ਫਿਰੋਜ਼ਪੁਰ (ਸੰਨੀ ਚੋਪੜਾ): ਅੱਜ ਸਵੇਰੇ-ਸਵੇਰੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਵੀ ਸੰਘਣੀ ਧੁੰਦ ਅਤੇ ਮਿੱਟੀ ਦੀ ਤਿਲਕਣ ਕਾਰਨ ਕਈ ਵਾਹਨ ਹਾਦਸਾਗ੍ਰਸਤ ਹੋ ਗਏ। ਇਸ ਦੌਰਾਨ 5 ਮਿੰਟਾਂ ਵਿਚ ਹੀ 10 ਦੇ ਕਰੀਬ ਮੋਟਰਸਾਈਕਲ ਤੇ ਹੋਰ ਵਾਹਨ ਤਿਲਕ ਗਏ, ਜਿਸ ਨਾਲ ਕਈ ਲੋਕ ਫੱਟੜ ਹੋਏ ਹਨ। ਲੋਕਾਂ ਨੇ ਸੜਕ 'ਤੇ ਰੁੱਕ ਕੇ ਰਾਹਗੀਰਾਂ ਨੂੰ ਇਸ ਸੜਕ ਤੋਂ ਲੰਘਣ ਲੱਗਿਆਂ ਖ਼ਾਸ ਅਹਿਤਿਆਤ ਵਰਤਣ ਦੀ ਅਪੀਲ ਕੀਤੀ।
ਮੌਕੇ 'ਤੇ ਖੜ੍ਹੇ ਲੋਕਾਂ ਮੁਤਾਬਕ ਫਿਰੋਜ਼ਪੁਰ ਮਮਦੋਟ-ਖਾਈ ਲਿੰਕ ਰੋਡ 'ਤੇ ਸਥਿਤ ਟੀਮ ਪੁਆਇੰਟ ਤੇ ਸੰਘਣੀ ਧੁੰਦ ਦੇ ਚਲਦਿਆਂ ਮੋਟਰਸਾਇਕਲ ਇਕ ਦੂਜੇ ਦੇ ਪਿੱਛੇ ਆ ਟਕਰਾਏ, ਜਿਸ ਵਿਚ ਲੋਕਾਂ ਦੇ ਵਾਹਨ ਵੀ ਕਾਫੀ ਨੁਕਸਾਨੇ ਗਏ ਅਤੇ ਸੱਟਾਂ ਵੀ ਲੱਗੀਆਂ। ਲੋਕਾਂ ਦੇ ਅਨੁਸਾਰ ਟੀ-ਪੁਆਇੰਟ 'ਤੇ ਤਿੱਖੇ ਮੋੜ ਹੋਣ ਕਾਰਨ ਅਤੇ ਭੱਠੇ ਦੀ ਮਿੱਟੀ ਦੀ ਤਿਲਕਣ ਕਾਰਨ ਇਹ ਵਾਹਨ ਹਾਦਸਾਗ੍ਰਸਤ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿੱਛੋਂ ਦੂਰੋਂ ਆ ਰਹੇ ਵਾਹਨਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਤਿਲਕਣ ਹੋਣ ਦੇ ਕਾਰਨ ਬਰੇਕਾਂ ਲਾਉਣ ਵਿੱਚ ਵੀ ਉਹ ਅਸਫਲ ਰਹੇ ਅਤੇ ਆਪਸ ਵਿੱਚ ਟਕਰਾ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੜਕ ਤੋਂ ਲੰਘਣ ਲੱਗਿਆਂ ਖ਼ਾਸ ਧਿਆਨ ਰੱਖਣ, ਤਾਂ ਜੋ ਕੋਈ ਹਾਦਸਾ ਨਾ ਵਾਪਰੇ।
ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਈਕੋਰਟ 'ਚ ਪੇਸ਼ੀ, ਜਾਣੋ ਕੀ ਹੋਇਆ
NEXT STORY