ਜਲੰਧਰ-ਭਾਰਤ ਦੀ ਟੈਬਲੇਟ ਡਿਜ਼ਾਇਨ ਐਂਡ ਮੈਨਿਊਫੈਕਚਰਰ ਦੀ ਨੇਸ਼ਨ ਇੰਕ ਡਿਜ਼ਾਇਨ ਲੈਬ ਵੱਲੋਂ ਮਾਈਕ੍ਰੋਸਾਫਟ ਅਤੇ ਇੰਟੈਲ ਦੇ ਸਹਿਯੋਗ ਨਾਲ ਏਬਲ 10 2ਇਨ1 (Able 2in1) ਸੀਰੀਜ਼ ਟੈਬਲੇਟ ਲਾਂਚ ਕੀਤਾ ਗਿਆ ਹੈ। ਇਸ ਦੇ ਫੀਚਰਸ 'ਚ 1280x 800 ਪਿਕਸਨ ਦੇ ਰੇਜੋਲੁਸ਼ਨ ਦੇ ਨਾਲ ਇਕ 10.1 ਇੰਚ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਕਇਨ ਬਲੈਕ ਅਡੀਸ਼ਨ ਨੂੰ ਇੰਟੈਲ ਦੇ ਲੇਟੈਸਟ ਚੈਰੀਟ੍ਰੈਲ 8300 ਪ੍ਰੋਸੈਸਰ ( 2ਐੱਮ. ਕੈਸ਼, 1.86ਗੀਗਾਹਾਰਟ ਬਰੱਸਟ ਫਰਿੱਕਵੈਂਸੀ, 1.33 ਗੀਗਾਹਾਰਟ ਆਧਾਰਿਤ ਫਰਿੱਕਵੈਂਸੀ) ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ 4ਜੀ.ਬੀ. ਡੀ.ਡੀ.ਆਰ3ਐੱਲ ਰੈਮ ਵੀ ਸ਼ਾਮਿਲ ਹੈ।
ਇਸ ਏਬਲ 10 2ਇਨ1 'ਚ 64 ਜੀ.ਬੀ. ਅਪਗ੍ਰੇਡਿਡ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਐੱਸ.ਡੀ. ਕਾਰਡ ਦੁਆਰਾ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ ਅਤੇ ਓਨਬੋਰਡ 3ਜੀ ਫੀਚਰਸ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਹ ਟੈਬਲੇਟ ਇਕ ਐਲੁਮੀਨੀਅਮ ਦੇ ਬਣੇ ਹਾਰਡ- ਕੀਬੋਰਡ ਸਿਸਟਮ ਨੂੰ ਸਪੋਰਟ ਕਰਦਾ ਹੈ। ਏਬਲ ਅਜਿਹਾ ਪਹਿਲਾ 2ਇਨ1 ਡਿਵਾਈਸ ਹੈ ਜਿਸ ਨੂੰ ਚੈਰੀਟ੍ਰੈਲ 8300+4ਜੀ.ਬੀ. ਰੈਮ+64 ਜੀ.ਬੀ.+3ਜੀ ਦੇ ਕੰਬੀਨੇਸ਼ਨ ਨਾਲ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ 'ਚ ਇਕ ਫੁਲ ਯੂ.ਐੱਸ.ਬੀ. 3.0 ਪੋਰਟ ਵੀ ਸ਼ਾਮਿਲ ਹੈ ਅਤੇ ਕੀ-ਬੋਰਡ ਲੈਟਿੰਗ ਲਈ ਇੰਟਰਗ੍ਰੇਟਡ ਮੈਗਨੈਟਿਕ ਲਾਕ ਵੀ ਦਿੱਤਾ ਗਿਆ ਹੈ। ਇਹ ਏਬਲ 10 2ਇਨ1 ਟੈਬਲੇਟ ਇਕ ਲਿਮਟਿਡ ਅਡੀਸ਼ਨ ਸੀਰੀਜ਼ ਹੈ ਅਤੇ ਸਨੈਪਡੀਲ 'ਤੇ 24,990 'ਚ ਉਪਲੱਬਧ ਹੈ।
ਰਾਇਲ ਇਨਫੀਲਡ ਨੂੰ ਮਹਿੰਗੀ ਪਈ ਹਿਮਾਲਿਅਨ ਬਾਈਕਸ
NEXT STORY