯੂਜ਼ਰ ਉਦੋਂ ਵੀ ਮੁੱਖ ਐਪ ਰਾਹੀਂ ਹੀ ਬਿਜ਼ਨੈੱਸ ਹਾਊਸ ਨਾਲ ਸੰਪਰਕ ਕਰ ਸਕਣਗੇ। ਜੇਕਰ ਕੋਈ ਯੂਜ਼ਰ ਚਾਹੇ ਤਾਂ ਬਿਜ਼ਨੈੱਸ ਕਮਿਊਨੀਕੇਸ਼ੰਸ ਫੀਚਰ ਨੂੰ ਡਿਸੇਬਲ ਵੀ ਕਰ ਸਕਦਾ ਹੈ।
6GB ਰੈਮ ਨਾਲ ਪੇਸ਼ ਹੋਵੇਗਾ Samsung Galaxy Note 8 Emperor Edition ਸਮਾਰਟਫੋਨ
NEXT STORY