ਜਲੰਧਰ— ਤਾਈਵਾਨੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਚ. ਟੀ. ਸੀ ਨੇ ਵਨ ਐੱਮ9 ਪ੍ਰਾਇਮ ਕੈਮਰਾ ਐਡੀਸ਼ਨ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਫੋਨ ਨੂੰ ਆਧਿਕਾਰਕ ਤੌਰ 'ਤੇ ਪੋਲੈਂਡ ਦੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ। ਇਹ ਹੈਂਡਸੈੱਟ ਪਿਛਲੇ ਸਾਲ ਦੇ ਪ੍ਰੀਮੀਅਮ ਫੋਨ ਐੱਚ. ਟੀ. ਸੀ ਵਨ ਐੱਮ9 ਦਾ ਨਵਾਂ ਵਰਜ਼ਨ ਹੈ। ਹਾਲ ਹੀ 'ਚ ਕੰਪਨੀ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਐੱਚ. ਟੀ. ਸੀ 10 ਪੇਸ਼ ਕੀਤਾ ਸੀ।
ਖਬਰਾਂ ਦੇ ਮੁਤਾਬਕ ਵਨ ਐੱਮ9 ਪ੍ਰਾਇਮ ਕੈਮਰਾ ਐਡੀਸ਼ਨ 22.70 ਯੂਰੋ(ਕਰੀਬ1,700 ਰੁਪਏ) ਪ੍ਰਤੀ ਮਹੀਨੇ 'ਤੇ ਕਾਂਟ੍ਰੈਕਟ ਦੇ ਜ਼ਰੀਏ ਖਰੀਦਣ ਲਈ ਉਪਲੱਬਧ ਹੈ। ਜਿਸ ਦੀ ਮਿਆਦ 24 ਮਹੀਨੇ ਹੋਵੇਗੀ। ਮੇਟਲ ਬਾਡੀ ਨਾਲ ਬਣਿਆਐੱੇਚ. ਟੀ. ਸੀ ਦਾ ਇਹ ਫੋਨ ਪਿਛਲੇਐੱੇਚ. ਟੀ. ਸੀ ਵਨ ਐੱਮ9 ਦੀ ਤਰ੍ਹਾਂ ਹੀ ਸਿੰਗਲ-ਟੋਲ ਗਨਮੈਂਟਲ ਗ੍ਰੇਅ ਅਤੇ ਗੋਲਡ ਕਲਰ 'ਚ ਮਿਲੇਗਾ। ਐੱਚ. ਟੀ. ਸੀ ਵਨ ਐੱਮ9 ਪ੍ਰਾਇਮ ਕੈਮਰਾ ਐਡੀਸ਼ਨ ਕਾਫ਼ੀ ਹੱਦ ਤੱਕ 2015 'ਚ ਆਏ ਐੱਚਟੀ. ਸੀ ਵਨ ਐੱਮ9 ਦੀ ਤਰ੍ਹਾਂ ਹੀ ਹੈ। ਪਰ ਨਵੇਂ ਫੋਨ ਦੇ ਸਪੈਸੀਫਿਕੇਸ਼ਨ 'ਚ ਕੁਝ ਬਦਲਾਵ ਕੀਤੇ ਗਏ ਹਨ।
ਡਿਸਪਲੇ ਅਤੇ ਐਂਡ੍ਰਾਇਡ ਵਰਜ਼ਨ— ਐੱਚ. ਟੀ. ਸੀ ਵਨ ਐੱਮ9 ਪ੍ਰਾਇਮ ਕੈਮਰਾ ਐਡੀਸ਼ਨ 'ਚ (1080x1920 ਪਿਕਸਲ) ਰੈਜ਼ੋਲਿਊਸ਼ਨ ਵਾਲਾ 5 ਇੰਚ ਦੀ ਫੁੱਲ ਐੱਚ. ਡੀ ਡਿਸਪਲੇ ਹੈ। ਫੋਨ 'ਚ 2.2 ਗੀਗਾਹਰਟਜ਼ 'ਤੇ ਚੱਲਣ ਵਾਲਾ ਮੀਡੀਆਟੈੱਕ ਹੈਲੀਓ ਐਕਸ10 ਪ੍ਰੋਸੈਸਰ ਦਿੱਤਾ ਗਿਆ ਹੈ। ਐੱਚ. ਟੀ. ਸੀ ਵਨ ਐੱਮ9 ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ ਜਿਸ 'ਤੇ ਕੰਪਨੀ ਦੀ ਸੇਂਸ ਯੂ. ਆਈ ਦਿੱਤੀ ਗਈ ਹੈ।
ਮੈਮਰੀ— ਇਸ ਨਵੇਂ ਸਮਾਰਟਫੋਨ 'ਚ 2 ਜੀ. ਬੀ ਰੈਮ ਮੈਮਰੀ ਹੈ। ਇਨ-ਬਿਲਟ ਡਾਟਾ ਸਟੋਰੇਜ਼ ਮੈਮਰੀ 16 ਜੀ. ਬੀ ਦੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਸਭ ਤੋਂ ਜ਼ਿਆਦਾ 2 ਟੀ. ਬੀ ਤੱਕ ਵਧਾਈ ਜਾ ਸਕਦੀ ਹੈ।
ਕੈਮਰਾ ਫੀਚਰਸ— ਫੋਨ ਦੇ ਕੈਮਰੇ ਦੀ ਗੱਲ ਕੀਤੀ ਜਾਏ ਤਾਂ ਇਸ 'ਚ ਅਪਰਚਰ ਐੱਫ/2.0 ਅਤੇ ਆਪਟੀਕਲ ਇਮੇਜ ਸਟੇਬਿਲਾਈਜੇਸ਼ਨ ਨਾਲ 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ। 4 ਮੈਗਾਪਿਕਸਲ ਅਲਟ੍ਰਾਪਿਕਸਲ ਦਾ ਫ੍ਰੰਟ ਕੈਮਰਾ ਹੈ।
ਬੈਟਰੀ— ਫੋਨ 'ਚ 2840 mAh ਦੀ ਬੈਟਰੀ ਦਿੱਤੀ ਗਈ ਹੈ। 2ਜੀ ਨੈੱਟਵਰਕ 'ਤੇ 22 ਘੰਟੇ ਤੱਕ, 3 ਜੀ ਨੈੱਟਵਰਕ 'ਤੇ 13 ਘੰਟੇ ਤੱਕ ਟਾਕਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ । ਉਥੇ ਹੀ 2 ਜੀ ਨੈੱਟਵਰਕ 'ਤੇ 587 ਘੰਟੇ ਤੱਕ ਸਟੈਂਡ-ਬਾਏ ਟਾਇਮ ਅਤੇ 3ਜੀ 'ਤੇ 658 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ । ਫੋਨ ਦਾ ਡਾਇਮੇਂਸ਼ਨ 144.6x69.7x9.61 ਐੱਮ. ਐੱਮ ਅਤੇ ਭਾਰ 159 ਗ੍ਰਾਮ ਹੈ।
ਕੁਨੈੱਕਟੀਵਿਟੀ ਅਤੇ ਬੂਮਸਾਊਂਡ ਫੀਚਰ— ਕੁਨੈੱਕਟੀਵਿਟੀ ਦੀ ਗੱਲ ਕਰੀਏ ਤਾਂ ਐੱਚ. ਟੀ. ਸੀ ਵਨ ਐੱਮ9 ਪ੍ਰਾਇਮ ਕੈਮਰਾ ਐਡੀਸ਼ਨ ਐੱਨ. ਐੱਫ. ਸੀ, ਬਲੂਟੁੱਥ 4.1, ਵਾਈ-ਫਾਈ ਏ/ਬੀ/ਜੀ/ਐੱਨ/ਏ.ਸੀ, ਐੱਨ. ਐੱਫ. ਸੀ, ਗਲੋਨਾਸ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਮਾਇਕ੍ਰੋ-ਯੂ. ਐੱਸ. ਬੀ, ਜੀ. ਪੀ. ਆਰ.ਐੈੱਸ/ ਈ. ਡੀ. ਜੀ. ਈ, 3ਜੀ ਅਤੇ ਐੱਲ. ਟੀ. ਈ ਸਪੋਰਟ ਕਰਦਾ ਹੈ। ਫੋਨ ਐੱਚ. ਟੀ. ਸੀ ਦੀ ਬੂਮਸਾਊਂਡ ਟੈਕਨਾਲੋਜੀ ਅਤੇ ਡਾਲਬੀ ਆਡੀਓ ਜਿਹੇ ਖਾਸ ਫੀਚਰ ਨਾਲ ਆਉਂਦਾ ਹੈ।
ਜੇਕਰ ਤੁਹਾਡਾ ਵੀ ਹੈ Gmail-yahoo 'ਚ ਖਾਤਾ, ਤਾਂ ਇਹ ਖਬਰ ਜ਼ਰੂਰ ਪੜ੍ਹੋ
NEXT STORY