ਗੈਜੇਟ ਡੈਸਕ- ਮੋਬਾਈਲ ਰਾਹੀਂ ਬਹੁਤ ਘੱਟ ਸਮੇਂ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਹੈ ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਐਮਰਜੈਂਸੀ ਵਿੱਚ ਫ਼ੋਨ ਸਿਗਨਲ ਉਪਲੱਬਧ ਨਹੀਂ ਹੁੰਦਾ। ਅਜਿਹੇ 'ਚ ਕਿਸੇ ਨੂੰ ਵੀ ਬੁਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਇੱਥੇ ਤੁਹਾਨੂੰ ਦੱਸ ਦੇਈਏ ਕਿ ਬਿਨਾਂ ਸਿਗਨਲ ਦੇ ਵੀ ਫੋਨ ਕਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਕਦੇ ਆਪਣੇ ਆਪ ਨੂੰ ਅਜਿਹੀ ਸਥਿਤੀ ਵਿੱਚ ਪਾਉਂਦੇ ਹੋ, ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਖਬਰ 'ਚ ਅੱਗੇ ਜਾਣੋ ਕਿ ਸਮਾਰਟਫੋਨ 'ਚ ਸਿਗਨਲ ਨਾ ਹੋਣ 'ਤੇ ਵੀ ਤੁਸੀਂ ਫੋਨ ਕਾਲ ਕਿਵੇਂ ਕਰ ਸਕਦੇ ਹੋ।
ਇਸ ਫੀਚਰ ਦਾ ਚੁੱਕੋ ਫਾਇਦਾ
ਸਮਾਰਟਫੋਨ ਦੀ ਪਹੁੰਚ ਜ਼ਿਆਦਾਤਰ ਲੋਕਾਂ ਤੱਕ ਹੋ ਗਈ ਹੈ ਪਰ ਲੋਕ ਅਜੇ ਵੀ ਫੋਨ ਦੀਆਂ ਸਾਰੇ ਫੀਚਰਜ਼ ਬਾਰੇ ਸਹੀ ਢੰਗ ਨਾਲ ਨਹੀਂ ਜਾਣਦੇ ਹਨ। ਜੇਕਰ ਫੋਨ 'ਚ ਸਿਗਨਲ ਨਹੀਂ ਹੈ ਤਾਂ ਵਾਈ-ਫਾਈ ਕਾਲਿੰਗ ਫੀਚਰ ਦੀ ਮਦਦ ਲਈ ਜਾ ਸਕਦੀ ਹੈ। ਜੀ ਹਾਂ, ਅੱਜਕਲ ਮਾਰਕਿਟ 'ਚ ਆਉਣ ਵਾਲੇ ਲਗਭਗ ਸਾਰੇ ਮੋਬਾਇਲ 'ਚ ਵਾਈ-ਫਾਈ ਕਾਲਿੰਗ ਫੀਚਰ ਦਿੱਤਾ ਜਾ ਰਿਹਾ ਹੈ।
ਕੀ ਹੈ ਵਾਈ-ਫਾਈ ਕਾਲਿੰਗ ਫੀਚਰ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫੋਨ 'ਚ ਉਪਲੱਬਧ ਵਾਈ-ਫਾਈ ਕਾਲਿੰਗ ਫੀਚਰ ਐਡਵਾਂਸ ਟੈਕਨਾਲੋਜੀ ਦਾ ਹਿੱਸਾ ਹੈ। ਜੇਕਰ ਮੋਬਾਇਲ 'ਚ ਸੈਲੂਲਰ ਸਿਗਨਲ ਨਹੀਂ ਹੈ ਤਾਂ ਯੂਜ਼ਰ ਕਿਸੇ ਨੂੰ ਵੀ ਆਸਾਨੀ ਨਾਲ ਕਾਲ ਕਰ ਸਕਦਾ ਹੈ। ਇਸ ਫੀਚਰ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਸਿਗਨਲ ਦੀ ਲੋੜ ਨਹੀਂ ਹੈ। ਇਹ ਫੀਚਰ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਵਧੇਰੇ ਵਰਤੀ ਜਾਂਦੀ ਹੈ। ਹਾਲਾਂਕਿ, ਇਸ ਫੀਚਰ ਦਾ ਫਾਇਦਾ ਕਮਜ਼ੋਰ ਸਿਗਨਲ ਵਾਲੇ ਖੇਤਰਾਂ ਵਿੱਚ ਵੀ ਲਿਆ ਜਾ ਸਕਦਾ ਹੈ। ਇਸ ਸਹੂਲਤ ਲਈ ਲੋਕਾਂ ਨੂੰ ਕਿਸੇ ਕਿਸਮ ਦਾ ਪੈਸਾ ਖਰਚ ਨਹੀਂ ਕਰਨਾ ਪਵੇਗਾ।
ਇੰਝ ਆਨ ਕਰੋ ਇਹ ਫੀਚਰ
ਵਾਈ-ਫਾਈ ਕਾਲਿੰਗ ਫੀਚਰ ਦਾ ਫਾਇਦਾ ਚੁੱਕਣ ਲਈ ਫੋਨ ਦੀ ਸੈਟਿੰਗ 'ਚ ਥੋੜਾ ਬਦਲਾਅ ਕਰਨਾ ਹੋਵੇਗਾ। ਇਸ ਦੀ ਸੈਟਿੰਗ 'ਚ ਬਦਲਾਅ ਕਰਨ ਦਾ ਤਰੀਕਾ ਲਗਭਗ ਸਮਾਨ ਹੈ, ਚਾਹੇ ਤੁਹਾਡੇ ਕੋਲ ਆਈਫੋਨ ਹੋਵੇ ਜਾਂ ਫਿਰ ਐਂਡਰਾਇਡ ਡਿਵਾਈਸ।
- ਇਸ ਫੀਚਰ ਨੂੰ ਆਨ ਕਰਨ ਲਈ ਫੋਨ ਦੀ ਸੈਟਿੰਗ 'ਚ ਜਾਓ।
- ਫਿਰ ਕਾਲ ਸੈਟਿੰਗ, ਸਿਗਨਲ ਜਾਂ ਫਿਰ ਕੁਨੈਕਸ਼ਨ 'ਚ ਜਾਓ।
- ਦੱਸ ਦੇਈਏ ਕਿ ਇਹ ਫੀਚਰ ਵੱਖ-ਵੱਖ ਡਿਵਾਈਸ 'ਚ ਵੱਖ-ਵੱਖ ਹੋ ਸਕਦਾ ਹੈ।
- ਇਸ ਤੋਂ ਬਾਅਦ ਵਾਈ-ਫਾਈ ਕਾਲਿੰਗ ਦੇ ਆਪਸ਼ਨ 'ਤੇ ਕਲਿੱਕ ਕਰੋ ਅਤੇ ਟੋਂਗਲ ਨੂੰ ਆਨ ਕਰ ਦਿਓ।
- ਹਾਲਾਂਕਿ, ਇਸ ਸੁਵਿਧਾ ਦਾ ਲਾਭ ਲੈਣ ਲਈ ਫੋਨ 'ਚ ਕਿਸੇ ਬ੍ਰਾਡਬੈਂਡ ਦਾ ਕਨੈਕਟ ਹੋਣਾ ਜ਼ਰੂਰੀ ਹੈ, ਨਹੀਂ ਤਾਂ ਇਹ ਫੀਚਰ ਕੰਮ ਨਹੀਂ ਕਰੇਗਾ।
WhatsApp 'ਚ ਹੁਣ ਨਹੀਂ ਪਵੇਗੀ ਨੰਬਰ ਸੇਵ ਕਰਨ ਦੀ ਲੋੜ, ਜਲਦ ਮਿਲੇਗਾ ਗਜ਼ਬ ਦਾ ਫੀਚਰ
NEXT STORY