ਵੈੱਬ ਡੈਸਕ- ਅਕਸਰ ਕੱਦੂ ਦਾ ਨਾਮ ਸੁਣਦਿਆਂ ਹੀ ਲੋਕ ਮੂੰਹ ਬਣਾ ਲੈਂਦੇ ਹਨ। ਪਰ ਜਿਹੜਾ ਕੱਦੂ ਤੁਸੀਂ ਖਾਣਾ ਪਸੰਦ ਨਹੀਂ ਕਰਦੇ ਹੋ, ਉਹੀ ਤੁਹਾਡੀ ਸੁੰਦਰਤਾ ਦਾ ਰਾਜ਼ ਬਣ ਸਕਦਾ ਹੈ! ਜ਼ਿਆਦਾਤਰ ਲੋਕ ਕੱਦੂ ਬਣਾਉਂਦੇ ਸਮੇਂ ਇਸ ਦੇ ਬੀਜ ਸੁੱਟ ਦਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ — ਇਹ ਬੀਜ ਚਮੜੀ, ਵਾਲਾਂ ਅਤੇ ਬਾਡੀ ਕੇਅਰ ਲਈ ਬਹੁਤ ਲਾਭਦਾਇਕ ਹਨ। ਆਓ ਜਾਣੀਏ ਕੱਦੂ ਦੇ ਬੀਜਾਂ ਦੇ ਕੁਝ ਸ਼ਾਨਦਾਰ ਬਿਊਟੀ ਟਿਪਸ:-
ਕੱਦੂ ਫੇਸ ਮਾਸਕ – ਚਮਕ ਤੇ ਤਾਜ਼ਗੀ ਲਈ
- ਕੱਦੂ ਦੀ ਪਿਊਰੀ 'ਚ ਸ਼ਹਿਦ ਅਤੇ ਦੁੱਧ ਦੀਆਂ ਕੁਝ ਬੂੰਦਾਂ ਮਿਲਾ ਕੇ ਇਕ ਨੈਚੁਰਲ ਫੇਸ ਮਾਸਕ ਬਣਾਓ।
- ਇਹ ਮਾਸਕ ਸਕਿਨ ਨੂੰ ਰੀਜੂਵਿਨੇਟ ਕਰਦਾ ਹੈ ਅਤੇ ਨਵੀਂ ਚਮਕ ਲਿਆਉਂਦਾ ਹੈ।
- ਕੱਦੂ 'ਚ ਮੌਜੂਦ ਐਂਜ਼ਾਈਮ ਅਤੇ ਅਲਫ਼ਾ ਹਾਈਡਰੌਕਸੀ ਐਸਿਡ (AHA) ਚਮੜੀ ਦੀ ਮਰੀ ਹੋਈ ਸੈੱਲਜ਼ ਨੂੰ ਹਟਾਉਂਦੇ ਹਨ ਅਤੇ ਚਿਹਰੇ ਨੂੰ ਨਰਮ ਤੇ ਨਿਖਰਿਆ ਬਣਾਉਂਦੇ ਹਨ।
- ਇਸ ਮਾਸਕ ਨੂੰ 15–20 ਮਿੰਟ ਲਈ ਚਿਹਰੇ 'ਤੇ ਲਗਾਓ, ਫਿਰ ਕੋਸੇ ਪਾਣੀ ਨਾਲ ਧੋ ਲਓ।
ਕੱਦੂ ਬਾਡੀ ਸਕਰਬ–ਨਰਮ ਤੇ ਗਲੋਇੰਗ ਸਕਿਨ ਲਈ
- ਕੱਦੂ ਦੀ ਪਿਊਰੀ 'ਚ ਬਰਾਊਨ ਸ਼ੂਗਰ ਅਤੇ ਜੈਤੂਨ ਦੇ ਤੇਲ ਨੂੰ ਮਿਲਾ ਕੇ ਇਕ ਬਾਡੀ ਸਕਰਬ ਤਿਆਰ ਕਰੋ।
- ਇਹ ਸਕਰਬ ਨੈਚੁਰਲ ਐਂਜ਼ਾਈਮਜ਼ ਨਾਲ ਸਕਿਨ ਨੂੰ ਹੌਲੀ-ਹੌਲੀ ਐਕਸਫੋਲੀਏਟ ਕਰਦਾ ਹੈ।
- ਬਰਾਊਨ ਸ਼ੂਗਰ ਮਰੀ ਹੋਈ ਸੈੱਲਜ਼ ਨੂੰ ਹਟਾਉਂਦੀ ਹੈ ਤੇ ਜੈਤੂਨ ਦਾ ਤੇਲ ਚਮੜੀ ਨੂੰ ਗਹਿਰਾਈ ਨਾਲ ਮੌਇਸਚਰਾਈਜ਼ ਕਰਦਾ ਹੈ, ਜਿਸ ਨਾਲ ਸਕਿਨ ਸਾਫ਼, ਸਾਫ਼ਟ ਤੇ ਸਮੂਦ ਬਣ ਜਾਂਦੀ ਹੈ।
ਕੱਦੂ ਹੇਅਰ ਮਾਸਕ –ਡ੍ਰਾਈ ਤੇ ਡੈਮੇਜ ਵਾਲਾਂ ਲਈ ਇਲਾਜ
- ਡ੍ਰਾਈ ਤੇ ਡੈਮੇਜ ਵਾਲਾਂ ਲਈ ਕੱਦੂ ਦਾ ਹੇਅਰ ਮਾਸਕ ਇਕ ਸ਼ਾਨਦਾਰ ਨੈਚੁਰਲ ਇਲਾਜ ਹੈ।
- ਇਸ ਲਈ ਕੱਦੂ ਦੀ ਪਿਊਰੀ 'ਚ ਦਹੀਂ ਅਤੇ 1 ਚਮਚ ਨਾਰੀਅਲ ਦਾ ਤੇਲ ਮਿਲਾਓ।
- ਕੱਦੂ 'ਚ ਮੌਜੂਦ ਵਿਟਾਮਿਨ A ਤੇ C ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ ਤੇ ਵਾਲਾਂ ਦੀ ਗ੍ਰੋਥ ਤੇਜ਼ ਕਰਦੇ ਹਨ।
- ਦਹੀਂ ਦੇ ਪ੍ਰੋਟੀਨ ਅਤੇ ਨਾਰੀਅਲ ਦੇ ਤੇਲ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਤੇ ਉਹ ਮੁਲਾਇਮ ਤੇ ਚਮਕਦਾਰ ਹੋ ਜਾਂਦੇ ਹਨ।
- ਇਸ ਮਾਸਕ ਨੂੰ ਗੀਲੇ ਵਾਲਾਂ 'ਤੇ ਲਗਾਓ, 30 ਮਿੰਟ ਬਾਅਦ ਸ਼ੈਂਪੂ ਤੇ ਕੰਡੀਸ਼ਨ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਤਰੇ 'ਚ ਹੈ ਤੁਹਾਡੇ ਬੱਚੇ ਦੀ ਜਾਨ! ਇਨ੍ਹਾਂ ਸ਼ੁਰੂਆਤੀ ਲੱਛਣਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ
NEXT STORY