ਜਲੰਧਰ— ਵਟਸਐਪ ਨੇ ਅਧਿਕਾਰਤ ਤੌਰ 'ਤੇ ਆਪਣੀ ਲੋਕਪ੍ਰਿਅ ਮੈਸੇਜਿੰਗ ਸਰਵਿਸ ਵਟਸਐਪ ਵੈੱਬ ਦੀ ਸ਼ੁਰੂਆਤ ਪਿਛਲੇ ਸਾਲ ਜਨਵਰੀ 'ਚ ਕੀਤੀ ਸੀ। ਪਿਛਲੇ ਕਈ ਮਹੀਨਿਆਂ ਤੋਂ ਇਸ ਡੈਸਕਟਾਪ ਸਰਵਿਸ 'ਚ ਕਈ ਫੀਚਰ ਸ਼ਾਮਲ ਹੋਏ। ਹੁਣ ਵਟਸਐਪ ਵੈੱਬ 'ਚ ਇਕ ਹੋਰ ਬੇਹੱਦ ਕੰਮ ਦਾ ਜ਼ਰੂਰੀ ਫੀਚਰ ਜੋੜਿਆ ਗਿਆ ਹੈ।
ਡੈਸਕਟਾਪ 'ਤੇ ਹੁਣ ਵਟਸਐਪ ਰਾਹੀਂ ਡਾਕਿਊਮੈਂਟ ਸਾਂਝੇ ਕੀਤੇ ਜਾ ਸਕਦੇ ਹਨ। ਇਸ ਫੀਚਰ ਦੀ ਸ਼ੁਰੂਆਤ ਮੋਬਾਇਲ ਐਪ 'ਤੇ ਮਾਰਚ 'ਚ ਹੋਈ ਸੀ। ਇਸ ਤੋਂ ਪਹਿਲਾਂ ਯੂਜ਼ਰ ਸਿਸਟਮ 'ਤੇ ਸਟੋਰ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਨੂੰ ਵਟਸਐਪ ਵੈੱਬ ਰਾਹੀਂ ਸਾਂਝਾ ਕਰ ਸਕਦੇ ਸਨ। ਇਸ ਤੋਂ ਇਲਾਵਾ ਯੂਜ਼ਰ ਵੈੱਬਕੈਮ ਤੋਂ ਨਵੀਆਂ ਤਸਵੀਰਾਂ ਵੀ ਲੈ ਸਕਦੇ ਸਨ। ਡਾਕਿਊਮੈਂਟ ਸ਼ੇਅਰਿੰਗ ਦੇ ਫੀਚਰ ਨੂੰ ਵਟਸਐਪ ਵੈੱਬ 'ਚ ਅਟੈਚਮੈਂਟ ਵਿਕਲਪ 'ਚ ਤਸਵੀਰਾਂ, ਵੀਡੀਓ ਅਤੇ ਤਸਵੀਰਾਂ ਦੇ ਆਈਕਨ ਦੇ ਨਾਲ ਦੇਖਿਆ ਜਾ ਸਕਦਾ ਹੈ।
ਵਟਸਐਪ ਐਂਡ੍ਰਾਇਡ ਅਤੇ ਆਈ.ਓ.ਐੱਸ. ਐਪ ਤੋਂ ਵਟਸਐਪ ਵੈੱਬ ਨੂੰ ਅਤੇ ਵਟਸਐਪ ਵੈੱਡ ਤੋਂ ਐਂਡ੍ਰਾਇਡ ਅਤੇ ਆਈ.ਓ.ਐੱਸ. ਨੂੰ ਫਾਇਲ ਭੇਜੀ ਜਾ ਸਕਦੀ ਹੈ ਪਰ ਇਕ ਯੂਜ਼ਰ ਵਟਸਐਪ ਵੈੱਬ ਤੋਂ ਉਦੋਂ ਤੱਕ ਡਾਕਿਊਮੈਂਟ ਨਹੀਂ ਭੇਜ ਸਕਦਾ ਜਦੋਂ ਤੱਕ ਕਿ ਰਿਸੀਵ ਕਰਨ ਵਾਲੇ ਕੋਲ ਐਪ ਦਾ ਲੇਟੈਸਟ ਵਰਜਨ ਨਾ ਹੋਵੇ।
ਹਾਲ ਹੀ 'ਚ ਵਟਸਐਪ ਨੇ ਵਿੰਡੋਜ਼ ਅਤੇ ਮੈਕ ਲਈ ਡੈਸਕਟਾਪ ਐਪ ਲਾਂਚ ਕੀਤੀ ਸੀ। ਨਵੀਂ ਡੈਸਕਟਾਪ ਐਪ ਮੋਬਾਇਲ 'ਤੇ ਮੌਜੂਦ ਵਟਸਐਪ ਤੋਂ ਪੂਰੀ ਤਰ੍ਹਾਂ ਨਾਲ ਸਿੰਕ ਹੋਵੇਗੀ। ਇਹ ਐਪ ਡੈਸਕਟਾਪ 'ਤੇ ਅਲੱਗ ਤੋਂ ਚੱਲੇਗੀ। ਇਸ ਦਾ ਮਤਲਬ ਹੈ ਕਿ ਐਪ ਇਸਤੇਮਾਲ ਕਰਨ 'ਤੇ ਡੈਸਕਟਾਪ 'ਤੇ ਅਲੱਗ ਤੋਂ ਨੋਟੀਫਿਕੇਸ਼ਨ ਆਏਗਾ। ਵਟਸਐਪ ਡੈਸਕਟਾਪ ਨੂੰ ਇਸਤੇਮਾਲ ਕਰਨ ਲਈ ਵੈੱਬ ਕਲਾਇੰਟ ਦੀ ਤਰ੍ਹੰ ਯੂਜ਼ਰ ਨੂੰ ਆਪਣੇ ਸਮਾਰਟਫੋਨ 'ਚ ਮੌਜੂਦ ਵਟਸਐਪ ਤੋਂ ਇਕ ਕਿਊ.ਆਰ. ਕੋਡ ਸਕੈਨ ਕਰਨਾ ਹੋਵੇਗਾ। ਇਸ ਲਈ ਯੂਜ਼ਰ ਨੂੰ ਸੈਟਿੰਗਸ ਦੇ ਅੰਦਰ ਵਟਸਐਪ ਵੈੱਬ ਮੈਨਿਊ 'ਚ ਜਾਣਾ ਹੋਵੇਗਾ। ਅਜਿਹਾ ਕਰਨ ਤੋਂ ਪਹਿਲਾਂ ਯੂਜ਼ਰ ਇਹ ਯਕੀਨੀ ਕਰ ਲਵੇ ਕਿ ਉਹ ਆਪਣੇ ਐਂਡ੍ਰਾਇਡ, ਆਈ.ਓ.ਐੱਸ., ਵਿੰਡੋਜ਼ ਫੋਨ ਜਾਂ ਬਲੈਕਬੇਰੀ 'ਤੇ ਵਟਸਐਪ ਦੇ ਲੇਟੈਸਟ ਵਰਜਨ ਦੀ ਵਰਤੋਂ ਕਰ ਰਹੇ ਹਨ।
ਜਾਣੋ ਕਿਉਂ ਜਰੂਰੀ ਹੈ ਸਮਾਰਟਫੋਨ ਦੇ ਸਾਫਟਵੇਅਰ ਅਪਡੇਟ ਕਰਨਾ
NEXT STORY