ਜਲੰਧਰ- ਅੱਜ-ਕਲ ਸਾਡਾ ਜ਼ਿਆਦਾਤਰ ਕੰਮ ਸਮਾਰਟਫੋਨ 'ਤੇ ਹੀ ਹੋ ਜਾਂਦਾ ਹੈ। ਚਾਹੇ ਨੌਕਰੀ ਦੇ ਲਈ ਸੀ. ਵੀ. ਭੇਜਣਾ ਹੋਵੇਗਾ ਜਾਂ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਨਾ ਹੋਵੇ, ਹੁਣ ਲੋਕ ਸਾਰੇ ਕੰਮ ਸਮਾਰਟਫੋਨ 'ਤੇ ਹੀ ਕਰ ਲੈਂਦੇ ਹਨ। ਯੂਜ਼ਰਸ ਇਸ ਦੇ ਲਈ 18:9 ਅਸਪੈਕਟ ਰੇਸਿਓ ਦੀ ਡਿਸਪੇਲਅ ਨੂੰ ਤਰਜੀਹ ਦੇ ਰਹੇ ਹਾਂ। ਅੱਜ ਅਸੀਂ ਤੁਹਾਨੂੰ ਕੁਝ ਮਿਡ ਰੇਂਜ ਸਮਾਰਟਫੋਨਜ਼ ਦੇ ਬਾਰੇ 'ਚ ਦੱਸਾਂਗੇ। ਇੰਨ੍ਹਾਂ ਫੋਨਜ਼ ਨੂੰ ਖਰੀਦਣ ਲਈ ਤੁਹਾਨੂੰ ਜੇਬ ਵੀ ਜ਼ਿਆਦਾ ਢਿੱਲੀ ਨਹੀਂ ਕਰਨੀ ਪਵੇਗੀ।
Vivo V7 -
ਕੀਮਤ 16,990 ਰੁਪਏ -
ਇਹ ਸਮਾਰਟਫੋਨ ਪਿਛਲੇ ਸਾਲ ਲਾਂਚ ਹੋਇਆ ਹੈ। ਇਸ 'ਚ 5.7 ਇੰਚ ਦੀ ਐੱਚ. ਡੀ. ਪਲੱਸ ਆਈ. ਪੀ. ਐੱਸ. ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 720x1440 ਪਿਕਸਲ ਹੈ। ਇਸ ਫੋਨ ਦੀ ਸਕਰੀਨ ਦਾ ਅਸਪੈਕਟ ਰੇਸ਼ਿਓ 18:9,16 ਮੈਗਾਪਿਕਸਲ ਦਾ ਰਿਅਰ ਕੈਮਰਾ, ਅਪਰਚਰ ਐੱਫ/2.0, 24 ਮੈਗਾਪਿਕਸਲ ਦਾ ਫਰੰਟ ਕੈਮਰਾ, 4 ਜੀ. ਬੀ. ਰੈਮ, 32 ਜੀ. ਬੀ. ਇਨਬਿਲਟ ਸਟੋਰੇਜ, ਮਾਈਕ੍ਰੋ ਐੱਸ. ਡੀ. ਕਾਰਡ, ਐਂਡ੍ਰਾਇਡ 7.1 ਨੂਗਟ 'ਤੇ ਅਧਾਰਿਤ ਫਨਟੱਚ ਓ. ਐੱਸ. 3.2, 1.8 ਗੀਗਾਹਟਰਜ਼ ਔਕਟਾ-ਕੋਰ ਸਨੈਪਡ੍ਰੈਗਨ ਚਿੱਪਸੈੱਟ, 3000 ਐੱਮ. ਏ. ਐੱਚ. ਦੀ ਬੈਟਰੀ, ਕਨੈਕਟੀਵਿਟੀ ਲਈ ਵੀ. ਓ. ਐੱਲ. ਟੀ. ਈ. ਵਾਈ-ਫਾਈ, ਬਲੂਟੁੱਥ 4.2, ਜੀ. ਪੀ. ਐੱਸ/ਏ-ਜੀ. ਪੀ. ਐੱਸ., ਮਾਈਕ੍ਰੋ-ਯੂ. ਐੱਸ. ਬੀ. ਅਤੇ ਐੱਫ. ਐੱਮ. ਰੇਡਿਓ ਦਿੱਤਾ ਗਿਆ ਹੈ।

Micromax Canvas Infiniti Pro-
ਕੀਮਤ 13,999 ਰੁਪਏ -
ਇਸ ਸਮਾਰਟਫੋਨ 'ਚ 5.7 ਇੰਚ ਦੀ ਡਿਸਪਲੇਅ, ਰੈਜ਼ੋਲਿਊਸ਼ਨ 720x1440 ਪਿਕਸਲ, ਸਕਰੀਨ ਦਾ ਅਸਪੈਕਟ ਰੇਸ਼ਿਓ 18:9, ਔਕਟਾ-ਕੋਰ ਕੁਆਲਾਕਮ ਸਨੈਪਡ੍ਰੈਗਨ 430 ਪ੍ਰੋਸੈਸਰ ਨਾਲ ਲੈਸ, 20 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ, ਕੈਮਰਾ ਪੋਰਟ੍ਰੇਟ ਮੋਡ, ਫੇਸ ਬਿਊਟੀ ਮੋਡ, ਆਟੋ ਸੀਨ ਡਿਟੈਕਸ਼ਨ ਅਤੇ ਸੁਪਰ ਪਿਕਸਲ, 4 ਜੀ. ਬੀ. ਰੈਮ, 64 ਜੀ. ਬੀ. ਇੰਟਰਨਲ ਸਟੋਰੇਜ, ਮਾਈਕ੍ਰੋ ਐੱਸ. ਡੀ. ਦੇ ਰਾਹੀਂ 128 ਜੀ. ਬੀ. 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।

Gionee M7 Power -
ਇਸ ਸਮਾਰਟਫੋਨ 'ਚ 6 ਇੰਚ ਦੀ ਡਿਸਪਲੇਅ, ਰੈਜ਼ੋਲਿਊਸ਼ਨ 720x1440 ਪਿਕਸਲ, 5000 ਐੱਮ. ਏ. ਐੱਚ. ਦੀ ਬੈਟਰੀ, 13 ਮੈਗਾਪਿਕਸਲ ਦਾ ਰਿਅਰ ਕੈਮਰਾ, 8 ਮੈਗਾਪਿਕਸਲ ਦਾ ਫਰੰਟ ਕੈਮਰਾ, 4 ਜੀ. ਬੀ. ਰੈਮ, 64 ਜੀ. ਬੀ. ਇੰਟਰਨਲ ਸਟੋਰੇਜ, ਐਂਡ੍ਰਾਇਡ 7.1.1 ਨੂਗਟ ਅਧਾਰਿਤ ਅਮਿਗੋ ਓ. ਐੱਸ. 5.0 ਓ. ਐੱਸ., 1.4 ਗੀਗਾਹਟਰਜ਼ ਸਨੈਪਡ੍ਰੈਗਨ 435 ਪ੍ਰੋਸੈਸਰ ਨਾਲ ਲੈਸ, ਫੋਨ ਬਲੂ, ਗੋਲਡਨ ਅਤੇ ਬਲੈਕ ਕਲਰ 'ਚ ਉਪਲੱਬਧ ਹੈ।

LG Q6 -
ਕੀਮਤ - 11,990 ਰੁਪਏ -
ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪੇਲਅ, ਰੈਜ਼ੋਲਿਊਸ਼ਨ 1080x2160 ਪਿਕਸਲ, 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 4 ਜੀ. ਬੀ. ਰੈਮ, 64 ਜੀ. ਬੀ. ਇੰਟਰਨਲ ਸਟੋਰੇਜ, ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ, ਐਂਡ੍ਰਾਇਡ 7.1.1 ਨੂਗਟ, 3000 ਐੱਮ. ਏ. ਐੱਚ. ਦੀ ਬੈਟਰੀ, ਕਨੈਕਟੀਵਿਟੀ ਲਈ ਇਸ 'ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ ਵੀ4.2, ਐੱਨ. ਐੱਫ. ਸੀ. ਵੀ4.2, ਐੱਨ. ਐੱਫ. ਸੀ. ਅਤੇ 3.5 ਐੱਮ. ਐੱਮ. ਹੈੱਡਫੋਨ ਜੈਕ, 3000 ਐੱਮ. ਏ. ਐੱਚ. ਦੀ ਬੈਟਰੀ , ਵਜਨ 149 ਗ੍ਰਾਮ ਹੈ।

Honor 9 Lite -
ਕੀਮਤ 10,999 ਰੁਪਏ ਸ਼ੁਰੂਆਤੀ ਕੀਮਤ) -
ਇਸ ਸਮਾਰਟਫੋਨ 'ਚ 5.65 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ, ਰੈਜ਼ੋਲਿਊਸ਼ਨ 1080x2160 ਪਿਕਸਲ, 4 ਕੈਮਰੇ, ਔਕਟਾ-ਕੋਰ ਹੁਵਾਵੇ ਹਾਈਸਿਲੀਕਾਨ ਕਿਰਿਨ 659 ਪ੍ਰੋਸੈਸਰ, 3000 ਐੱਮ. ਏ. ਐੱਚ. ਦੀ ਬੈਟਰੀ, 3 ਜੀ. ਬੀ. ਰੈਮ, 32 ਜੀ. ਬੀ. ਸਟੋਰੇਜ, 4 ਜੀ. ਬੀ. ਰੈਮ, 64 ਜੀ. ਬੀ. ਸਟੋਰੇਜ ਵੇਰੀਐਂਟ, ਕਨੈਕਟੀਵਿਟੀ ਲਈ 4ਜੀ. ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 b/g/n, ਬਲੂਟੁੱਥ, GPS/ A-GPS, 3.5mm ਆਡਿਓ ਜੈਕ ਅਤੇ micro-”S2 ਦੇ ਨਾਲ OTG ਸਪੋਰਟ, 3 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ 10,999 ਰੁਪਏ, 4 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ 14,999 ਰੁਪਏ ਹੈ।

ਇਨ੍ਹਾਂ ਸਮਾਰਟਵਾਚਸ ਨਾਲ ਆਪਣੇ ਆਪ ਨੂੰ ਬਣਾ ਸਕਦੇ ਹੋ ਹੋਰ ਵੀ ਸਮਾਰਟ
NEXT STORY