ਜਲੰਧਰ- ਤੁਸੀਂ ਸਮਾਰਟਫੋਨ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਪਾਵਰਬੈਂਕ ਦੀ ਜ਼ਰੂਰਤ ਚੰਗੀ ਤਰ੍ਹਾਂ ਸਮਝ ਸਕਦੇ ਹੋ। ਟੈੱਕ ਕੰਪਨੀ ਟੋਰੇਟੋ ਨੇ ਵਾਇਰਲੈੱਸ ਚਾਰਜਰ ਪਾਵਰਬੈਂਕ ਲਾਂਚ ਕੀਤਾ ਹੈ। ਜ਼ਾਹਿਰ ਹੈ ਕਿ ਇਹ ਆਮ ਪਾਵਰਬੈਂਕ ਤੋਂ ਕਾਫੀ ਅਲੱਗ ਹੈ। Zest Pro ਵਾਇਰਲੈੱਸ ਪਾਵਰਬੈਂਕ ਰਾਹੀਂ ਤੁਸੀਂ ਆਪਣੇ ਸਮਾਰਟਫੋਨ ਨੂੰ ਬਿਨਾਂ ਕੇਬਲ ਦੇ ਹੀ ਚਾਰਜ ਕਰ ਸਕਦੇ ਹੋ। ਇਸ ਪਾਵਰਬੈਂਕ 'ਚ 10,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਹਲਕਾ ਵੀ ਹੈ। ਇਸ ਪਾਵਰਬੈਂਕ ਦੀ ਦੂਜੀ ਖਾਸੀਅਤ ਇਹ ਹੈ ਕਿ ਜੇਕਰ ਸਮਾਰਟਫੋਨ ਵਾਇਰਲੈੱਸ ਸਪੋਰਟ ਨਹੀਂ ਕਰਦਾ ਹੈ ਤਾਂ ਤੁਸੀਂ ਕੇਬਲ ਰਾਹੀਂ ਵੀ ਆਪਣਾ ਫੋਨ ਚਾਰਜ ਕਰ ਸਕਦੇ ਹੋ।
ਇਸ ਪਾਵਰਬੈਂਕ 'ਚ 2 ਯੂ.ਐੱਸ.ਬੀ. ਪੋਰਟਸ ਦਿੱਤੇ ਗਏ ਹਨ ਮਤਲਬ ਕਿ ਤੁਸੀਂ ਇਕ ਵਾਰ 'ਚ ਦੋ ਡਿਵਾਈਸ ਵੀ ਕੁਨੈਕਟ ਕਰਕੇ ਚਾਰਜ ਕਰ ਸਕਦੇ ਹੋ। ਵਾਇਰਲੈੱਸ ਪਾਵਰਬੈਂਕ ਤੋਂ ਇਲਾਵਾ Zest Power ਬੈਂਕ ਵੀ ਲਾਂਚ ਕੀਤਾ ਗਿਆ ਹੈ ਜਿਸ ਦੀ ਬੈਟਰੀ 10,000 ਐੱਮ.ਏ.ਐੱਚ. ਦੀ ਹੈ ਅਤੇ ਇਸ ਵਿਚ ਦੋ ਯੂ.ਐੱਸ.ਬੀ. ਪੋਰਟ ਦਿੱਤੇ ਗਏ ਹਨ। ਇਹ ਵਾਇਰਲੈੱਸ ਨਹੀਂ ਹੈ ਅਤੇ ਇਸ ਰਾਹੀਂ ਚਰਾਜ ਕਰਨ ਲਈ ਤੁਹਾਨੂੰ ਕੇਬਲ ਦੀ ਲੋੜ ਹੋਵੇਗੀ।
Toreto Zest Pro ਵਾਇਰਲੈੱਸ ਪਾਵਰਬੈਂਕ ਦਾ ਭਾਰ 202 ਗ੍ਰਾਮ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਪਤਲਾ ਵੀ ਹੈ। ਇਸ ਪਾਵਰਬੈਂਕ ਦਾ ਵਾਇਰਲੈੱਸ ਇਸਤੇਮਾਲ ਕਰਨ ਲਈ ਤੁਹਾਡੇ ਸਮਾਰਟਫੋਨ 'ਚ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਹੋਣਾ ਜ਼ਰੂਰੀ ਹੈ। ਉਦਾਹਰਣ ਦੇ ਤੌਰ 'ਤੇ ਆਈਫੋਨ 8, 8 ਪਲੱਸ ਅਤੇ ਆਈਫੋਨ ਐਕਸ 'ਚ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਹੈ, ਇਸ ਲਈ ਤੁਹਾਡੇ ਕੋਲ ਇਹ ਸਮਾਰਟਫੋਨ ਹਨ ਤਾਂ ਤੁਸੀਂ ਇਸ ਨੂੰ ਚਾਰਜ ਕਰ ਸਕਦੇ ਹੋ। ਸੈਮਸੰਗ ਦੇ ਵੀ ਕਈ ਹਾਈ ਐਂਡ ਸਮਾਰਟਫੋਨ ਵਾਇਰਲੈੱਸ ਚਾਰਜਿੰਗ ਸਪੋਰਟ ਕਰਦੇ ਹਨ। ਇਸ ਵਾਇਰਲੈੱਸ ਪਾਵਰਬੈਂਕ ਨਾਲ ਆਪਣਾ ਸਮਾਰਟਫੋਨ ਚਾਰਜ ਕਰਨ ਲਈ ਤੁਹਾਨੂੰ ਪਾਵਰਬੈਂਕ 'ਤੇ ਆਪਣਾ ਸਮਾਰਟਫੋਨ ਰੱਖਣਾ ਹੋਵੇਗਾ।
ਇਸ ਵਾਇਰਲੈੱਸ ਪਾਵਰਬੈਂਕ ਦੀ ਕੀਮਤ 2,999 ਰੁਪਏ ਹੈ ਅਤੇ ਇਸ ਨੂੰ ਦੋ ਕਲਰ ਆਪਸ਼ਨ, ਰਾਇਲ ਬਲੈਕ ਅਤੇ ਕਲਾਸੀ ਵਾਈਟ 'ਚ ਖਰਾਦਿਆ ਜਾ ਸਕਦਾ ਹੈ। ਇਸ ਨੂੰ ਈ-ਕਾਮਰਸ ਵੈੱਬਸਾਈਟ ਜਾਂ ਰੀਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।
ਵੱਡੀ ਸਕਰੀਨ ਤੇ ਬਿਹਤਰੀਨ ਫੀਚਰਸ ਨਾਲ ਲੈਸ ਹਨ ਇਹ ਸਮਾਰਟਫੋਨਜ਼
NEXT STORY