ਮਿਲਾਨ (ਟੇਕ ਚੰਦ ਜਗਤਪੁਰ)- ਇੰਡੀਅਨ ਕੌਸਲੇਟ ਜਨਰਲ ਆਫ਼ ਮਿਲਾਨ ਦੁਆਰਾ ਭਾਰਤ ਦੇਸ਼ ਦਾ 77ਵਾਂ ਗਣਤੰਤਰਤਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮਹਾਨ ਦਿਹਾੜੇ ਦੇ ਸੰਬੰਧ ਦੇ ਵਿੱਚ ਕੌਸਲੇਟ ਦੇ ਦਫਤਰ ਵਿਖੇ ਕੌਸਲ ਜਨਰਲ ਲਵੱਨਿਆ ਕੁਮਾਰ ਦੁਆਰਾ ਤਿਰੰਗਾ ਲਹਿਰਾਇਆ ਗਿਆ।
ਇਸ ਉਪਰੰਤ ਰਾਸ਼ਟਰੀ ਗਾਣ ਦੀ ਗੂੰਜ ਨੇ ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਨੂੰ ਪ੍ਰਭਾਵਸ਼ਾਲੀ ਬਣਾ ਦਿੱਤਾ। ਲਵੱਨਿਆ ਕੁਮਾਰ ਜੀ ਦੁਆਰਾ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਇਸ ਮੌਕੇ ਦੇਸ਼-ਭਗਤੀ ਨੂੰ ਪ੍ਰਗਟਾਉਂਦੀਆਂ ਰਚਨਾਵਾਂ ਅਤੇ ਰਾਸ਼ਟਰੀ ਪ੍ਰੇਮ ਭਰੇ ਗੀਤਾਂ ਦੇ ਨਾਲ ਸਾਰਾ ਆਲਮ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।
ਇਸ ਮੌਕੇ ਬੱਚਿਆ ਨੇ ਵੀ ਆਪੋ-ਆਪਣੇ ਢੰਗ ਨਾਲ ਸਮਾਗਮ 'ਚ ਹਾਜ਼ਰੀ ਲਵਾ ਕੇ ਰਾਸ਼ਟਰ ਨੂੰ ਸਮਰਪਿਤ ਗੀਤ ਗਾਏ। ਇਸ ਮੌਕੇ ਦੇਸ਼-ਭਗਤੀ ਨੂੰ ਪ੍ਰਗਟਾਉਦੀ ਚਿੱਤਰ ਪ੍ਰਦਰਸ਼ਨੀ ਵੀ ਮਨਮੋਹਕ ਝਲਕ ਪੇਸ਼ ਕਰ ਗਈ। ਇਸ ਸਮਾਗਮ ਵਿੱਚ ਉੱਤਰੀ ਇਟਲੀ ਤੋਂ ਅਨੇਕਾਂ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਹੋਰ ਖੇਤਰ ਦੀਆਂ ਪ੍ਰਮੁੱਖ ਭਾਰਤੀ ਸ਼ਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ।
50° ਨੇੜੇ ਪਹੁੰਚ ਗਿਆ ਤਾਪਮਾਨ! ਆਸਟ੍ਰੇਲੀਆ ’ਚ ਭਿਆਨਕ ਗਰਮੀ ਨੇ ਤੋੜੇ ਰਿਕਾਰਡ
NEXT STORY