ਗੈਜੇਟ ਡੈਸਕ– ਵਟਸਐਪ ’ਤੇ ਮਿਲਣ ਵਾਲੇ ਸਟਿਕਰ ਫੀਚਰ ’ਚ ਸਟਿਕਰਜ਼ ਹੁਣ ਮੂਡ, ਰਿਐਕਸ਼ਨ ਅਤੇ ਐਕਸਪੀਰੀਅੰਸ ਸ਼ੇਅਰ ਕਰਨ ਦਾ ਜ਼ਰੀਆ ਬਣਦੇ ਜਾ ਰਹੇ ਹਨ। ਖਾਸ ਕਰਕੇ ਤਿਉਹਾਰਾਂ ਦੇ ਮੌਕੇ ’ਤੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਨੂੰ ਵਧਾਈ ਜਾਂ ਸ਼ੁਭਕਾਮਨਾਵਾਂ ਦੇਣ ਲਈ ਸਟਿਕਰਜ਼ ਬਿਹਤਰੀਨ ਆਪਸ਼ਨ ਹਨ। ਅੱਜ ਪੁਰਾ ਵਿਸ਼ਵ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਨਾਰੀ ਸ਼ਕਤੀ ਅਤੇ ਮਹਿਲਾ ਸ਼ਕਤੀਕਰਨ ਨੂੰ ਸੈਲੀਬ੍ਰੇਟ ਕਰ ਰਿਹਾ ਹੈ। ਜੇਕਰ ਤੁਸੀਂ ਵੀ ਦੋਸਤਾਂ ਨੂੰ ਇਮੇਜਿਸ, ਮੈਸੇਜ, ਇਮੋਜੀਸ ਅਤੇ GIFs ਤੋਂ ਅਲੱਗ ਕੁਝ ਹਟਕੇ ਖਾਸ ਸਟਿਕਰਜ਼ ਰਾਹੀਂ Women's Day ਵਿਸ਼ ਕਰਨਾ ਚਾਹੁੰਦੇ ਹੋ ਤਾਂ ਕਈ ਸਟਿਕਰ ਪੈਕ ਡਾਊਨਲੋਡ ਕਰਨ ਦਾ ਆਪਸ਼ਨ ਉਪਲੱਬਧ ਹੈ।
Shreya Doodles
Shreya ਭਾਰਤ ਦੀ ਇਕ ਮਹਿਲਾ ਆਰਟਿਸਟ ਹੈ ਜਿਨ੍ਹਾਂ ਦੇ ਕਿਊਟ ਡੂਡਲਸ ਦੇ ਇੰਸਟਾਗ੍ਰਾਮ ’ਤੇ 2.12 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਇਹ ਐਪ ਸਿਰਫ ਐਂਡਰਾਇਡ ’ਤੇ ਉਪਲੱਬਧ ਹੈ।
Salty
ਇਹ ਇਕ ਫਨ ਸਟਿਕਰ ਐਪ ਹੈ ਜਿਸ ਨੂੰ ਵਟਸਐਪ ਪ੍ਰੋਡਕਟ ਡਿਜ਼ਾਈਨਰ ਐਲੀਸ਼ਾ ਕੇ ਨੇ ਬਣਾਇਆ ਹੈ। ਇਸ ਵਿਚ ਉਸ ਸਮੇਂ ਲਈ ਸਟਿਕਰਜ਼ ਹਨ, ਜਦੋਂ ਤੁਸੀਂ ਕਿਸੇ ਨੂੰ ਐਟਿਟਿਊਡ ਦਿਖਾਉਣਾ ਚਾਹੋ। ਐਲੀਸ਼ਾ ਨੂੰ ਆਪਣੇ ਦੋਸਤਾਂ ਅਤੇ ਸਾਥੀਆਂ ਦੇ ਚਿਹਰੇ ਦੇਖ ਕੇ ਇਹ ਸਟਿਕਰਜ਼ ਬਣਾਉਣ ਦੀ ਪ੍ਰੇਰਨਾ ਮਿਲੀ। ਇਹ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਉਪਲੱਬਧ ਹੈ।
Fearless and Fabulous
ਇਸ ਸਟਿਕਰ ਪੈਕ ’ਚ ਸਟਰਾਂਗ, ਪਾਵਰਫੁੱਲ ਅਤੇ ਡਾਈਵਰਸ ਵੂਮਨ ਸ਼ਾਮਲ ਹਨ। ਇਨ੍ਹਾਂ ਨੂੰ ਇਲਸਟ੍ਰੇਟਰ ਅਤੇ ਡਿਜ਼ਾਈਨਰ ਆਨ ਸ਼ੇਨ ਨੇ ਬਣਾਇਆ ਹੈ। ਇਹ ਸਟਿਕਰ ਸ਼ੁਕਰਗੁਜਾਰੀ, ਪਿਆਰ ਅਤੇ ਦ੍ਰਿੜਤਾ ਵਰਗੇ ਇਮੇਸ਼ਨ ਦਿਖਾਈ ਦਿੰਦੇ ਹਨ। ਇਹ ਵੀ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ’ਤੇ ਉਪਲੱਬਧ ਹਨ।
Feminist
ਵੰਡਰ ਵੂਮਨ ਤੋਂ ਲੈ ਕੇ ਮਾਇਆ ਐਂਗਲਿਊ ਦੇ ਕੋਟਸ ਤਕ ਇਹ ਮਹਿਲਾ ਸ਼ਕਤੀਕਰਨ ਨਾਲ ਜੁੜੀ ਹਰ ਗੱਲ ਨਾਲ ਜੁੜਿਆ ਸਿਟਕਰ ਪੈਕ ਹੈ। ਇਹ ਸਿਰਫ ਐਂਡਰਾਇਡ ’ਤੇ ਉਪਲੱਬਧ ਹੈ।
Dibujando los dias
ਜਦੋਂ ਤੁਸੀਂ ਸੁਪਰਵੂਮਨ ਵਰਗਾ ਮਹਿਸੂਸ ਕਰ ਰਹੇ ਹੋ ਜਾਂ ਕੁਝ ਖਾਸ ਐਕਸਪ੍ਰੈਸ ਕਰਨਾ ਚਾਹੁੰਦੇ ਹੋ ਤਾਂ ਇਹ ਸਟਿਕਰ ਬਹੁਤ ਕੰਮ ਦੇ ਹਨ। ਐਂਡਰਾਇਡ ’ਤੇ ਉਪਲੱਬਧ ਇਨ੍ਹਾਂ ਸਟਿਕਰਜ਼ ਨੂੰ ਮੈਕਸਿਕਨ ਆਰਟਿਸਟ ਮਾਯੂਲੀ ਨੇ ਬਣਾਇਆ ਹੈ।
PUBG Mobile ਪਲੇਅਰਜ਼ ਲਈ ਬੁਰੀ ਖਬਰ, ਇਸ ਰਾਜ ’ਚ ਹੋਈ ਬੈਨ
NEXT STORY