ਜਲੰਧਰ— ਮਾਈਕ੍ਰੋਸਾਫਟ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਵਿੰਡੋਜ਼ ਆਪਰੇਟਿੰਗ ਸਿਸਟਮ ਨੂੰ ਲੈਪਟਾਪਸ, ਡੈਸਕਟਾਪਸ, ਸਮਾਰਟਫੋਨਸ, ਐਕਸਬਾਕਸ ਵਨ ਕੰਸੋਲ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ 300 ਮਿਲੀਅਨ ਡਿਵਾਈਸਿਸ 'ਚ ਵਿੰਡੋਜ਼ 10 ਕੰਮ ਕਰ ਰਹੀ ਹੈ।
ਮਾਈਕ੍ਰੋਸਾਫਟ ਵਿੰਡੋਜ਼ ਅਤੇ ਡਿਵਾਈਸ ਗਰੁੱਪ ਦੇ ਕੋਪੋਰੇਟ ਵਾਈਸ ਪ੍ਰੈਜ਼ਿਡੈਂਟ ਯੁਸੂਫ ਮੇਹਦੀ ਨੇ ਬਲਾਗ ਪੋਸਟ 'ਚ ਕਿਹਾ ਕਿ ਅਸੀਂ ਦੇਖਿਆ ਹੈ ਕਿ ਸਕੂਲਾਂ, ਘਰਾਂ, ਛੋਟੇ ਬਿਜ਼ਨੈੱਸ, ਵੱਡੀਆਂ ਕੰਪਨੀਆਂ ਅਤੇ ਸੰਸਥਾਵਾਂ ਨੇ ਵਿੰਡੋਜ਼ 10 ਨੂੰ ਤੇਜ਼ੀ ਨਾਲ ਅਪਣਾਇਆ ਹੈ ਅਤੇ ਵਿੰਡੋਜ਼ 10 ਦੀ ਵਰਤੋਂ ਪਹਿਲਾਂ ਤੋਂ ਕਿਤੇ ਜ਼ਿਆਦਾ ਹੋ ਰਹੀ ਹੈ।
ਮਾਈਕ੍ਰੋਸਾਫਟ ਨੇ ਵਿੰਡੋਜ਼ 10 ਲਈ ਫ੍ਰੀ ਅਪਗ੍ਰੇਡ ਦੀ ਸੁਵਿਧਾ ਪੇਸ਼ ਕੀਤੀ ਸੀ ਜਿਸ ਨੂੰ 29 ਜੁਲਾਈ ਨੂੰ ਬੰਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿੰਡੋਜ਼ 10 ਨੂੰ 29 ਜੁਲਾਈ 2015 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਕ ਸਾਲ 'ਚ ਹੀ ਇਹ ਬੇਹੱਦ ਲੋਕਪ੍ਰਿਅ ਹੋ ਗਈ ਹੈ।
HTC ਨੇ ਲਾਂਚ ਕੀਤਾ ਡਾਲਬੀ ਆਡੀਓ ਫੀਚਰ ਨਾਲ ਲੈਸ ਨਵਾਂ ਕੈਮਰਾ ਐਡੀਸ਼ਨ ਸਮਾਰਟਫੋਨ
NEXT STORY