ਗੈਜੇਟ ਡੈਸਕ– ਵਟਸਐਪ ਨੇ ਹਾਲ ਹੀ ’ਚ ਕਮਿਊਨਿਟੀਫੀਚਰ ਜਾਰੀ ਕੀਤਾ ਹੈ ਜੋ ਕਿ ਗਰੁੱਪ ਫੀਚਰ ਦਾ ਹੀ ਵਿਸਤਾਰ ਹੈ। ਕਮਿਊਨਿਟੀ’ਚ ਤੁਸੀਂਕਈਸਾਰੇ ਗਰੁੱਪਾਂ ਨੂੰ ਰੱਖ ਸਕਦੇ ਹੋ। ਹੁਣ ਵਟਸਐਪ ਇਕ ਹੋਰ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ ਜੋ ਕਿ ਬੜੇ ਹੀ ਕਮਾਲ ਦਾ ਹੈ। ਵਟਸਐਪ ਹੁਣ ਉਨ੍ਹਾਂ ਗਰੁੱਪਾਂ ਦੇ ਨੋਟੀਫਿਕੇਸ਼ਨ ਨੂੰ ਆਪਣੇ-ਆਪ ਮਿਊਟ ਕਰ ਦੇਵੇਗਾ ਜਿਨ੍ਹਾਂ ’ਚ 256 ਤੋਂ ਜ਼ਿਆਦਾ ਮੈਂਬਰ ਹਨ। ਵਟਸਐਪ ਦੇ ਇਸ ਨਵੇਂ ਫੀਚਰ ਨੂੰ ਬੀਟਾ ਵਰਜ਼ਨ ਲਈ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸਨੂੰ ਸਾਰੇ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ।
ਵਟਸਐਪ ਦੇ ਫੀਚਰਜ਼ ਨੂੰ ਟ੍ਰੈਕ ਕਰਨ ਵਾਲੇ Wabetainfo ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਵਟਸਐਪ ਮੁਤਾਬਕ, ਜਿਸ ਗਰੁੱਪ ’ਚ ਢੇਰਾਂ ਮੈਂਬਰ ਹਨ ਉਨ੍ਹਾਂ ਦੇ ਨੋਟੀਫਿਕੇਸ਼ਨ ਦੀ ਕੋਈ ਖਾਸ ਲੋੜ ਨਹੀਂ ਹੈ, ਇਸ ਲਈ ਵੱਡੇ ਗਰੁੱਪ ਦੇ ਨੋਟੀਫਿਕੇਸ਼ਨ ਨੂੰ ਡਿਫਾਲਟ ਰੂਪ ਨਾਲ ਸਾਰੇ ਮੈਂਬਰਾਂ ਲਈ ਮਿਊਟ ਕੀਤਾ ਜਾ ਰਿਹਾ ਹੈ, ਹਾਲਾਂਕਿ, ਜੇਕਰ ਤੁਸੀਂ ਨੋਟੀਫਿਕੇਸ਼ਨ ਚਾਹੁੰਦੇ ਹੋ ਤਾਂ ਤੁਸੀਂ ਅਨਮਿਊਟ ਵੀ ਕਰ ਸਕਦੇ ਹੋ।
ਵਟਸਐਪ ਨੇ ਹਾਲ ਹੀ ’ਚ ਗਰੁੱਪ ਮੈਂਬਰਾਂ ਦੀ ਗਿਣਤੀ ਨੂੰ 1024 ਕਰ ਦਿੱਤਾ ਹੈ ਯਾਨੀ ਕਿਸੇ ਵਟਸਐਪ ਗਰੁੱਪ ’ਚ 1024 ਲੋਕ ਸ਼ਾਮਲ ਹੋ ਸਕਦੇ ਹਨ। ਨਵੇਂ ਫੀਚਰ ਨੂੰ ਵਟਸਐਪ ਬੀਟਾ ਦੇ ਐਂਡਰਾਇਡ ਵਰਜ਼ਨ 2.22.24.15 ’ਤੇ ਵੇਖਿਆ ਜਾ ਸਕਦਾ ਹੈ। ਆਈ.ਓ.ਐੱਸ. ਲਈ ਇਸ ਫੀਚਰ ਨੂੰ ਲੈ ਕੇ ਫਿਲਹਾਲ ਕੋਈ ਅਪਡੇਟ ਨਹੀਂ ਹੈ।
ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ ’ਚ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਲਈ ਕਮਿਊਨਿਟੀ ਫੀਚਰ ਜਾਰੀ ਕੀਤਾ ਹੈ ਜਿਸ ਵਿਚ 50 ਗਰੁੱਪਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ 5000 ਮੈਂਬਰ ਸ਼ਾਮਲ ਹੋ ਸਕਦੇ ਹਨ। ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਐਪਸ ਦਾ ਇੰਟਰਫੇਸ ਵੀ ਹੁਣ ਬਦਲ ਗਿਆ ਹੈ। ਹੁਣ ਕੈਮਰਾ ਲਈ ਸ਼ਾਰਟਕਟ ਅਤੇ ਗਰੁੱਪ ਵੀਡੀਓ ਕਾਲ ਲਈ ਲਿੰਕ ਬਟਨ ਸ਼ਾਮਲ ਹੋ ਗਿਆ ਹੈ।
ਐਪਲ ਨੇ ਆਪਣੇ ਉਪਕਰਣਾਂ ’ਤੇ 5ਜੀ ਲਈ ਬੀਟਾ ਪ੍ਰੀਖਣ ਕੀਤਾ ਸ਼ੁਰੂ
NEXT STORY