ਜਲੰਧਰ- ਉਮੀਦ ਹੈ ਕਿ ਯੂਜ਼ਰਸ ਨੂੰ ਆਪਣੀ ਪਸੰਦੀਦਾ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਤੋਂ ਪੈਸੇ ਟਰਾਂਸਫਰ ਲਈ ਹੁਣ ਸਿਰਫ ਕੁੱਝ ਹੀ ਦਿਨ ਹੋਰ ਇੰਤਜ਼ਾਰ ਕਰਨਾ ਹੋਵੇਗਾ। ਇਸ ਫੀਚਰ ਦੇ ਆਉਣ ਦੀ ਜਾਣਕਾਰੀਆਂ ਪਿਛਲੇ ਕੁਝ ਮਹੀਨਿਆਂ ਤੋਂ ਸੁਰਖੀਆਂ ਬਟੋਰ ਰਹੀਆਂ ਸਨ। ਹੁਣ ਇਸ ਨੂੰ ਐਂਡ੍ਰਾਇਡ ਐਪ 'ਚ ਬੀਟਾ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਹੈ।
WAbetainfo ਦੇ ਮੁਤਾਬਕ, ਐਂਡ੍ਰਾਇਡ ਲਈ ਵਾਟਸਐਪ 2.17.285 ਬੀਟਾ 'ਚ ਇਕ ਲੁੱਕੇ ਹੋਏ ਪੇਜ਼ 'ਚ ਪੇਮੇਂਟ ਫੀਚਰ ਨੂੰ ਵੇਖਿਆ ਗਿਆ ਹੈ ਅਤੇ ਇਸ ਦੀ ਤਸਵੀਰ ਨੂੰ ਵੀ ਸ਼ੇਅਰ ਕੀਤਾ ਗਿਆ ਹੈ। ਤਸਵੀਰ ਤੋਂ ਜੋ ਸਮਝ ਆ ਰਿਹਾ ਹੈ ਉਸ ਦੇ ਮੁਤਾਬਕ ਵਾਟਸਐਪ ਦੇ ਰਾਹੀਂ ਫਿਲਹਾਲ UPI (ਯੂਨਿਫਾਇਡ ਪੇਮੇਂਟ ਇੰਟਰਫੇਸ) ਰਾਹੀਂ ਬੈਂਕ-ਟੂ-ਬੈਂਕ ਪੈਸੇ ਟਰਾਂਸਫਰ ਕੀਤੇ ਜਾ ਸਕਣਗੇ। ਇਹ ਆਧਾਰ ਇੰਫਰਾਸਟ੍ਰਕਚਰ 'ਤੇ ਕੰਮ ਕਰੇਗਾ। ਹਾਲਾਂਕਿ UPI IMPS ਪ੍ਰੋਟੋਕਾਲ 'ਤੇ ਕੰਮ ਕਰਦਾ ਹੈ ਇਸ ਲਈ ਬੈਂਕ ਟਰਾਂਸਫਰ ਇੰਸਟੈਂਟ ਹੋਵੇਗਾ।
ਅਸੀਂ ਪਹਿਲਾਂ ਵੀ ਤੁਹਾਨੂੰ ਇਹ ਜਾਣਕਾਰੀ ਸ਼ੇਅਰ ਕੀਤੀ ਸੀ ਕਿ ਵਟਸਐਪ ਇਸ ਸਾਲ ਦੇ ਅਖਿਰ ਤੱਕ ਆਪਣੀ ਐਪ 'ਚ ਪੇਮੇਂਟ ਫੀਚਰ ਲਿਆਉਣ ਦੀ ਤਿਆਰੀ 'ਚ ਹੈ। ਕੁਝ ਪਾਪੂਲਰ ਮੈਸੇਜਿੰਗ ਐਪ ਜਿਵੇਂ WeChat ਅਤੇ Hike ਮੈਸੇਂਜਰ ਪਹਿਲਾਂ ਤੋਂ ਹੀ ਪੇਮੇਂਟ ਸਰਵਿਸ ਨੂੰ ਸਪੋਰਟ ਕਰਦੀਆਂ ਹਨ ਪਰ ਵਟਸਐਪ ਇਨ੍ਹਾਂ ਸਾਰਿਆਂ ਐਪ 'ਚੋਂ ਸਭ ਤੋਂ ਜ਼ਿਆਦਾ ਪਾਪੂਲਰ ਹੈ ਅਤੇ ਭਾਰਤ 'ਚ ਇਸ ਦੀ ਪਹੁੰਚ ਵੀ ਜ਼ਿਆਦਾ ਹੈ। ਅਜਿਹੇ 'ਚ ਵਟਸਐਪ 'ਚ ਪੇਮੇਂਟ ਫੀਚਰ ਆਉਣਾ ਡਿਜ਼ੀਟਲ ਪੇਮੇਂਟ ਨੂੰ ਉਤਸ਼ਾਹ ਕਾਫ਼ੀ ਮਿਲੇਗਾ।
ਸੈਮਸੰਗ Galaxy Note 8 ਦੀ ਪ੍ਰੀ-ਆਰਡਰ ਤੇ ਰਿਲੀਜ਼ ਤਰੀਕ ਲਾਂਚ ਤੋਂ ਪਹਿਲਾਂ ਲੀਕ
NEXT STORY