ਇੰਟਰਨੈਸ਼ਨਲ ਡੈਸਕ- ਦੁਨੀਆ ਦੀ ਸਭ ਤੋਂ ਮਸ਼ਹੂਰ ਚੈਟਿੰਗ ਐਪ 'ਵਟਸਐਪ' ਨੂੰ ਅਮਰੀਕਾ 'ਚ ਕਰਾਰਾ ਝਟਕਾ ਲੱਗਾ ਹੈ, ਜਿੱਥੇ ਵ੍ਹਾਈਟ ਹਾਊਸ ਅਧਿਕਾਰੀਆਂ ਨੇ ਸਾਰੀਆਂ ਸਰਕਾਰੀ ਡਿਵਾਈਸਿਜ਼ 'ਚੋਂ ਵਟਸਐਪ ਨੂੰ ਡਿਲੀਟ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਫ਼ੈਸਲਾ ਡਾਟਾ ਪ੍ਰੋਟੈਕਸ਼ਨ ਤੇ ਸਾਈਬਰ ਸਕਿਓਰਿਟੀ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਸ ਫ਼ੈਸਲੇ ਬਾਰੇ ਸੋਮਵਾਰ ਨੂੰ ਸਾਰੇ ਸਟਾਫ਼ ਨੂੰ ਸੰਦੇਸ਼ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ। ਸੰਦੇਸ਼ 'ਚ ਦੱਸਿਆ ਗਿਆ ਹੈ ਕਿ ਇਸ ਮਾਮਲੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਵਟਸਐਪ ਸਾਡੇ ਡਾਟਾ ਨੂੰ ਕਿਵੇਂ ਸੁਰੱਖਿਅਤ ਰੱਖਦਾ ਹੈ, ਜਿਸ ਕਾਰਨ ਯੂਜ਼ਰਜ਼ ਦੇ ਡਾਟਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਸੀਜ਼ਫਾਇਰ ਦੇ ਐਲਾਨ ਮਗਰੋਂ ਇਜ਼ਰਾਈਲੀ PM ਨੇਤਨਯਾਹੂ ਦਾ ਵੱਡਾ ਬਿਆਨ
ਇਸ ਸੰਦੇਸ਼ ਦੇ ਨਾਲ ਹੀ ਸਾਰੇ ਸਟਾਫ਼ ਮੈਂਬਰਾਂ ਨੂੰ ਮੋਬਾਈਲ ਫ਼ੋਨਜ਼, ਕੰਪਿਊਟਰ ਤੇ ਵੈੱਬ ਬ੍ਰਾਊਜ਼ਰਜ਼ 'ਚੋਂ ਵਟਸਐਪ ਨੂੰ ਡਿਲੀਟ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਉਨ੍ਹਾਂ ਨੂੰ ਹੋਰ ਸੁਰੱਖਿਅਤ ਪਲੇਟਫਾਰਮ ਜਿਵੇਂ ਕਿ ਸਿਗਨਲ, ਵਿਕਰ, ਆਈਮੈਸੇਜ ਤੇ ਫੇਸਟਾਈਮ ਦੀ ਵਰਤੋਂ ਕਰਨ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮੈਂਬਰਾਂ ਨੂੰ ਅਣਜਾਣ ਨੰਬਰਾਂ ਤੋਂ ਆਏ ਮੈਸੇਜ ਤੋਂ ਸੁਚੇਤ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ।
ਹਾਲਾਂਕਿ ਵਟਸਐੱਪ ਦੀ ਮਲਕੀਅਤ ਵਾਲੀ ਕੰਪਨੀ 'ਮੈਟਾ' ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਵਟਸਐਪ 'ਚ ਡਾਟਾ ਸੇਫ਼ ਨਹੀਂ ਹੈ। ਕੰਪਨੀ ਦੇ ਬੁਲਾਕੇ ਐਂਡੀ ਸਟੋਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਊਸ ਚੀਫ਼ ਦੇ ਇਸ ਫੈਸਲੇ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਕਿ ਸਾਡੀ ਐਪ ਸੇਫ ਨਹੀਂ ਹੈ। ਉਨ੍ਹਾਂ ਕਿਹਾ ਕਿ ਵਟਸਐਪ 'ਤੇ ਮੈਸੇਜ ਐਂਡ-ਟੂ-ਐਂਡ ਇਨਕ੍ਰਿਪਟਿਡ ਹੁੰਦੇ ਹਨ, ਜਿਸ ਦਾ ਮਤਲਬ ਸਿਰਫ਼ ਮੈਸੇਜ ਕਰਨ ਤੇ ਰਿਸੀਵ ਕਰਨ ਵਾਲੇ ਹੀ ਦੇਖ ਸਕਦੇ ਹਨ। ਇੱਥੋਂ ਤੱਕ ਕਿ ਖ਼ੁਦ ਵਟਸਐਪ ਵੀ ਇਨ੍ਹਾਂ ਮੈਸੇਜਾਂ ਨੂੰ ਨਹੀਂ ਦੇਖ ਸਕਦਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਟੁੱਟ ਗਿਆ ਸੀਜ਼ਫਾਇਰ ! ਈਰਾਨ ਨੇ ਇਜ਼ਰਾਈਲ 'ਤੇ ਮੁੜ ਦਾਗੀਆਂ ਮਿਜ਼ਾਈਲਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Dubai Chamber 'ਚ ਸ਼ਾਮਲ ਹੋਣ ਵਾਲੀਆਂ ਨਵੀਆਂ ਕੰਪਨੀਆਂ ਦੀ ਸੂਚੀ "ਚ ਭਾਰਤੀ ਕਾਰੋਬਾਰ ਸਿਖਰ 'ਤੇ
NEXT STORY