ਜਲੰਧਰ- ਵਟਸਐਪ 'ਤੇ ਜ਼ਿਆਦਾਤਰ ਯੂਜ਼ਰਾਂ ਵੱਲੋਂ ਫੋਟੋ ਸ਼ੇਅਰਿੰਗ, ਚੈਟਿੰਗ, ਟੈਕਸਟ ਮੈਸੇਜਿੰਗ, ਡਾਕਿਊਮੈਂਟਸ, ਪੀ.ਡੀ.ਐੱਫ. ਫਾਇਲਾਂ, ਜਿਫ ਇਮੇਸ, ਵੀਡੀਓ ਆਦਿ ਸੇਅਰ ਕਰਨ ਲਈ ਕੀਤੀ ਜਾਂਦੀ ਹੈ। ਅੱਜ-ਕਲ ਇਸੇ ਵਟਸਐਪ ਰਾਹੀਂ ਹੈਕਰਜ਼ ਤੁਹਾਡਾ ਡਾਟਾ ਵੀ ਚੋਰੀ ਕਰ ਰਹੇ ਹਨ ਜੋ ਤੁਹਾਡੀ ਪ੍ਰਾਈਵੇਸੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਵਟਸਐਪ 'ਤੇ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ ਹੈ।
Avoid sharing information
ਆਪਣੀ ਨਿਜੀ ਜਾਣਕਾਰੀ ਸ਼ੇਅਰ ਕਰਨ ਤੋਂ ਬਚੋ ਜਿਵੇਂ, ਫੋਨ/ਮੋਬਾਇਲ ਨੰਬਰ, ਘਰ ਦਾ ਪਤਾ, ਬੈਂਕ ਡਿਟੇਲ, ਈ-ਮੇਲ, ਡੈਬਿਟ ਜਾਂ ਕ੍ਰੇਡਿਟ ਕਾਰਡ ਆਦਿ ਦੀ ਜਾਣਕਾਰੀ ਸ਼ੇਅਰ ਕਰਨ ਤੋਂ ਬਚੋ। ਇਸ ਨਾਲ ਤੁਹਾਡੀ ਪ੍ਰਾਈਵੇਸੀ ਜਨਤਕ ਹੋ ਜਾਵੇਗੀ ਜੋ ਕਿ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ।
WhatsApp Web
ਜੇਕਰ ਤੁਸੀਂ ਵਟਸਐਪ ਵੈੱਬ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨੀ ਵਰਤੋਂ। ਜਦੋਂ ਵੀ ਤੁਸੀਂ ਇਸ ਦੀ ਵਰਤੋਂ ਕਰੋ ਤਾਂ ਅਕਾਊਂਟ ਨੂੰ ਲਾਗ-ਆਊਟ ਕਰਨਾ ਕਦੇ ਨਾ ਭੁੱਲੋ।
Contacts Only
ਆਪਣੀ ਵਟਸਐਪ ਪ੍ਰੋਫਾਇਲ ਫੋਟੋ ਨੂੰ ਜੇਕਰ ਸਿਰਫ ਆਪਣੇ ਨਾਲ ਜੁੜੇ ਵਿਸ਼ਵਾਸੀ ਲੋਕਾਂ ਨਾਲ ਹੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਪ੍ਰਾਈਵੇਸੀ ਆਪਸ਼ਨ 'ਚ ਜਾ ਕੇ '3ontacts only' ਕਰ ਦਿਓ। ਇਸ ਨਾਲ ਤੁਹਾਡੀ ਫੋਟੋ ਸ਼ੇਅਰਿੰਗ ਨੂੰ ਦੂਜੇ ਲੋਕ ਨਾ ਤਾਂ ਦੇਖ ਸਕਣਗੇ ਅਤੇ ਨਾ ਹੀ ਆਸਾਨੀ ਨਾਲ ਡਾਊਨਲੋਡ ਕਰ ਸਕਣਗੇ।
Privacy
ਆਪਣੀ ਪ੍ਰਾਈਵੇਸੀ ਲਈ ਜੇਕਰ ਤੁਸੀਂ ਵਟਸਐਪ 'ਤੇ ਇਹ ਨਹੀਂ ਦਿਖਾਉਣਾ ਚਾਹੁੰਦੇ ਕਿ ਤੁਸੀਂ ਕਦੋਂ ਆਨ ਜਾਂ ਆਫਲਾਈਨ ਰਹਿੰਦੇ ਹੋ ਤਾਂ ਤੁਸੀਂ ਇਸ ਲਈ ਵਟਸਐਪ ਪ੍ਰੋਫਾਇਲ 'ਚ ਜਾ ਕੇ ਪ੍ਰਾਈਵੇਸੀ ਮੈਨਿਊ 'ਚ ਲਾਸਟ ਸੀਨ ਆਪਸ਼ਨ ਨੂੰ ਡਿਸੇਬਲ ਕਰ ਦਿਓ।
Password
ਤੁਸੀਂ ਆਪਣੇ ਮੋਬਾਇਲ 'ਚ ਵਟਸਐਪ ਨੂੰ ਹਮੇਸ਼ਾ ਪਾਸਵਰਡ ਦੇ ਕੇ ਸੁਰੱਖਿਅਤ ਰੱਖੋ ਤਾਂ ਜੋ ਕਦੇ ਭੁੱਲ ਕੇ ਵੀ ਮੋਬਾਇਲ ਖੁਲ੍ਹਾ ਰਹਿ ਜਾਵੇ, ਗੁਆਚ ਜਾਵੇ ਜਾਂ ਕਿਸੇ ਦੂਜੇ ਦੇ ਹੱਥ ਲੱਗ ਜਾਵੇ ਤਾਂ ਤੁਹਾਡੀ ਚੈਟ ਸੁਰੱਖਿਅਤ ਬਣੀ ਰਹੇ। ਅਜਿਹਾ ਕਰਨ ਲਈ ਆਪਣੇ ਮੋਬਾਇਲ 'ਚ 360 ਸਕਿਓਰਿਟੀ ਵਰਗਾ ਕੋਈ ਐਪ ਇੰਸਟਾਲ ਕਰੋ ਜੋ ਕਿ ਪਾਸਵਰਡ ਜਾਂ ਪਿੰਨ ਨਾਲ ਵਟਸਐਪ ਨੂੰ ਪ੍ਰੋਟੈਕਟ ਕਰਦੀ ਹੈ।
ਹੁਣ ਇਸ ਮਿਊਜ਼ੀਕ ਐਪ ਨੂੰ ਮਿਲੀ 9 ਭਾਰਤੀ ਭਾਸ਼ਾਵਾਂ ਦੀ ਸਪੋਰਟ
NEXT STORY